Home » Uncategorized » ਅਕਾਲੀ ਦਲ ਵਾਰਿਸ ਪੰਜਾਬ ਦੇ ਉਦੋਂ ਵੱਡੇ ਪੱਧਰ ‘ਤੇ ਮਜਬੂਤ ਹੋਇਆ ਜਦੋਂ ‘ਆਪ’ ਦੇ ਅਹੁਦੇਦਾਰ ਅਤੇ ਵਰਕਰ ਸੈਂਕੜੇ ਸਾਥੀਆਂ ਸਮੇਤ ਸ਼ਾਮਿਲ ਹੋਏ : ਪ੍ਰਧਾਨ ਤਰਸੇਮ ਸਿੰਘ/ਸੀਨੀ. ਆਗੂ ਲਖਮੀਰ ਸਿੰਘ ਕੋਟਲਾ

ਅਕਾਲੀ ਦਲ ਵਾਰਿਸ ਪੰਜਾਬ ਦੇ ਉਦੋਂ ਵੱਡੇ ਪੱਧਰ ‘ਤੇ ਮਜਬੂਤ ਹੋਇਆ ਜਦੋਂ ‘ਆਪ’ ਦੇ ਅਹੁਦੇਦਾਰ ਅਤੇ ਵਰਕਰ ਸੈਂਕੜੇ ਸਾਥੀਆਂ ਸਮੇਤ ਸ਼ਾਮਿਲ ਹੋਏ : ਪ੍ਰਧਾਨ ਤਰਸੇਮ ਸਿੰਘ/ਸੀਨੀ. ਆਗੂ ਲਖਮੀਰ ਸਿੰਘ ਕੋਟਲਾ

ਚੰਡੀਗੜ੍ਹ 30 ਜਨਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਸਿਆਸੀ ਸਿਆਸਤ ਨੂੰ ਲੈ ਕੇ ਵੱਡੇ ਪੱਧਰ ‘ਤੇ ਸਥਿਤੀ ਗੁੰਜਲਦਾਰ ਬਣੀ ਹੋਈ ਹੈ। ਹਰ ਸਿਆਸੀ ਪਾਰਟੀਆਂ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਆਪ ਦੀ ਮਜਬੂਤੀ ਲਈ ਵੱਡੇ ਪੱਧਰ ‘ਤੇ ਕੋਸ਼ਸ਼ਾਂ ਵਿੱਚ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਅਤੇ ਖਾਸ ਕਰਕੇ ਅਕਾਲੀ ਸਰਕਾਰਾ ਵੱਲੋਂ ਕੇਂਦਰੀ ਬੀਜੇਪੀ ਦੀ ਸਰਕਾਰ ਨਾਲ ਰਲ ਕੇ ਪੰਜਾਬ ਦਾ ਆਰਥਿਕ, ਸਮਾਜਿਕ ਅਤੇ ਧਾਰਮਿਕ ਪੱਖੋਂ ਵੱਡੇ ਪੱਧਰ ‘ਤੇ ਕੇਵਲ ਤੇ ਕੇਵਲ ਆਪਣੇ ਨਿਜੀ ਸਵਾਰਥਾਂ ਲਈ ਨੁਕਸਾਨ ਕੀਤਾ ਹੈ। ਜੇਕਰ ਕੇਂਦਰ ‘ਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਗੱਲ ਕਰੀਏ ਤਾਂ 1984 ਵਿੱਚ ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜਾਂ ਚਾੜਕੇ ਕੀਤੇ ਹਮਲੇ ‘ਚ ਹਜ਼ਾਰਾਂ ਹੀ ਨੌਜਵਾਨ, ਬਜ਼ੁਰਗ, ਬੱਚੇ ਭੈਣਾਂ ਅਤੇ ਮਾਤਾਵਾਂ ਦਾ ਕਤਲ ਕੀਤਾ ਗਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲਵਾਰਿਸ਼ ਪੰਜਾਬ ਦੇ ਪ੍ਰਧਾਨ ਜਥੇਦਾਰ ਸ. ਤਰਸੇਮ ਸਿੰਘ ਅਤੇ ਸੀਨੀਅਰ ਆਗੂ ਜਥੇਦਾਰ ਲਖਵੀਰ ਸਿੰਘ ਕੋਟਲਾ ਨੇ ਕਿਹਾ ਕਿ ਇਹ ਸਭ ਕੁਝ ਉਦੋਂ ਦੀ ਬਾਦਲ ਸਰਕਾਰ ਦੇ ਇਸ਼ਾਰਿਆਂ ‘ਤੇ ਹੋਇਆ ਹੈ। ਜਿਸ ਨੇ ਪੰਜਾਬ ਦੀ ਉਦੋਂ ਦੀ ਸਥਿਤੀ ਬਾਰੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਚਿੱਠੀਆਂ ਲਿਖ ਕੇ ਗਲਤ ਜਾਣਕਾਰੀ ਦਿੱਤੀ। ਇਥੋਂ ਤੱਕ ਕਿ ਗੁਪਤ ਮੀਟਿੰਗਾਂ ਕਰਕੇ ਵੀ ਦਮਦਮੀ ਟਕਸਾਲ ਦੇ ਮੁਖੀ ਅਤੇ 20ਵੀਂਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਇੱਕਜੁੱਟ ਹੋ ਰਹੇ ਸਮੁੱਚੇ ਖਾਲਸਾ ਪੰਥ ਨੂੰ ਟੋਟੇ-ਟੋਟੇ ਕਰਨ ਸਾਜਿਸ਼ ਅਤੇ ਆਪਣੇ ਸਵਾਰਥ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਨੂੰ ਰੋਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਇਸ ਕੀਤੀ ਘਿਨੋਣੀ ਕਾਰਵਾਈ ਨੂੰ ਖਾਲਸਾ ਪੰਥ ਕਦੇ ਭੁੱਲ ਨਹੀਂ ਸਕਦਾ ਸਗੋਂ 1978 ਤੋਂ ਲੈ ਕੇ 1993-94 ਤੱਕ ਜਿਹੜਾ ਅਸਿਹ ਜਬਰ ਜੁਲਮ ਖਾਲਸਾ ਪੰਥ ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤਾਦ ਸੰਤਾਪ ਹੰਢਾਇਆ ਹੈ ਰਹਿੰਦੀ ਦੁਨੀਆ ਤੱਕ ਭੁੱਲਣਾ ਅਸੰਭਵ ਜਾਪਦਾ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਖੇਰੂ-ਖੇਰੂ ਹੋਏ ਖਾਲਸਾ ਪੰਥ ਅਤੇ ਬਾਦਲ ਵਰਗੇ ਪੰਜਾਬ ਦੇ ਗਦਾਰਾਂ ਕਾਰਨ ਹੋਇਆ ਹੈ। ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੇ ਪਰਿਵਾਰ ਨੂੰ ਪਾਲਣ ਲਈ ਖਾਲਸਾ ਪੰਥ ਦੀਆਂ ਪੰਥਕ ਰਹਿਤ ਮਰਿਆਦਾਵਾਂ ਅਤੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਬਾਦਲ ਪਰਿਵਾਰ ਦੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਹੋਈਆਂ ਹਨ ਅਤੇ ਬਾਦਲ ਪਰਿਵਾਰ ਅਤੇ ਬੀਜੇਪੀ ਦੀਆਂ ਸਾਂਝੀ ਸਰਕਾਰਾਂ ਵੇਲੇ ਵਾਪਰੀਆਂ ਹਨ। ਇਥੋਂ ਤੱਕ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਬਾਦਲ ਪਰਿਵਾਰ ਨੇ ਆਪਣੀਆਂ ਕੁਰਸੀਆਂ ਲਈ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 90 ਲੱਖ ਰੁਪਏ ਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਰੀਦੇ ਗਏ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਬੇਅਦਬੀਆਂ ਕਰਨ ਵਾਲੇ ਦੋਸ਼ੀ ਸੌਦਾ ਸਾਧ ਰਾਮ ਰਹੀਮ ਨੂੰ ਨਿਰਦੋਸ਼ ਸਾਬਤ ਕਰਨ ਲਈ ਖਰਚੇ ਹਨ ਜੋ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਚੜਾਏ ਗਏ 10-10 ਅਤੇ 20-20 ਰੁਪਏ ਚੜਾਉਣ ਨਾਲ ਇਕੱਤਰ ਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਬਾਦਲ ਪਰਿਵਾਰ ਦੀਆਂ ਅਜਿਹੀਆਂ ਸਵਾਰਥੀ ਅਤੇ ਅਰਥਹੀਣ ਕਾਰਵਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਖਤਮ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਬਿਲਕੁਲ ਜੀਰੋ ਹੋ ਚੁੱਕਾ ਹੈ ਅਤੇ ਲੋਕਾਂ ਪੰਜਾਬ ਦੇ ਲੋਕਾਂ ਵੱਲੋਂ ਨਫਰਤ ਭਰੀ ਨਜ਼ਰ ਨਾਲ ਤੱਕਿਆ ਜਾ ਰਿਹਾ ਹੈ ਕਿਉਂਕਿ ਕੁਰਬਾਨੀਆਂ ਕਰਨ ਤੋਂ ਬਾਅਦ ਸਥਾਪਿਤ ਕੀਤੇ ਸ਼੍ਰੋਮਣੀ ਅਕਾਲੀ ਦਲ ਅੱਜ ਕੇਵਲ ਬਾਦਲ ਪਰਿਵਾਰ ਦਲ ਬਣ ਕੇ ਰਹਿ ਚੁੱਕਾ ਹੈ। ਜਿਸ ਨੂੰ ਪੁਨਰ ਸੁਰਜੀਤ ਕਰਨ ਲਈ ਉਹਨਾਂ ਵੱਲੋਂ ਪੂਰੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਜਾਰੀ ਰਹਿਣਗੀਆਂ। ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਅਤੇ ਖਾਲਸਾ ਪੰਥ ਨੂੰ ਇਹੋ ਜਿਹੇ ਪੰਥਕ ਅਤੇ ਇਮਾਨਦਾਰ ਲੀਡਰ ਦੀ ਲੋੜ ਹੈ ਜੋ ਇਮਾਮਦਾਰੀ ਅਤੇ ਨਿਰਸਵਾਰਥ ਹੋ ਕੇ ਸਮੁੱਚੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਤਰ ਕਰਕੇ ਮੁੜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਥਾਪਤੀ ਕਰ ਸਕੇ। ਜਿਸ ਵਿੱਚ ਲੋਕਾਂ ਦਾ ਪੂਰਾ ਵਿਸ਼ਵਾਸ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਖਾਲਸਾ ਪੰਥ ਅਤੇ ਪੰਥਕ ਲੀਡਰਾਂ ਦੀ ਸਰਕਾਰ ਬਣ ਸਕੇ। ਜਿਨ੍ਹਾਂ ਵੱਲੋਂ ਪੰਜਾਬ ਦੇ ਰਾਜਨੀਤਿਕ, ਸਮਾਜਿਕ ਸਭਿਆਚਾਰਕ ਅਤੇ ਪੰਥਕ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਲਝਾਏ ਜਾਣ। ਉਹਨਾਂ ਕਿਹਾ ਕਿ ਇਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਨੂੰ ਸਥਾਪਿਤ ਕੀਤਾ ਹੈ ਤਾਂ ਕਿ ਬਾਦਲ ਪਰਿਵਾਰ ਅਤੇ ਉਸਦੇ ਵਿੱਚ ਸ਼ਾਮਿਲ ਭਰਿਸ਼ਟ ਅਤੇ ਸਵਾਰਥੀ ਲੀਡਰਾਂ ਨੂੰ ਲਾਂਭੇ ਕਰਕੇ ਪੰਜਾਬ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਪੱਖ ਹੋਰ ਮਜਬੂਤ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਅਕਾਲੀ ਦਲ ਵਾਰਿਸ਼ ਪੰਜਾਬ ਦੇ ਵਿੱਚ ਵੱਡੇ ਪੱਧਰ ‘ਤੇ ਕਾਂਗਰਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਥਕ ਹਮਦਰਦੀ ਰੱਖਣ ਵਾਲੇ ਲੋਕ ਸ਼ਾਮਿਲ ਹੋ ਰਹੇ ਹਨ। ਜਿਨ੍ਹਾਂ ਨੂੰ ਖਾਲਸਾ ਪੰਥ ਦਾ ਹਰ ਪੱਖੋਂ ਸਰਮਾਇਆ ਲੁੱਟਿਆ ਜਾ ਰਿਹਾ ਮਹਿਸੂਸ ਹੋ ਰਿਹਾ ਹੈ। ਉਹਨਾਂ ਵੱਲੋਂ ਇਹਨਾਂ ਪੰਥਕ ਹਮਦਰਦੀਆਂ ਦਾ ਅਕਾਲੀ ਦਲ ਵਾਰਸ ਪੰਜਾਬ ਚ ਸ਼ਾਮਿਲ ਹੋਣ ‘ਤੇ ਪੂਰਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਹਾਂ ਉਹਨਾ ਦਾ ਮਾਣ ਸਤਿਕਾਰ ਸਥਿਰ ਰਹੇਗਾ। ਉਹਨਾਂ ਕਿਹਾ ਕਿ ਪਿਛਲੇ ਦਿਨੀ ਹੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਸਿਆਸੀ ਢਾਂਚੇ ਵਿੱਚ ਉਦੋਂ ਵੱਡੇ ਪੱਧਰ ਤੇ ਵਾਧਾ ਹੋਇਆ ਜਦੋਂ ਵਕੀਲ ਬਰਿੰਦਰ ਸਿੰਘ ਢਿੱਲੋਂ ਵਕੀਲ ਗਗਨਦੀਪ ਸਿੰਘ ਗੁਰਾਇਆ ਅਤੇ ਹੋਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਰਲ ਕੇ ਖਾਸ ਕਰਕੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ, ਭਰਿਸ਼ਟਾਚਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨ ਅਤੇ ਸਿੱਖ ਰਹਿਤ ਮਰਿਆਦਾਵਾਂ ਨੂੰ ਮੁੜ ਸਥਾਪਿਤ ਕਰਨ ਵਾਲੇ ਆਗੂਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਗੈਰ ਕਾਨੂੰਨੀ ਤੌਰ ‘ਤੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੀ ਨੌਜਵਾਨੀ ਆਪਣੇ ਹੱਕਾਂ ਲਈ ਜਾਗਰਿਤ ਨਾ ਹੋ ਸਕੇ ਅਤੇ ਨਸ਼ਿਆਂ ਨੂੰ ਵੀ ਪੰਜਾਬ ਦੇ ਵਿੱਚ ਇਸੇ ਲਈ ਵੱਡੇ ਪੱਧਰ ‘ਤੇ ਸਰਕਾਰਾਂ ਵੱਲੋਂ ਤਰਜੀਹ ਦਿੱਤੀ ਜਾ ਰਹੀ ਹੈ ਕਿ ਨੌਜਵਾਨ ਨਸ਼ਿਆਂ ਵਿੱਚ ਫਸ ਕੇ ਕੇਵਲ ਤੇ ਕੇਵਲ ਨਸ਼ਿਆਂ ਦੇ ਭਾਲ ਲਈ ਹੀ ਆਪਣੇ ਆਪ ਨੂੰ ਸਮਰਪਿਤ ਰਹਿਣ ਅਤੇ ਆਪਣੇ ਜਵਾਨੀ ਨੂੰ ਖਤਮ ਕਰ ਸਕਣ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਦਾ ਨਸ਼ਾ ਖਤਮ ਕਰਨਾ ਦਾ ਸਹੀ ਮਾਅਨਿਆਂ ਚ ਮਕਸਦ ਹੋਵੇ ਤਾਂ ਸਰਕਾਰੀ ਤੰਤਰ ਰਾਹੀਂ ਕੇਵਲ ਤੇ ਕੇਵਲ ਦੋ ਚਾਰ ਹਫਤਿਆਂ ਵਿੱਚ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਨਸ਼ਾ ਖਤਮ ਕਰ ਸਕਦੀ ਹੈ। ਪਰੰਤੂ ਨਸ਼ਾ ਖਤਮ ਕਰਕੇ ਪੰਜਾਬ ਅਤੇ ਕੇਂਦਰ ਸਰਕਾਰਾਂ ਆਪਣਾ ਭਵਿੱਖ ਖਤਮ ਸਮਝਦੀਆਂ ਹੈ ਕਿਉਂਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਦੇ ਲੋਕ ਹਮੇਸ਼ਾ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਅਤੇ ਸ਼ਕਤੀ ਲੈਂਦੇ ਹਨ। ਉਸ ਪਿੱਛੋਂ ਜੋ ਵੀ ਉਹਨਾਂ ਦਾ ਮੁੱਦੇ ਹੁੰਦੇ ਹਨ ਉਹਨਾਂ ਨੂੰ ਉਹ ਬਹੁਤ ਹੀ ਸੌਖੇ ਢੰਗ ਨਾਲ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਖਾਲਸਾ ਪੰਥ ਸਿੱਖ ਕੌਮ ਇੰਡੀਅਨ ਸਟੇਟ ਵਿੱਚ ਲਗਭਗ 40 ਤੋਂ 80 ਸਾਲ ਦੇ ਕਰੀਬ ਰਾਜ ਕੀਤਾ ਹੈ ਅਤੇ ਰਾਜ ਕਰਨ ਵਾਲੀਆਂ ਕੌਮਾਂ ਕਦੇ ਗੁਲਾਮ ਨਹੀਂ ਰਹਿੰਦੀਆਂ। ਉਹਨਾਂ ਕਿਹਾ ਕਿ ਖਾਲਸਾ ਰਾਜ ਦੀ ਪ੍ਰਾਪਤੀ ਲਈ ਅਕਾਲੀ ਦਲ ਵਾਰਿਸ਼ ਪੰਜਾਬ ਵੱਲੋਂ ਹਰ ਹੀਲਾ ਵਰਤਿਆ ਜਾਵੇਗਾ। ਖਾਸ ਕਰਕੇ ਰਾਜ ਕਰ ਚੁੱਕੀਆਂ ਕੌਮਾਂ ਕਦੇ ਗੁਲਾਮ ਨਹੀਂ ਕਬੂਲ ਨਹੀਂ ਕਰਦੀਆਂ ਸਗੋਂ ਗੁਲਾਮੀ ਦੀਆਂ ਜੰਜੀਰਾਂ ਨੂੰ ਗਲੋ ਲਾਉਣ ਲਈ ਹਮੇਸ਼ਾ ਸੰਘਰਸ਼ ਕਰਦੀਆਂ ਹਨ। ਉਹ ਸੰਘਰਸ਼ ਖਾਲਸਾ ਪੰਥ ਨੇ ਜੰਗਲਾਂ ‘ਚੋ ਗੋਲ ਮੇਜ ਤੇ ਗੱਲਬਾਤ ਰਾਹੀਂ ਕੀਤਾ ਜਾਂਦਾ ਹੋਵੇ। ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨਾਲ ਹੋਈ ਸੰਧੀ ਜਿਉਂਦੀ ਜਾਗਦੀ ਮਿਸਾਲ ਹੈ।। ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ਼ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਭਰਿਸ਼ਟਾਚਾਰ ਵਿਰੁੱਧ ਅਤੇ ਪੰਜਾਬ ਦੇ ਲੋਕਾਂ ਨਾਲ ਹੋਰ ਹੋ ਰਹੇ ਹਰ ਪੱਖੋਂ ਅੱਤਿਆਚਾਰ ਵਿਰੁੱਧ ਲਈ ਸੰਘਰਸ਼ ਜਾਰੀ ਹੈ। ਉਹ ਬੈਸੱਕ ਪੰਜਾਬ ‘ਚ ਵੱਸਦੇ ਸਿੱਖ, ਇਸਾਈ, ਮੁਸਲਿਮ, ਹਿੰਦੂ ਜਾਂ ਹੋਰ ਵੀ ਕਿਸੇ ਧਰਮ ਨਾਲ ਸੰਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਲਈ ਹੈ। ਪ੍ਰੰਤੂ ਪੰਜਾਬ ਦੇ ਸਮੁੱਚੇ ਨਾਗਰਿਕਾਂ ਨੂੰ ਅਕਾਲੀ ਦਲ ਵਾਰਿਸ਼ ਪੰਜਾਬ ਵੱਲੋਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੜੇ ਕੀਤੇ ਜਾਣ ਉਮੀਦਵਾਰਾਂ ਦੀ ਹਰ ਪੱਖੋਂ ਪੂਰੀ ਮਦਦ ਕਰਨ ਲਈ ਹੁਣ ਤੋਂ ਹੀ ਤਿਆਰੀਆਂ ਆਰੰਭੀਆਂ ਚਾਹੀਦੀਆਂ ਹਨ ਤਾਂ ਕਿ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੀ ਹਰ ਪੱਖੋਂ ਲੁੱਟ-ਖਸੁੱਟ ਕਰਨ ਵਾਲੀਆਂ ਲੋਟੂ ਸਿਆਸੀ ਪਾਰਟੀਆਂ ਨਹੀਂ ਟੋਲਿਆਂ ਨੂੰ ਪੰਜਾਬ ਦੀ ਸਿਆਸਤ ਤੋਂ ਵਾਂਝੇ ਕੀਤਾ ਜਾ ਸਕੇ।

Leave a Reply

Your email address will not be published. Required fields are marked *