ਚੰਡੀਗੜ੍ਹ/ਵਾਸ਼ਿੰਗਟਨ: 28 ਫਰਵਰੀ (ਮੰਗਤ ਸਿੰਘ ਸੈਦਪੁਰ) : ਸਾਡਾ ਉਦੇਸ਼ ਈਰਾਨੀ ਸ਼ਾਸਨ ਦੇ ਖ਼ਤਰਿਆਂ ਨੂੰ ਖ਼ਤਮ ਕਰਕੇ ਆਪਣੇ ਨਾਗਰਿਕਾਂ, ਸੈਨਿਕਾਂ ਅਤੇ ਸਹਿਯੋਗੀਆਂ ਦੀ ਰੱਖਿਆ ਕਰਨਾ ਹੈ। ਈਰਾਨ ਲਗਾਤਾਰ ਅਜਿਹੀਆਂ ਮਿਜ਼ਾਈਲਾਂ ਵਿਕਸਤ ਕਰ ਰਿਹਾ ਹੈ ਜੋ ਅਮਰੀਕਾ ਤੱਕ ਮਾਰ ਕਰ ਸਕਦੀਆਂ ਹਨ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਡ ਟਰੰਪ ਨੇ ਪਿਛਲੇ 47 ਸਾਲਾਂ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ 1979 ਦੇ ਦੂਤਾਵਾਸ ਸੰਕਟ ਅਤੇ 1983 ਦੀ ਬੇਰੂਤ ਬੰਬਾਰੀ ਵਰਗੀਆਂ ਘਟਨਾਵਾਂ ਨੂੰ ਈਰਾਨੀ ਦਰਿੰਦਗੀ ਦੀ ਮਿਸਾਲ ਦੱਸਿਆ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਵਿੱਚ ਈਰਾਨ ਦੁਆਰਾ ਕੀਤੇ ਗਏ ਪੁਰਾਣੇ ਹਮਲਿਆਂ ਦਾ ਵੇਰਵਾ ਦਿੱਤਾ ਤਾਂ ਜੋ ਇਸ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾ ਸਕੇ: “ਈਰਾਨੀ ਸ਼ਾਸਨ ਇੱਕ ਜ਼ਾਲਮ ਅਤੇ ਬੇਰਹਿਮ ਸਮੂਹ ਹੈ ਜੋ ਦੁਨੀਆ ਭਰ ਵਿੱਚ ਨਸਲਕੁਸ਼ੀ ਦੀ ਮੁਹਿੰਮ ਚਲਾ ਰਿਹਾ ਹੈ। ਅਸੀਂ ਹੁਣ ਚੁੱਪ ਨਹੀਂ ਬੈਠਾਂਗੇ।” ਡੋਨਾਲਡ ਟਰੰਪ… ਈਰਾਨ ‘ਤੇ ਇਜ਼ਰਾਈਲ ਅਤੇ ਅਮਰੀਕਾ ਦੀ ਸਾਂਝੀ ਫੌਜੀ ਕਾਰਵਾਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਨੂੰ ਸੰਬੋਧਨ ਕਰਦਿਆਂ ਇੱਕ ਬੇਹੱਦ ਸਖ਼ਤ ਬਿਆਨ ਜਾਰੀ ਕੀਤਾ ਹੈ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਮਰੀਕਾ ਕਿਸੇ ਵੀ ਕੀਮਤ ‘ਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਪੁਸ਼ਟੀ ਕੀਤੀ ਕਿ ਅਮਰੀਕੀ ਫੌਜ ਨੇ ਈਰਾਨੀ ਸ਼ਾਸਨ ਦੁਆਰਾ ਪੈਦਾ ਕੀਤੇ ਗਏ ਖ਼ਤਰਿਆਂ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ ‘ਤੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ
Home
»
Uncategorized
»
ਈਰਾਨ ਨੂੰ ਪ੍ਰਮਾਣੂ ਸ਼ਕਤੀ ਨਹੀਂ ਬਣਨ ਦੇਵਾਂਗੇ ਹਮਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ ਆਇਆ ਸਾਹਮਣੇ Twitter LinkedIn Whatsapp Send Email Print


