ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਜਨਵਰੀ (ਮੰਗਤ ਸਿੰਘ ਸੈਦਪੁਰ) : ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਇਤਿਹਾਸਕ ਨਗਰ ਦੇ ਨੌਜਵਾਨਾਂ ਦੇ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸੇਵਾਦਾਰ ਨੌਜਵਾਨ ਗੁਰਬਾਜ ਸਿੰਘ ਮਟੌਰ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਾੜਾ ਦੇ ਪ੍ਰਧਾਨ ਰਣਵੀਰ ਸਿੰਘ ਰਾਣਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਬੈਦਵਾਣ ਸੋਹਾਣਾ, ਸੀਨੀਅਰ ਆਪ ਆਗੂ ਸ. ਹਰਸੰਗਤ ਸਿੰਘ ਸੋਹਾਣਾ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਦਿਲਵਰ ਸਿੰਘ ਬੈਦਵਾਣ ਸੋਹਾਣਾ, ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਦੇ ਪ੍ਰਧਾਨ ਦਿਨੇਸ਼ ਚੌਧਰੀ, ਕਬੱਡੀ ਕੋਚ ਦੀਸ਼ਾ ਸੋਹਾਣਾ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ, ਜਗਰੂਪ ਸਿੰਘ ਜੁਗਨਾ ਰੰਗੀ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਧਰਮ ਕੰਡਾ ਸੋਹਾਣਾ ਆਗ ਨੇ ਆਦ ਨੇ ਗੁਰਬਾਜ ਸਿੰਘ ਮਟੌਰ ਅਤੇ ਸਰਦਾਰ ਰਣਵੀਰ ਸਿੰਘ ਰਾਣਾ ਸੁਹਾੜਾ ਨੂੰ ਜਨਮ ਦਿਨ ‘ਤੇ ਮੁਬਾਰਕਾਂ ਦਿੰਦਿਆਂ ਲੰਮੀ ਉਮਰ ਦੀ ਕਾਮਨਾ ਕੀਤੀ। ਖਾਸ ਗੱਲ ਇਹ ਹੈ ਕਿ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਜਦੋਂ ਕਿਸੇ ਨੌਜਵਾਨਾਂ ਦਾ ਜਦੋਂ ਵੀ ਜਨਮ ਦਿਨ ਹੁੰਦਾ ਹੈ ਤਾਂ ਇਕੱਤਰ ਹੋ ਕੇ ਇੱਕ ਥਾਂ ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਜਾਂਦਾ ਹੈ। ਜਿਸ ਦੀ ਮਿਸਾਲ ਸ਼ਾਇਦ ਪੂਰੇ ਪੰਜਾਬ ਵਿੱਚ ਹੀ ਨਹੀਂ ਅਤੇ ਪੂਰੇ ਵਰਲਡ ਵਿੱਚ ਵੀ ਨਾ ਮਿਲ ਸਕੇ ਕਿ ਇਹੋ ਜਿਹਾ ਕੋਈ ਜਨਮ ਦਿਨ ਗਰੁੱਪ ਬਣਿਆ ਹੋਵੇ। ਜਿਸ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਦੋਸਤਾਂ-ਮਿੱਤਰਾਂ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਜਾਂਦਾ ਹੋਵੇ ਅਤੇ ਗਰੁੱਪ ਵਿੱਚ ਸ਼ਾਮਿਲ ਕਿਸੇ ਵੀ ਨੌਜਵਾਨ ਦੇ ਜਨਮ ਦਿਨ ਉੱਤੇ ਇਸ ਤਰਾਂ ਕੇਕ ਕੱਟ ਕੇ ਲੰਮੀ ਉਮਰ ਦੀ ਕਾਮਨਾ ਕਰਦਿਆਂ ਮੁਬਾਰਕਾ ਦਿੱਤੀਆਂ ਜਾਂਦੀਆਂ ਹੋਣ। ਪ੍ਰੰਤੂ ਸਮੇਂ ਦੀ ਲੋੜ ਮੁਤਾਬਕ ਇਹੋ ਜਿਹੇ ਜਨਮ ਦਿਨ ਗਰੁੱਪ ਪੰਜਾਬ ਦੇ ਹਰ ਪਿੰਡਾਂ, ਕਸਬਾ ਅਤੇ ਸ਼ਹਿਰਾਂ ਵਿੱਚ ਬਣਨੇ ਚਾਹੀਦੇ ਹਨ ਕਿ ਨੌਜਵਾਨਾਂ ਨੂੰ ਇਕੱਤਰ ਹੋ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਦੋਸਤਾਂ-ਮਿੱਤਰਾਂ ਵਿੱਚ ਆਪਸੀ ਭਾਈਚਾਰਾ ਅਤੇ ਪਿਆਰ ਵੱਧਣ ਦੀਆਂ ਸੰਭਾਵਨਾਵਾਂ ਵੱਧ ਸਕਣ।|
|


