Home » Uncategorized » ਸੜਕਾਂ ਤੋਂ ਘੁੰਮ ਰਹੇ ਸਮੁੱਚੇ ਆਵਾਰਾ ਕੁੱਤਿਆਂ ਨੂੰ ਹਟਾਉਣ ਦਾ ਕੋਈ ਹੁਕਮ ਨਹੀਂ ਏਬੀਸੀ ਨਿਯਮਾਂ’ ਅਨੁਸਾਰ ਜਖਮੀ ਅਵਾਰਾ ਕੁੱਤਿਆਂ ਦਾ ਇਲਾਜ ਕਰਵਾਉਣ ਦੇ ਦਿੱਤੇ ਨਿਰਦੇਸ਼ : ਮਾਨਯੋਗ ਸੁਪਰੀਮ ਕੋਰਟ

ਸੜਕਾਂ ਤੋਂ ਘੁੰਮ ਰਹੇ ਸਮੁੱਚੇ ਆਵਾਰਾ ਕੁੱਤਿਆਂ ਨੂੰ ਹਟਾਉਣ ਦਾ ਕੋਈ ਹੁਕਮ ਨਹੀਂ ਏਬੀਸੀ ਨਿਯਮਾਂ’ ਅਨੁਸਾਰ ਜਖਮੀ ਅਵਾਰਾ ਕੁੱਤਿਆਂ ਦਾ ਇਲਾਜ ਕਰਵਾਉਣ ਦੇ ਦਿੱਤੇ ਨਿਰਦੇਸ਼ : ਮਾਨਯੋਗ ਸੁਪਰੀਮ ਕੋਰਟ

ਚੰਡੀਗੜ੍ਹ 8 ਜਨਵਰੀ, (ਮੰਗਤ ਸਿੰਘ ਸੈਦਪੁਰ) : ਸਿੱਖ ਸਿੱਖ ਪੰਥ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਅਨੁਸਾਰ ਮਨੁੱਖਤਾ ਨੂੰ ਇਹ ਸਮਝ ਆਉਂਦੀ ਹੈ ਕਿ  84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਇੱਕ ਮਨੁੱਖ ਜਨਮ ਮਿਲਦਾ ਹੈ ਜਿਸ ਵਿੱਚ ਉਸ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਸੋਝੀ ਹੁੰਦੀ ਹੈ ਅਤੇ ਨਾਮ ਜਪ ਕੇ ਮੁੜ ਜੂਨਾਂ ਵਿੱਚ ਪੈਣ ਤੋਂ ਮੁਕਤੀ ਮੁੜ ਗਰਭ ਚ ਜਨਮ ਲੈਣ ਤੋਂ ਰਹਿਤ ਹੁੰਦੇ ਹਾਂ। ਦਰਸਾਉਂਦੀ ਗੁਰਬਾਣੀ ਦੀਆਂ ਮਰਿਆਦਾਵਾਂ ਦੀ ਪਾਲਣਾ ਕਰਨ ਦੀ ਗੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ-ਵੱਖ ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਕੀਤੀ ਗਈ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਮਨੁੱਖੀ ਜਨਮ ਚ ਪੈਦਾ ਹੋਏ ਮਨੁੱਖ ਵੱਲੋਂ ਹਰ ਜੀਵ-ਜੰਤ ਦਾ ਸਤਿਕਾਰ ਕਰਨਾ ਅਤੇ ਉਸ ਦੀ ਹਰ ਪੱਖੋਂ ਔਖੇ ਵੇਲੇ ਮਦਦ ਕਰਨਾ ਮਨੁੱਖਤਾ ਦਾ ਸਰਬ ਉਚ ਧਰਮ ਗੁਰਬਾਣੀ ਵਿੱਚ ਦਰਜ ਹੈ। ਇਸ ਸਬੰਧੀ ਸੀਨੀ ਵਕੀਲ ਸੀ.ਯੂ. ਸਿੰਘ ਨੇ ਆਪਣੀਆਂ ਦਲੀਲਾਂ ਦੌਰਾਨ ਇੱਕ ਅਹਿਮ ਨੁਕਤਾ ਉਠਾਇਆ ਸੀ।ਵਕੀਲ ਸਿੰਘ ਨੇ ਸਵੀਕਾਰ ਕੀਤਾ ਕਿ ਅਦਾਲਤ ਦਾ ਇਰਾਦਾ  ਏਬੀਸੀ ਨਿਯਮਾਂ ਨੂੰ ਲਾਗੂ ਕਰਨਾ ਨਿਰਵਿਵਾਦ ਹੈ, ਪਰ ਅਸਲੀਅਤ ਇਹ ਹੈ ਕਿ ਰਾਜਾਂ ਅਤੇ ਸ਼ਹਿਰਾਂ ਵਿੱਚ ਇਨ੍ਹਾਂ ਨਿਯਮਾਂ ਅਤੇ ਪਹਿਲਾਂ ਪਾਸ ਕੀਤੇ ਗਏ ਅਦਾਲਤੀ ਆਦੇਸ਼ਾਂ ਨੂੰ ਵੱਡੀ ਗਿਣਤੀ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ।”
ਮਾਨਯੋਗ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਸਬੰਧੀ ਸਪੱਸ਼ਟ ਕੀਤਾ ਕਿ ਸੜਕਾਂ ਤੋਂ ਸਾਰੇ ਆਵਾਰਾ ਦਰਵੇਸ਼ (ਕੁੱਤਿਆਂ) ਸਿਆਣਾ ਅਨੁਸਾਰ ਜਿਸ ਨੇ ਮਨੁੱਖ ਨੂੰ ਰੋਟੀ ਦਿੱਤੀ ਹੈ ਨੂੰ ਸੜਕਾਂ ਤੋਂ ਹਟਾਉਣ ਦਾ ਕੋਈ ਹੁਕਮ ਜਾਂ ਅਧਿਕਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਨਿਰਦੇਸ਼ ਸਿਰਫ਼ ਇਹ ਹਨ ਕਿ ਇਨ੍ਹਾਂ ਕੁੱਤਿਆਂ ਦਾ ਇਲਾਜ ਜਾਨਵਰਾਂ ਦੇ ਜਨਮ ਨਿਯੰਤਰਣ ਨਿਯਮਾਂ ਅਨੁਸਾਰ ਕੀਤਾ ਜਾਵੇ। ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਅਤੇ ਐਨ.ਵੀ. ਅੰਜਾਰੀਆ ਦੇ ਤਿੰਨ ਜੱਜਾਂ ਦੀ ਵਿਸ਼ੇਸ਼ ਬੈਂਚ ਆਵਾਰਾ ਕੁੱਤਿਆਂ ਦੇ ਮੁੱਦੇ ‘ਤੇ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਚੂਹਿਆਂ ਅਤੇ ਬਾਂਦਰਾਂ ਦੀ ਸਮੱਸਿਆ ਹੈ। ਜੇਕਰ ਕੁੱਤਿਆਂ ਨੂੰ ਅਚਾਨਕ ਹਟਾ ਦਿੱਤਾ ਜਾਂਦਾ ਹੈ, ਤਾਂ ਚੂਹਿਆਂ ਦੀ ਆਬਾਦੀ ਵਧੇਗੀ, ਜਿਸਦੇ “ਬਹੁਤ ਵਿਨਾਸ਼ਕਾਰੀ ਨਤੀਜੇ” ਹੋ ਸਕਦੇ ਹਨ। ਨਿਯਮਾਂ ਦੀ ਪਾਲਣਾ: ਜਸਟਿਸ ਮਹਿਤਾ ਨੇ ਸਪੱਸ਼ਟ ਕੀਤਾ, “ਅਸੀਂ ਸਾਰੇ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦਾ ਨਿਰਦੇਸ਼ ਨਹੀਂ ਦਿੱਤਾ ਹੈ। ਨਿਰਦੇਸ਼ ਇਹ ਹੈ ਕਿ ਉਨ੍ਹਾਂ ਨਾਲ ਨਿਯਮਾਂ ਅਨੁਸਾਰ ਵਿਵਹਾਰ ਕੀਤਾ ਜਾਵੇ।” ਬੈਂਚ ਨੇ ਟਿੱਪਣੀ ਕੀਤੀ ਕਿ ਕੁੱਤੇ ਉਨ੍ਹਾਂ ਲੋਕਾਂ ਨੂੰ ਸੁੰਘ ਸਕਦੇ ਹਨ ਜੋ ਜਾਂ ਤਾਂ ਉਨ੍ਹਾਂ ਤੋਂ ਡਰਦੇ ਹਨ ਜਾਂ ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਕੱਟਿਆ ਹੈ, ਅਤੇ ਅਜਿਹੇ ਲੋਕਾਂ ‘ਤੇ ਉਹ ਹਮਲਾ ਕਰਦੇ ਹਨ। ਜਸਟਿਸ ਦੀ ਟਿੱਪਣੀ ਇਸ ‘ਤੇ ਜਸਟਿਸ ਮਹਿਤਾ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਕੁੱਤੇ ਅਤੇ ਬਿੱਲੀਆਂ ਦੁਸ਼ਮਣ ਹਨ। ਬਿੱਲੀਆਂ ਚੂਹਿਆਂ ਨੂੰ ਮਾਰਦੀਆਂ ਹਨ। ਇਸ ਲਈ, ਸਾਨੂੰ ਹੋਰ ਬਿੱਲੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਹਸਪਤਾਲਾਂ ਵਿੱਚ ਕੁੱਤਿਆਂ ਦੀ ਮੌਜੂਦਗੀ ‘ਤੇ ਸਵਾਲਹੈ। ਸੀਨੀਅਰ ਵਕੀਲ ਸਿੰਘ ਨੇ ਅਦਾਲਤ ਨੂੰ ਏਬੀਸੀ ਨਿਯਮਾਂ (ਨਸਬੰਦੀ, ਟੀਕਾਕਰਨ ਅਤੇ ਦੁਬਾਰਾ ਛੱਡਣਾ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਬੇਨਤੀ ਕੀਤੀ। ਇਸ ‘ਤੇ ਬੈਂਚ ਨੇ ਇੱਕ ਤਿੱਖਾ ਸਵਾਲ ਪੁੱਛਿਆ ਕਿਸ ਨੂੰ ਦੱਸੋ ਕਿ ਹਰੇਕ ਹਸਪਤਾਲ ਵਿੱਚ ਗਲਿਆਰਿਆਂ, ਵਾਰਡਾਂ ਅਤੇ ਮਰੀਜ਼ਾਂ ਦੇ ਬਿਸਤਰਿਆਂ ਦੇ ਨੇੜੇ ਕਿੰਨੇ ਕੁੱਤੇ ਘੁੰਮਣੇ ਚਾਹੀਦੇ ਹਨ ? ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਆਮ ਲੋਕਾਂ ਦੀਆਂ ਦੇ ਕੀ ਪ੍ਰਤੀਕਰਮਾਂ ਸਾਹਮਣੇ ਆਉਣਗੀਆਂ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਮਨੁੱਖਤਾ ਨਾਲ ਜੁੜੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰਨਾ ਅਤੇ ਉਹਨਾਂ ਦੇ ਦੁੱਖ ਦਰਦ ਦੂਰ ਕਰਨਾ ਮਨੁੱਖਤਾ ਦਾ ਮੁਢਲਾ ਫਰਜ ਹੀ ਮਨੁੱਖਤਾ ਲਈ ਸੇਵਾ ਨੂੰ ਸਮਰਪਿਤ ਹੈ।

Leave a Reply

Your email address will not be published. Required fields are marked *