ਚੰਡੀਗੜ੍ਹ 7 ਫਰਵਰੀ (ਮੰਗਤ ਸਿੰਘ ਸੈਦਪੁਰ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ 4 ਅਪ੍ਰੈਲ 2026 ਦਿਨ ਸਨਿਚਰਵਾਰ ਨੂੰ ਸਮੁੱਚੇ ਵਿਦੇਸ਼ੀ ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਨੈਸ਼ਨਲ ਸਿੱਖ ਡੇਅ ਪਰੇਡ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ। ਪਰੇਡ ਅਮਰੀਕਾ ਦੇ ਈਸਟ-ਕੋਸਟ, ਮਿਡ ਵੈਸਟ ਅਤੇ ਵੈਸਟ-ਕੋਸਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੀ ਸਰਬ ਸਾਂਝੀ ਪਰੇਡ ਹੈ ਅਤੇ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਹੀ ਨਹੀਂ ਬਲਕਿ ਦੁਨੀਆ ਦੀ ਰਾਜਧਾਨੀ ਮੰਨੀ ਜਾਂਦੀ ਹੈ। ਇੱਥੇ ਹੋਣ ਵਾਲੀ ਸਿੱਖ ਡੇ ਪਰੇਡ ਦੀ ਇਕ ਆਪਣੀ ਵਿਸ਼ੇਸ਼ ਥਾਂ ਅਤੇ ਰਾਜਨੀਤਿਕ ਮਹੱਤਤਾ ਹੈ। ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਕਰਨ ਦੀ ਖੁਸ਼ੀ ‘ਚ ਨੈਸ਼ਨਲ ‘ਸਿੱਖ ਡੇਅ’ ਪਰੇਡ ਵਿਚ ਸਾਰੀਆਂ ਸਿੱਖ ਸੰਗਤਾਂ ਨੂੰ ਦੂਰੋਂ ਨੇੜਿਓਂ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ। ਤਾਂਕਿ ਸਿੱਖਾਂ ਦੀ ਅੱਡਰੀ ਪਛਾਣ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਜਾ ਸਕੇ। ਅਮਰੀਕਾ ਦੀ ਰਾਜਧਾਨੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਅਮਰੀਕੀ ਪੌਲਿਟਿਕਸ ਵਿੱਚ ਸਿੱਖਾਂ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ ਆਪਣੀ ਅਗਲੀ ਪੀੜ੍ਹੀ ਨੂੰ ਸਿੱਖੀ ਬਾਰੇ ਉਤਸ਼ਾਹਿਤ ਕਰੀਏ ਅਤੇ ਨਾਲ ਹੀ ਅਮਰੀਕੀ ਸਿਆਸਤ ਵਿਚ ਸਰਗਰਮ ਹੋਣ ਲਈ ਵੀ ਪ੍ਰੇਰੀਏ ਤਾਂਕਿ ਆਉਣ ਵਾਲੇ ਸਮੇਂ ਵਿਚ ਸਾਡੇ ਲੋਕਲ ਅਤੇ ਕੌਮੀ ਸਿੱਖ ਮਸਲਿਆਂ ਨੂੰ ਅੱਗੇ ਲਿਆਉਣ ਅਤੇ ਹੱਲ ਕਰਨ ਵੱਲ ਵਧਿਆ ਜਾ ਸਕੇ । ਸੋ ਸਾਧ ਸੰਗਤ ਜੀ ਆਓ ‘ਨੈਸ਼ਨਲ ਸਿੱਖ ਡੇਅ ਪਰੇਡ’ ਵਿਚ ਸ਼ਾਮਿਲ ਹੋਵੋ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਿਲ ਕਰੋ ।
Home
»
Uncategorized
»
ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਲੋਕਲ, ਨੈਸ਼ਨਲ ਅਤੇ ਇੰਟਰਨੈਸ਼ਨਲ ਖਾਲਸਾ ਖਾਲਿਸਤਾਨ ਦੀ ਆਜ਼ਾਦੀ ਲਈ ਇੱਕਜੁੱਟ ਹੋ ਕੇ ‘ਨੈਸ਼ਨਲ ਸਿੱਖ ਡੇਅ ਪਰੇਡ’ ‘ਚ ਹੋਈਏ ਸ਼ਾਮਿਲ : ਕੋਆਰਡੀਨੇਟਰ ਹਿੰਮਤ ਸਿੰਘ


