Home » Uncategorized » ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਸਬੰਧੀ ਮੁਹਿੰਮ ਵਿਸ਼ਾਲ ਇਕੱਠ ਰਾਹੀਂ ਪਿੰਡ ਹਵਾਰਾ ਤੋਂ ਹੋਵੇਗੀ 21 ਫਰਵਰੀ ਨੂੰ ਸ਼ੁਰੂ : ਕੌਮੀ ਇਨਸਾਫ ਮੋਰਚਾ ਕਮੇਟੀ

ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਸਬੰਧੀ ਮੁਹਿੰਮ ਵਿਸ਼ਾਲ ਇਕੱਠ ਰਾਹੀਂ ਪਿੰਡ ਹਵਾਰਾ ਤੋਂ ਹੋਵੇਗੀ 21 ਫਰਵਰੀ ਨੂੰ ਸ਼ੁਰੂ : ਕੌਮੀ ਇਨਸਾਫ ਮੋਰਚਾ ਕਮੇਟੀ

ਚੰਡੀਗੜ੍ਹ 9 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਲਾਪਤਾ 328 ਸਰੂਪਾਂ, ਬਹਿਬਲ ਕਲਾਂ ਗੋਲੀ ਕਾਂਡ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਦੇ ਲਈ ਲੱਗੇ ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਵਿਖੇ 21 ਫਰਵਰੀ ਨੂੰ ਵਿਸ਼ਾਲ ਪੰਥਕ ਇਕੱਠ ਕਰਮ ਸੰਬੰਧ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਤਾਲਮੇਲ ਕਮੇਟੀ ਮੈਂਬਰ ਅਤੇ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ, ਕੌਮੀ ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਕਮੇਟੀ ਮੈਂਬਰ ਤੇ ਕਿਸਾਨ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਾਊ, ਫਿਲਮੀ ਐਕਟਰ ਜੋਗਰਾਜ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਇੰਦਰਵੀਰ ਸਿੰਘ ਪਟਿਆਲਾ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਗੁਰਸ਼ਰਨ ਸਿੰਘ, ਇੰਟਰਵੀਰ ਸਿੰਘ ਪਟਿਆਲਾ, ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਅਕਾਲੀ ਦਲ ਅੰਮ੍ਰਿਤਸਰ, ਪਾਲ ਸਿੰਘ ਘੜੂੰਆਂ ਜਸਵੰਤ ਸਿੰਘ ਸਿੱਧੂਪੁਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਖਰੜ ਦੇ ਪ੍ਰਧਾਨ ਅਵਤਾਰ ਸਿੰਘ ਮਨਾਣਾ, ਬਲਜਿੰਦਰ ਸਿੰਘ ਭਾਗੋ ਮਾਜਰਾ, ਭਰਪੂਰ  ਸਿੰਘ, ਮਜਰ ਸਿੰਘ, ਗੁਰਮੀਤ ਸਿੰਘ ਟੋਨੀ ਅਜੀਤ ਸਿੰਘ ਔਲਖ ਬਲਜਿੰਦਰ ਸਿੰਘ ਗੁੱਡੂ ਮਟੌਰ ਮੱਖਣ ਸਿੰਘ ਸਮਾਣਾ ਨੇ ਵਿਚਾਰ ਸਾਂਝੇ ਕੀਤੇ। ਦਰਸ਼ਨ ਸਿੰਘ ਸੰਧੂ. ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਗੁਰਮੀਤ ਸਿੰਘ ਟੋਨੀ ਘੜੂੰਆਂ ਸ੍ਰ ਭਰਪੂਰ ਸਿੰਘ ਚੰਡੀਗੜ੍ਹ ਬਲਜੀਤ ਸਿੰਘ ਰੁੜਕੀ ਜਸਵੀਰ ਸਿੰਘ ਬੁੜੈਲ ਪਰਮਜੀਤ ਸਿੰਘ ਦੇਸੂਮਾਜਰਾ ਗੁਰਪ੍ਰਤਾਪ ਸਿੰਘ ਤਰਨਤਾਰਨ ਆਦ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਮੀਟਿੰਗ ਵਿਚ ਸੰਗਤਾਂ ਨੂੰ ਲਾਮਬੰਦ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੰਦੀ ਸਿੰਘਾਂ ਦੇ ਪਿੰਡਾਂ ਵਿੱਚ ਪੰਥਕ ਇਕੱਠ ਕੀਤੇ ਜਾਣਗੇ ਅਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਬੇਇਨਸਾਫੀਆਂ ਅਤੇ ਕਰਮਨੀ ਤੌਰ ਤੇ ਵਿਤਕਰੇ ਸਬੰਧੀ ਪਿੰਡ ਪਿੰਡ ਜਾ ਕੇ ਵਿਸ਼ਾਲ ਇਕੱਠਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕੀਤਾ ਜਾਵੇਗਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਤੋਂ 21 ਫਰਵਰੀ ਨੂੰ ਵਿਸਾਲ ਪੰਥਕ ਇਕੱਠ ਕਰਕੇ ਸ਼ੁਰੂਆਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸ਼ਾਮਿਲ ਹੋਏ ਸਮੂਹ ਆਗੂਆਂ ਨੇ ਪਿੰਡਾਂ ਵਿੱਚ ਹੋਣ ਵਾਲੇ ਵਿਸ਼ਾਲ ਇਕੱਠਾਂ ਵਿੱਚ ਸਮੁੱਚੇ ਵਰਗਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ ਦੌਰਾਨ ਸਿੱਖ ਸੰਗਤ ਸੰਤ ਸਮਾਜ ਕਿਸਾਨ ਮੁਲਾਜ਼ਮ ਵਰਗ ਮਜ਼ਦੂਰ ਵਰਗ ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਪੰਥਕ ਇਕੱਠ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਮੀਟਿੰਗ ਤੋਂ ਬਾਅਦ ਪੁਆਧੀ ਅਖਾੜੇ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੰਮੀ ਅਤੇ ਉਸ ਦੇ ਸਾਥੀਆਂ ਨੇ ਅਖਾੜੇ ਦੌਰਾਨ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।

Leave a Reply

Your email address will not be published. Required fields are marked *