ਜਾਰੀ ਕਾਨੂੰਨੀ ਨੋਟਿਸ ‘ਚ ਭਾਜਪਾ ਵੱਲੋਂ ਜਨਤਕ ਮੁਆਫੀ ਮੰਗਣ ਦੀ ਕੀਤੀ ਗਈ ਮੰਗ…
ਚੰਡੀਗੜ੍ਹ 7 ਮਈ (ਮੰਗਤ ਸਿੰਘ ਸੈਦਪੁਰ) : 5 ਮਈ ਦੀ ਰਾਤ ਪੰਜਾਬ ਦੇ ਦੋ ਵੱਖ-ਵੱਖ ਸ਼ਹਿਰਾਂ ਵਿੱਚ ਦੋ ‘ਧਮਾਕਿਆਂ’ ਹੋਣ ਦੀਆਂ ਘਟਨਾਵਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਗਾਉਂਦਿਆਂ ਇਸ ਨੂੰ ਭਾਜਪਾ ਦੀ ਚੋਣ ਤਿਆਰੀ ਕਰਾਰ ਦਿੱਤਾ ਹੈ। ਜਿਸ ਨੂੰ ਲੈ ਕੇ ਬੀਜੇਪੀ ਦੇ ਪੰਜਾਬ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਾਂਗਰਸ ਵਿੱਚੋਂ ਭਗੌੜੇ ਹੋਏ ਲੀਡਰਾਂ ਵੱਲੋਂ ਭਗਵੰਤ ਮਾਨ ਉੱਤੇ ਵੱਡੇ ਦੋਸ਼ ਲਾਏ ਜਾ ਰਹੇ ਹਨ। ਧਮਾਕੇ ਦੀਆਂ ਇਨ੍ਹਾਂ ਦੋ ਘਟਨਾਵਾਂ ਤੋਂ ਪਹਿਲਾਂ ਪਿਛਲੇ ਸੋਮਵਾਰ 27 ਅਪ੍ਰੈਲ ਦੀ ਰਾਤ ਨੂੰ ਪਟਿਆਲਾ ਦੇ ਰਾਜਪੁਰਾ ਵਿਖੇ ਸ਼ੰਭੂ ਨੇੜੇ ਰੇਲ ਮਾਰਗ ‘ਤੇ ਵੀ ਇੱਕ ਧਮਾਕਾ ਹੋਣ ਦੀ ਖਬਰ ਮਿਲੀ ਸੀ। ਧਮਾਕੇ ਮੌਕੇ ਕੋਈ ਰੇਲ ਗੱਡੀ ਉਸ ਟਰੈਕ ਤੋਂ ਨਹੀਂ ਲੰਘ ਰਹੀ ਸੀ। ਇਸ ਦੌਰਾਨ ਜਗਰੂਪ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਜਦਕਿ ਹਾਲ ਹੀ ‘ਚ ਹੋਈਆਂ ਦੋਵੇਂ ਘਟਨਾਵਾਂ ਜਲੰਧਰ ਅਤੇ ਅੰਮ੍ਰਿਤਸਰ ਦੇ ਬੀਐਸਐਫ ਖੇਤਰਾਂ ਦੇ ਨੇੜੇ ਵਾਪਰੀਆਂ ਹਨ। ਪਰ ਉਹ ਮੰਨ ਰਹੇ ਹਾਂ ਕਿ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ਹੋਣ ਕਰਕੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਤਾਜ਼ਾ ਘਟਨਾਕ੍ਰਮ ਵਿੱਚ ਭਾਜਪਾ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕੋਲੋਂ ਜਨਤਕ ਮਾਫੀ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਉਨ੍ਹਾਂ ਦੀ ਬਿਆਨ ਨੂੰ ਗੈਰ-ਜਿੰਮੇਵਾਰੀ ਭਰਿਆ ਕਰਾਰ ਦਿੱਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨ੍ਹਾਂ ਧਮਾਕਿਆਂ ਦੀਆਂ ਘਟਨਾਵਾਂ ਉੱਪਰ ਪ੍ਰਤੀਕਿਰਿਆ ਦਿੰਦਿਆਂ ਇਲਜ਼ਾਮ ਲਾਂਦਿਆਂ ਇਸ ਨੂੰ ਭਾਜਪਾ ਦੀ ਚੋਣ ਤਿਆਰੀ ਆਖਿਆ ਹੈ। ਹਾਲਾਂਕਿ ਬੀਜੇਪੀ ਨੇ ਮਾਨ ਸਰਕਾਰ ਦੀ ਕਾਨੂੰਨੀ ਵਿਵਸਥਾ ਉੱਪਰ ਸਵਾਲ ਚੁੱਕੇ ਹਨ। ਪੰਜਾਬ ਬੀਜੇਪੀ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ “ਪਹਿਲਾਂ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਬਾਹਰ ਧਮਾਕੇ ਹੋਏ, ਤੇ ਹੁਣ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਨੇੜੇ ਅਤੇ ਅੰਮ੍ਰਿਤਸਰ ਦੇ ਖਾਸਾ ਕੈਂਟ ਇਲਾਕੇ ਵਿੱਚ ਧਮਾਕਿਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ।” ਇਸ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਵੀ ਅੰਮ੍ਰਿਤਸਰ ਵਿਖੇ ਮੌਕੇ ਵਾਲੀ ਥਾਂ ਉੱਤੇ ਪਹੁੰਚ ਚੁੱਕੇ ਹਨ। ਡੀਜੀਪੀ ਮੁਤਾਬਕ ਕੁਝ ਤਾਕਤਾਂ ਝੂਠਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਇੱਕ ‘ਡਿਸਟਰਬ’ ਸੂਬਾ ਹੈ, ਪਰ ਪੰਜਾਬ ਸਭ ਤੋਂ ਸ਼ਾਂਤਮਈ ਸੂਬਾ ਹੈ। ਜਲੰਧਰ ਬੀਐਸਐਫ ਚੌਕ ‘ਤੇ ਹੋਏ ਧਮਾਕੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ, “ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਦੀ ਅਸੀਂ ਜਾਂਚ ਕਰ ਰਹੇ ਹਾਂ। ਪਰ ਇਨ੍ਹਾਂ ਸੰਗਠਨਾਂ ਦਾ ਕੋਈ ਵਜੂਦ ਨਹੀਂ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਕੁਝ ਅਨਸਰ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਅਜਿਹੀਆਂ ਘਟਨਾਵਾਂ ਕਰਵਾਉਂਦੇ ਹਨ, ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਕੁਝ ਅਨਸਰ ਜੋ ਆਈਐਸਆਈ ਦੇ ਪਿਆਦੇ ਬਣ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ , ਉਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਧਮਾਕੇ ਦੀਆਂ ਇਨ੍ਹਾਂ ਦੋ ਘਟਨਾਵਾਂ ਤੋਂ ਪਹਿਲਾਂ ਪਿਛਲੇ ਸੋਮਵਾਰ 27 ਅਪ੍ਰੈਲ ਦੀ ਰਾਤ ਨੂੰ ਪਟਿਆਲਾ ਦੇ ਰਾਜਪੁਰਾ ਵਿਖੇ ਸ਼ੰਭੂ ਨੇੜੇ ਰੇਲ ਮਾਰਗ ‘ਤੇ ਵੀ ਇੱਕ ਧਮਾਕਾ ਹੋਣ ਦੀ ਖਬਰ ਮਿਲੀ ਸੀ। ਧਮਾਕੇ ਮੌਕੇ ਕੋਈ ਰੇਲ ਗੱਡੀ ਉਸ ਟਰੈਕ ਤੋਂ ਨਹੀਂ ਲੰਘ ਰਹੀ ਸੀ। ਇਸ ਦੌਰਾਨ ਜਗਰੂਪ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਜਦਕਿ ਹਾਲ ਹੀ ‘ਚ ਹੋਈਆਂ ਦੋਹੇਂ ਘਟਨਾਵਾਂ ਜਲੰਧਰ ਅਤੇ ਅੰਮ੍ਰਿਤਸਰ ਦੇ ਬੀਐਸਐਫ ਖੇਤਰਾਂ ਦੇ ਨੇੜੇ ਵਾਪਰੀਆਂ ਹਨ। ਪਰ ਉਹ ਮੰਨ ਰਹੇ ਹਾਂ ਕਿ ‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ਹੋਣ ਕਰਕੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।


