Home » Uncategorized » ਦੇਸ਼ ਵਿਦੇਸ਼ਾਂ ‘ਚ ਕਾਨੂੰਨੀ ਅਤੇ ਸਿਆਸੀ ਤੌਰ ‘ਤੇ ਲੜਾਈ ਲੜ੍ਹਨ ਲਈ ਸਮੁੱਚੀ ਸਿੱਖ ਕੌਮ ਨੂੰ ਗੁਰਪ੍ਰੀਤ ਸਿੰਘ ਰੀਹਲ ‘ਤੇ ਲੱਗੀਆਂ ਪਾਬੰਦੀਆਂ ਵਿਰੁੱਧ ਡਰਬੀ ਵਿਖੇ ਹੋਈ ਪੰਥਕ ਕਾਨਫਰੰਸ ਵਿੱਚ ਇੱਕਜੁੱਟ ਹੋਣ ਦਾ ਦਿੱਤਾ ਸੱਦਾ…

ਦੇਸ਼ ਵਿਦੇਸ਼ਾਂ ‘ਚ ਕਾਨੂੰਨੀ ਅਤੇ ਸਿਆਸੀ ਤੌਰ ‘ਤੇ ਲੜਾਈ ਲੜ੍ਹਨ ਲਈ ਸਮੁੱਚੀ ਸਿੱਖ ਕੌਮ ਨੂੰ ਗੁਰਪ੍ਰੀਤ ਸਿੰਘ ਰੀਹਲ ‘ਤੇ ਲੱਗੀਆਂ ਪਾਬੰਦੀਆਂ ਵਿਰੁੱਧ ਡਰਬੀ ਵਿਖੇ ਹੋਈ ਪੰਥਕ ਕਾਨਫਰੰਸ ਵਿੱਚ ਇੱਕਜੁੱਟ ਹੋਣ ਦਾ ਦਿੱਤਾ ਸੱਦਾ…

ਚੰਡੀਗੜ੍ਹ/ਲੰਡਨ 27 ਜਨਵਰੀ (ਮੰਗਤ ਸਿੰਘ ਸੈਦਪੁਰ) : ਦੇਸ਼-ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਵੱਡੇ ਪੱਧਰ ਤੇ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀਆਂ ਕਾਨੂੰਨੀ ਤੌਰ ‘ਤੇ ਸਹੀ ਨਹੀਂ ਹਨ। ਇਸੇ ਸੰਬੰਧ ਵਿੱਚ ਬਰਤਾਨੀਆਂ ਸਰਕਾਰ ਵੱਲੋਂ ਬੀਤੇ ਦਿਨੀ ਸਿੱਖ ਕਾਰੋਬਾਰੀ ਗੁਰਪ੍ਰੀਤ ਸਿੰਘ ਰੀਹਲ ਤੇ ਲਗਾਈਆਂ ਪਾਬੰਦੀਆਂ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਪੰਥਕ ਕਾਨਫਰੰਸ ਕੀਤੀ ਗਈ। ਜਿਸ ਵਿੱਚ ਯੂ ਕੇ, ਯੂਰਪ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਤੋਂ ਸਿੱਖ ਆਗੂ ਪਹੁੰਚੇ। ਇਸ ਮੌਕੇ ਜਿੱਥੇ ਗੁਰਪ੍ਰੀਤ ਸਿੰਘ ਦੇ ਵਕੀਲਾਂ ਨੇ ਕਾਨੂੰਨੀ ਪੱਖ ਤੋਂ ਜਾਣੂ ਕਰਵਾਇਆ ਉੱਥੇ ਹੀ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਪਾਬੰਦੀਆਂ ਤੋਂ ਪਹਿਲਾਂ ਨਾ ਤਾਂ ਇਸ ਦੇ ਕਾਰਨਾਂ ਬਾਰੇ ਦੱਸਿਆ ਅਤੇ ਨਾ ਹੀ ਗੁਰਪ੍ਰੀਤ ਸਿੰਘ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਹ ਸਭ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਅਤੇ ਯੂ ਏ ਪੀ ਏ ਵਾਂਗ ਵਿਦੇਸ਼ਾਂ ਵਿੱਚ ਵੀ ਸਿੱਖਾਂ ਦੀ ਅਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਰਤਾਨੀਆ ਸਰਕਾਰ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਇੰਗਲੈਂਡ ਵਿੱਚ ਗੁਰਪ੍ਰੀਤ ਸਿੰਘ ਖ਼ਿਲਾਫ ਕਾਰਵਾਈ ਨੂੰ ਵਿਦੇਸ਼ੀ ਲੋਕਤੰਤਰ ਵਿੱਚ ਭਾਰਤ ਦੀ ਦਖਲਅੰਦਾਜ਼ੀ ਆਖਦਿਆਂ ਇਸ ਨੂੰ ਸਿੱਖਾਂ ਲਈ ਪਰਖ ਦੀ ਘੜੀ ਕਿਹਾ। ਬੁਲਾਰਿਆਂ ਨੇ ਕਿਹਾ ਕਿ ਕਿ ਸਿੱਖ ਸੰਸਦ ਮੈਂਬਰ ਵੀ ਪੰਥ ਦੀ ਅਵਾਜ਼ ਨਹੀਂ ਬਣ ਰਹੇ। ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੇ ਮਨਾਂ ਵਿੱਚ ਰੋਸ ਹੈ ਕਿ ਜੇ ਸਿੱਖ ਸੰਸਦ ਮੈਂਬਰ ਯੂਕਰੇਨ ਜਾਂ ਫਲਸਤੀਨ ਲਈ ਬੋਲ ਸਕਦੇ ਹਨ ਤਾਂ ਉਹ ਸਿੱਖ ਰਾਜ ਬਾਰੇ ਕਿਉਂ ਨਹੀਂ ਬੋਲਦੇ? ਦੁਨੀਆ ਦੀਆਂ ਸਰਕਾਰਾਂ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ । ਸਵੈ ਨਿਰਣੇ ਦਾ ਕਾਨੂੰਨੀ ਤੌਰ ਤੇ ਅਧਿਕਾਰ ਹੈ ਪਰ ਫਿਰ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਪਾਬੰਦੀਆਂ ਤੋਂ ਬਾਅਦ ਘਰ ਨੂੰ ਚਲਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਰ ਫਿਰ ਵੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ। ਗੁਰਪ੍ਰੀਤ ਸਿੰਘ ਰੀਹਲ ਨੇ ਕਿਹਾ ਮੈਂ ਪਾਬੰਦੀਆਂ ਕਾਰਨ ਬਹੁਤਾ ਕੁਝ ਕਹਿ ਨਹੀਂ ਸਕਦਾ ਪਰ ਅੱਜ ਦੇ ਇਕੱਠ ਨੇ ਹੌਂਸਲਾ ਦਿੱਤਾ ਹੈ। ਉਹਨਾਂ ਕਿਹਾ ਕਿ ਮੇਰਾ ਗੁਨਾਹ ਸਿੱਖਾਂ ਦੀ ਅਜ਼ਾਦੀ ਲਈ ਖੜ੍ਹਨਾ ਹੈ। ਅਸੀਂ ਕਾਨੂੰਨੀ ਜਵਾਬ ਦੇਵਾਂਗੇ। ਮੇਰੀ ਅਸਲ ਕਚਹਿਰੀ ਸੰਗਤ ਹੈ ਅਤੇ ਸਿੱਖਾਂ ਦੀ ਜਿੱਤ ਹੋਵੇਗੀ। ਆਖਿਰ ਵਿੱਚ ਗੁਰਪ੍ਰੀਤ ਸਿੰਘ ਦੇ ਕੇਸ ਨੂੰ ਕਾਨੂੰਨੀ ਤੌਰ ਤੇ ਅਤੇ ਸਿਆਸੀ ਤੌਰ ਤੇ ਲੜ੍ਹਨ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਕਾਨਫਰੰਸ ਨੂੰ ਪ੍ਰਭਜੋਤ ਸਿੰਘ ਵਕੀਲ ਕੈਨੇਡਾ, ਮਨਪ੍ਰੀਤ ਸਿੰਘ ਡਰਬੀ, ਰਣਜੀਤ ਸਿੰਘ ਸਰਾਏ, ਦਵਿੰਦਰਜੀਤ ਸਿੰਘ, ਮਨਿੰਦਰ ਸਿੰਘ ਕੈਨੇਡਾ, ਸ਼ਮਸ਼ੇਰ ਸਿੰਘ, ਭਾਈ ਹਿੰਮਤ ਸਿੰਘ ਯੂ ਐਸ ਏ, ਦਲਜੀਤ ਸਿੰਘ ਸੌਕਟਨ, ਹਰਦਿਆਲ ਸਿੰਘ, ਅਮਨਦੀਪ ਸਿੰਘ ਸਕੌਟਨ, ਮਨਦੀਪ ਸਿੰਘ ਕੈਨੇਡਾ, ਬਲਵਿੰਦਰ ਸਿੰਘ , ਗੁਰਪਾਲ ਸਿੰਘ, ਡਾ. ਗੁਰਨਾਮ ਸਿੰਘ, ਬਲਵੰਤ ਸਿੰਘ ਸਿਆਟਲ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ ਕੇ, ਵਿਸ਼ਵ ਸਿੱਖ ਪਾਰਲੀਮੈਂਟ, ਯੁਨਾਈਟਡ ਖ਼ਾਲਸਾ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਖੰਡ ਕੀਰਤਨੀ ਜੱਥਾ, ਸਿੱਖ ਫਾਰ ਜਸਟਿਸ, ਸਿੱਖ ਫੈਡਰੇਸ਼ਨ, ਇੰਟਰਨੈਸ਼ਨਲ ਪੰਥਕ ਦਲ ਆਦਿ ਸਮੇਤ ਯੂ ਕੇ ਦੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *