ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਟ੍ਰੇਡਰਜ ਕਮਿਸ਼ਨ ਦੀ ਮੀਟਿੰਗ ਕਲਗੀਧਰ ਮਾਰਕੀਟ ਜ਼ੀਰਕਪੁਰ ਹਲਕਾ ਡੇਰਾ ਬੱਸੀ ਵਿਖੇ ਹੋਈ। ਜਿਸ ਦੀ ਅਗਵਾਈ ਸ. ਕੁਲਜੀਤ ਸਿੰਘ ਰੰਧਾਵਾ ਐਮਐਲਏ ਡੇਰਾ ਬੱਸੀ ਨੇ ਕੀਤੀ। ਜਿਸ ਵਿੱਚ ਰਣਜੀਤ ਪਾਲ ਸਿੰਘ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ ਮੋਹਾਲੀ, ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਵਾਈਸ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ ਮੋਹਾਲੀ, ਅਜੈ ਕੁਮਾਰ ਚੇਅਰਮੈਨ ਵਿਧਾਨ ਸਭਾ ਟ੍ਰੇਡਰਜ ਕਮਿਸ਼ਨ ਡੇਰਾ ਬੱਸੀ ਅਤੇ ਸਾਰੇ ਮੈਬਰ ਸਹਿਬਾਨ, ਗੁਰਪ੍ਰੀਤ ਸਿੰਘ ਚੇਅਰਮੈਨ ਪੀਅਆਰਟੀਸੀ, ਕਰਨਲ ਅਮਰੀਕ ਸਿੰਘ ਭੁੱਲਰ ਪ੍ਰਧਾਨ ਐਕਸ ਸਰਵਿਸਮੈਨ ਜਿਲ੍ਹਾ ਮੋਹਾਲੀ , ਕਰਮਜੀਤ ਸਿੰਘ ਚੋਹਾਨ ਸੰਗਠਨ ਇੰਚਾਰਜ ਹਲਕਾ ਡੇਰਾ ਬੱਸੀ, ਸ਼੍ਰੀ ਅਮਿਤ ਗੁਪਤਾ ਐਸਡੀਐਮ ਡੇਰਾ ਬੱਸੀ, ਸ਼੍ਰੀਮਤੀ ਹੀਨਾ ਤਲਵਾੜ ਅਸੀਸਟੈਂਟ ਕਮਿਸ਼ਨਰ ਜੀਐਸਟੀ, ਮੈਡਮ ਵੀਰੇਨ ਸੰਧੂ ਈਟੀਓ ਜੀਐਸਟੀ, ਜਗਦੇਵ ਸਿੰਘ ਚੌਹਾਨ ਈਟੀਓ ਜੀਐਸਟੀ, ਮਨਦੀਪ ਸਿੰਘ ਮਿਨਹਾਸ ਇੰਸਪੈਕਟਰ ਜੀਐਸਟੀ, ਪਰਮਿੰਦਰ ਸਿੰਘ ਭੱਟੀ ਈਓ ਐਮਸੀ ਜ਼ੀਰਕਪੁਰ ਮਨੋਜ ਕੁਮਾਰ ਸੇਨੇਟਰੀ ਇੰਸਪੈਕਟਰ ਐਮਸੀ, ਇੰਸਪੈਕਟਰ, ਸਤਿੰਦਰ ਸਿੰਘ ਐਸ ਐਚ ਓ ਜ਼ੀਰਕਪੁਰ, ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਚੌਂਕੀ ਇੰਚਾਰਜ ਬਲਟਾਣਾ , ਰਾਕੇਸ਼ ਭਾਟੀਆ ਐਸਡੀਓ ਬਿਜਲੀ ਬੋਰਡ, ਅਸ਼ੀਸ਼ ਕੁਮਾਰ ਜੇਈ, ਬਿਜਲੀ ਬੋਰਡ ਅਤੇ ਕਲਗੀਧਰ ਮਾਰਕੀਟ ਦੇ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਹਿੱਸਾ ਲਿਆ ਅਤੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਲਿਖਤੀ ਰੂਪ ਵਿੱਚ ਪੇਸ਼ ਕੀਤੇ ਗਏ। ਜਿਨਾਂ ਦੇ ਸਬੰਧਿਤ ਅਧਿਕਾਰੀਆਂ ਨੇ ਜਵਾਬ ਦਿੱਤੇ। ਟ੍ਰੇਡਰਜ ਕਮਿਸ਼ਨ ਵਲੋਂ ਵਾਪਰੀਆ ਦੇ ਮੁੱਦੇ ਸੁਣੇ ਗਏ ਅਤੇ ਤਰੁੰਤ ਕਾਰਵਾਈ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਮਾਨ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਅਤੇ ਸੂਖਮ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Home
»
Uncategorized
»
ਟ੍ਰੇਡਰਜ ਕਮਿਸ਼ਨ ਨੇ ਵਾਪਰੀਆ ਦੀਆਂ ਸੁਣੀਆਂ ਸਮੱਸਿਆਵਾਂ ਅਤੇ ਤਰੁੰਤ ਹੱਲ ਲਈ ਕੀਤੇ ਦਿਸ਼ਾ ਨਿਰਦੇਸ਼ ਜਾਰੀ : ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ


