Home » Uncategorized » ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਮੁਫਤ ਇਲਾਜ ਕਾਰਡ ਬਣਾਉਣ ਲਈ ਗੁਰਦੁਆਰਾ ਸਿੰਘ ਸਭਾ ਸੈਕਟਰ -71 ਵਿਖੇ ਲੱਗੇ ਕੈਂਪ ‘ਚ 115 ਬਣਾਏ : ਪ੍ਰਧਾਨ ਸ. ਬਚਨ ਸਿੰਘ ਬੋਪਾਰਾਏ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਮੁਫਤ ਇਲਾਜ ਕਾਰਡ ਬਣਾਉਣ ਲਈ ਗੁਰਦੁਆਰਾ ਸਿੰਘ ਸਭਾ ਸੈਕਟਰ -71 ਵਿਖੇ ਲੱਗੇ ਕੈਂਪ ‘ਚ 115 ਬਣਾਏ : ਪ੍ਰਧਾਨ ਸ. ਬਚਨ ਸਿੰਘ ਬੋਪਾਰਾਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸਿਹਤ ਪੱਖੋਂ ਨਵਾਂ ਨਰੋਆ ਸਿਰਜਣ ਲਈ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ‘ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਪੈਸ਼ਲ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਥਾਂ-ਥਾਂ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧ ‘ਚ ਗੁਰਦੁਆਰਾ ਸਿੰਘ ਸਭਾ ਸੈਕਟਰ -71 ਵਿਖੇ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਸਪੈਸ਼ਲ ਕੈਂਪ ਲਾਇਆ ਜਾ ਗਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਬਚਨ ਸਿੰਘ ਬੋਪਾਰਾਏ ਨੇ ਦੱਸਿਆ ਕਿ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਦੀ ਅਗਵਾਈ ‘ਚ ਲੱਗੇ ਕੈਂਪ ਵਿੱਚ ਸੈਕਟਰ 71 ਦੇ ਲਗਭਗ 115 ਵਸਨੀਕਾਂ ਨੇ ਗੁਰਦੁਆਰਾ ਸਿੰਘ ਸਭਾ ਸੈਕਟਰ 71 ਵਿਖੇ ਪਹੁੰਚ ਕੇ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਇਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਸ ਵੱਲੋਂ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਰਾਉਣ ਵਾਲਾ ਕਾਰਡ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਮੁਫਤ ਇਲਾਜ ਵਾਲਾ ਕਾਰਡ ਵੱਡੇ ਪੱਧਰ ਤੇ ਬਣਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਨਾਗਰਿਕ ਨੂੰ ਇਹ 10 ਲੱਖ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣਾ ਲਈ ਥਾਂ-ਥਾਂ ਕੈਂਪ ਲਾ ਕੇ ਵੱਡੇ ਪੱਧਰ ਤੇ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਸਿਹਤ ਪੱਖੋਂ ਨਵਾਂ ਨਰੋਆ ਸਿਰਜਿਆ ਜਾ ਸਕੇ। ਉਹਨਾਂ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਸੈਕਟਰ 71 ਵਿਖੇ ਇੱਕ ਹਫਤਾ 5-6-7-8 ਮਾਰਚ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਕੈਂਪ ਚਲਦਾ ਰਹੇਗਾ। ਉਹਨਾਂ ਨੂੰ ਦੱਸਿਆ ਕਿ ਮੁਫਤ ਇਲਾਜ ਵਾਲਾ ਕਾਰਡ ਬਣਾਉਣ ਲਈ ਐਸਡੀਐਮ ਵੱਲੋਂ ਤਿੰਨ ਸਰਕਾਰੀ ਮੁਲਾਜ਼ਮ ਭੇਜੇ ਜਾ ਰਹੇ ਹਨ ਜਿੰਨਾ ਵੱਲੋਂ ਮੁਫਤ ਇਲਾਜ ਕਾਰਡ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸੈਕਟਰ 71 ਦੇ ਹਰ ਵਸਨੀਕ ਨੂੰ ਸਮੇਂ ‘ਤੇ ਪਹੁੰਚ ਕੇ 10 ਲੱਖ ਰੁਪਏ ਦਾ ਮੁਫਤ ਇਲਾਜ ਵਾਲਾ ਕਾਰਡ ਬਣਾਉਣਾ ਚਾਹੀਦਾ ਹੈ ਤਾਂ ਕਿ ਔਖੇ ਵੇਲੇ ਹਰ ਬਿਮਾਰੀ ਦਾ ਇਲਾਜ ਕਰਾਉਣ ਲਈ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।  ਉਹਨਾਂ ਦੱਸਿਆ ਕਿ 10 ਲੱਖ ਰੁਪਏ ਦਾ ਮੁਫਤ ਇਲਾਜ ਕਾਰਡ ਬਣਾਉਣ ਲਈ ਲਾਏ ਕੈਂਪ ਨੂੰ ਸਫਲ ਬਣਾਉਣ ਲਈ ਬਚਣ ਸਿੰਘ ਬੋਪਾਰਾਏ (ਪ੍ਰਧਾਨ ਪੀਪਲ ਚ ਵੈਲਫੇਅਰ ਐਸੋਸੀਏਸ਼ਨ ਸੈਕਟਰ-71 ਮੋਹਾਲੀ), ਸਾਬਕਾ ਐਮਸੀ ਹਰਪਾਲ ਸਿੰਘ ਚੰਨਾ, ਸ. ਸੁਰਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੈਕਟਰ 71, ਸ. ਚਮਕੌਰ ਸਿੰਘ ਜਨਰਲ ਸੈਕਟਰੀ,ਸ. ਕਿਰਪਾਲ ਸਿੰਘ ਮਾਵੀ, ਸ. ਗੁਰਦਿਆਲ ਸਿੰਘ ਸੈਣੀ, ਜ. ਸੁੱਚਾ ਸਿੰਘ, ਸ. ਹਰਦੇਵ ਸਿੰਘ, ਸ. ਕਮਲਜੀਤ ਸਿੰਘ ਚੌਹਾਨ  ਸ. ਤਰਲੋਚਨ ਸਿੰਘ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *