
ਸਾਹਿਬਜਾਦਾ ਅਜੀਤ ਸਿੰਘ ਨਗਰ 30 ਜਨਵਰੀ (ਮੰਗਤ ਸਿੰਘ ਸੈਦਪੁਰ) : ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪ੍ਰਮੁੱਖ ਵਿੱਤੀ ਸੰਸਥਾ ਦਿ ਐਸ.ਏ.ਐਸ. ਨਗਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀਆਂ ਚੋਣਾਂ ਅੱਜ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਜਿਨ੍ਹਾਂ ਵਿੱਚ ਸਾਰੇ ਨੌਂ ਮੈਂਬਰ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ। ਬੈਂਕ ਦੇ ਵੱਖ-ਵੱਖ ਜੋਨਾਂ ਅਤੇ ਸੋਸਾਇਟੀਆਂ ਤੋਂ ਚੁਣੇ ਗਏ ਡਾਇਰੈਕਟਰਾਂ ਵਿੱਚ ਲਾਲੜੂ ਜੋਨ ਤੋਂ ਰਵਿੰਦਰ ਸਿੰਘ, ਡੇਰਾਬੱਸੀ ਜੋਨ ਤੋਂ ਜਗਪ੍ਰੀਤ ਸਿੰਘ, ਜ਼ੀਰਕਪੁਰ ਜੋਨ ਤੋਂ ਹਜ਼ਾਰਾ ਸਿੰਘ, ਗੀਗੇਮਾਜਰਾ ਜੋਨ ਤੋਂ ਹਰਜੀਤ ਸਿੰਘ, ਲਾਂਡਰਾਂ ਜੋਨ ਤੋਂ ਦਰਸ਼ਨ ਸਿੰਘ, ਪੜੌਲ ਜੋਨ ਤੋਂ ਮਨਦੀਪ ਸਿੰਘ, ਕੁਰਾਲੀ ਤੋਂ ਦਲਜੀਤ ਸਿੰਘ ਅਤੇ ਇੰਡਸਟ੍ਰੀਅਲ ਸੋਸਾਇਟੀਆਂ ਤੋਂ ਸੁਖਦੇਵ ਸਿੰਘ ਪਟਵਾਰੀ ਅਤੇ ਸੁਰਿੰਦਰ ਸਿੰਘ ਰੋਡਾ ਸ਼ਾਮਲ ਹਨ। ਇਹ ਸਾਰੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ। ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਜੋਨ ਜਾਂ ਸੋਸਾਇਟੀ ਤੋਂ ਵਿਰੋਧੀ ਉਮੀਦਵਾਰ ਨਾ ਹੋਣ ਕਰਕੇ ਸਾਰੇ ਉਮੀਦਵਾਰਾਂ ਨੂੰ ਸਰਬਸੰਮਤੀ ਨਾਲ ਬਿਨ੍ਹਾਂ ਮੁਕਾਬਲੇ ਦੇ ਜੇਤੂ ਘੋਸ਼ਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਪਟਵਾਰੀ ਇਸ ਤੋਂ ਪਹਿਲਾਂ ਲਗਭਗ 10 ਸਾਲ ਤੱਕ ਬੈਂਕ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਹਨ, ਜਦਕਿ ਬਾਕੀ ਸਾਰੇ ਮੈਂਬਰ ਪਹਿਲੀ ਵਾਰ ਬੋਰਡ ਲਈ ਚੁਣੇ ਗਏ ਹਨ।
ਨਵ-ਨਿਰਵਾਚਿਤ ਬੋਰਡ ਆਫ਼ ਡਾਇਰੈਕਟਰਜ਼ ਨੇ ਕਿਹਾ ਕਿ ਉਹ ਬੈਂਕ ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਕਿਸਾਨਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਗਾਹਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਜਨਹਿਤੈਸ਼ੀ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ।
ਇਸ ਮੌਕੇ ਬੈਂਕ ਨਾਲ ਜੁੜੇ ਮੈਂਬਰਾਂ, ਸਹਿਕਾਰੀ ਸੋਸਾਇਟੀਆਂ ਦੇ ਪ੍ਰਤੀਨਿਧੀਆਂ ਅਤੇ ਸਮਰਥਕਾਂ ਨੇ ਨਵ-ਨਿਰਵਾਚਿਤ ਡਾਇਰੈਕਟਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਨੇਤ੍ਰਿਤਵ ਹੇਠ ਬੈਂਕ ਨਵੀਆਂ ਉੱਚਾਈਆਂ ਨੂੰ ਛੂਹੇਗਾ। ਖਾਸ ਗੱਲ ਇਹ ਹੈ ਕਿ ਸੁਖਦੇਵ ਸਿੰਘ ਪਟਵਾਰੀ ਨੂੰ ਡਾਇਰੈਕਟਰ ਬਣਨ ਤੇ ਮੋਹਾਲੀ ਪ੍ਰੈਸ ਕਲੱਬ ਦੇ ਪੱਤਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਮੁਬਾਰਕਾਂ ਦਿੱਤੀਆਂ ਗਈਆਂ ਕਿਉਂਕਿ ਸਰਦਾਰ ਸੁਖਦੇਵ ਸਿੰਘ ਪਟਵਾਰੀ ਮੋਹਾਲ ਪ੍ਰੈਸ ਕਲੱਬ ਦੇ ਪ੍ਰਧਾਨ ਹਨ ਇਸੇ ਤਰ੍ਹਾਂ ਸੁਰਿੰਦਰ ਸਿੰਘ ਰੋਡਾ ਵੈਦਵਾਨ ਸੁਹਾਣਾ ਨੂੰ ਡਾਇਰੈਕਟਰ ਬਣਨ ਤੇ ਜਨਮਦਿਨ ਗਰੁੱਪ ਵਿੱਚ ਸ਼ਾਮਿਲ ਸਮੂਹ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਵਿੱਚ ‘ਆਪ’ ਦੇ ਸੀਨੀਅਰ ਆਗੂ ਹਰਸੰਗਤ ਸਿੰਘ ਸੁਹਾਣਾ, ਸਾਬਕਾ ਕੌਂਸਲਰ ਬੀਬੀ ਕਮਲਜੀਤ ਕੌਰ, ਸ. ਉੱਧਮ ਸਿੰਘ ਬੈਦਵਾਣ, ਰੂਬਲ ਬੈਦਵਾਣ ਆਸਟਰੇਲੀਆ, ਜਗਦੀਸ਼ ਸਿੰਘ ਗਿੱਲ ਲਖਨੌਰ, ਸ. ਸਰਬਜੀਤ ਸਿੰਘ ਬੈਦਵਾਣ ਸੁਹਾਣਾ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਸੁਹਾਣਾ ਦੇ ਪ੍ਰਧਾਨ ਦਿਨੇਸ਼ ਚੌਧਰੀ, ਕਬੱਡੀ ਕੋਚ ਦੀਸਾ ਸੁਹਾਣਾ, ਤਰਸੇਮ ਸਿੰਘ ਹੈਪੀ, ਸ਼ੇਰ ਸਿੰਘ ਬੈਦਵਾਣ ਸੁਹਾਣਾ ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਵੈਲਕਮ ਵਾਲੇ ਦੇ ਸਮੁੱਚੇ ਨਾਗਰਿਕਾਂ ਨੇ ਦਿੱਤੀਆਂ ਵਧਾਈਆਂ ਸੋਹਾਣਾ ਉਘੇ ਸਮਾਜ ਸੇਵੀ ਆਗੂ ਗੁਰਬਾਜ ਸਿੰਘ ਮਟੌਰ ਜਗਰੂਪ ਸਿੰਘ ਜੁਗਨਾ ਸੋਹਾਣਾ ਬਲਵਿੰਦਰ ਸਿੰਘ ਬਿੰਦਾ ਆਦ ਦੋਸਤਾਂ ਮਿੱਤਰਾਂ ਨੇ ਮੁਬਾਰਕਾਂ ਦਿੱਤੀਆਂ।


