ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤਈ ਦਸੰਬਰ (ਮੰਗਤ ਸਿੰਘ ਸੈਦਪੁਰ) : ਧੰਨ ਧੰਨ ਦਾਦੀ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘ -ਸਿੰਘਣੀਆਂ ਦੀ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਯਾਦਗਾਰੀ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਅਕਵਿੰਦਰ ਸਿੰਘ ਗੁਸਲ ਨੇ ਕਿਹਾ ਕਿ ਧੰਨ ਧੰਨ ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਅਤੇ ਖਾਲਸਾ ਪੰਥ ਦੇ ਲਾਸਾਨੀ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਯਾਦਗਾਰੀ ਮਾਰਚ ‘ਸਾਡਾ ਵਿਰਸਾ ਸਾਡਾ ਪਰਿਵਾਰ’ 25 ਦਸੰਬਰ ਨੂੰ ਗੁਰਦੁਆਰਾ ਸਾਚਾ ਧਨੁ 3ਬੀ1- ਮੁਹਾਲੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਾਡਾ ਵਿਰਸਾ ਸਾਡਾ ਪਰਿਵਾਰ 25 ਦਸੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਚਾ ਧਨ ਸਾਹਿਬ ਫੇਜ 3ਵੀ2 ਤੋਂ ਯਾਦਗਾਰੀ ਮਾਰਚ ਆਰੰਭ ਹੋ ਕੇ,ਫੇਜ਼ -7 ਮਾਰਕੀਟ, ਗੁਰੂਦੁਆਰਾ ਅੰਬ ਸਾਹਿਬ ਫੇਸ-8, ਫੇਜ਼-9/10 ਦੀ ਮਾਰਕੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਫੇਜ -11 ਵਿਖੇ ਦੁਪਹਿਰ 1 ਵਜੇ ਦੇ ਕਰੀਬ ਸਮਾਪਤ ਹੋਵੇਗਾ। ਧੰਨ ਧੰਨ ਦਾਦੀ ਮਾਤਾ ਗੁਜਰ ਕੌਰ ਜੀ,ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਯਾਦਗਾਰੀ ਮਾਰਚ ਦੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ‘ਸਾਡਾ ਵਿਰਸਾ-ਸਾਡਾ ਪਰਿਵਾਰ’ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਧਾਰਮਿਕ ਸਮਾਗਮ ਦੇ ਵਿੱਚ ਬੱਚਿਆਂ ਨੂੰ ਵੀ ਇਸ ਸਮਾਗਮ ਦਾ ਦੇ ਵਿੱਚ ਸ਼ਾਮਿਲ ਕਰੀਏ ਤਾਂ ਕਿ ਨੌਜਵਾਨ ਪੀੜ੍ਹੀ ਆਪਣੇ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਿਆ ਸਕੇ।
Home
»
Uncategorized
»
ਦਾਦੀ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਲਾਸਾਨੀ ਸ਼ਹੀਦੀਆਂ ਨੂੰ ਸਮਰਪਿਤ ਮਾਰਚ 25 ਦਸੰਬਰ ਨੂੰ ਗੁਰਦੁਆਰਾ ਸਾਚਾ ਧਨ ਸਾਹਿਬ ਤੋਂ ਆਰੰਭ ਹੋ ਕੇ ਦੁਪਹਿਰ 1 ਵਜੇ ਹੋਵੇਗਾ ਗੁਰਦੁਆਰਾ ਸਿੰਘ ਸਭਾ ਫੇਸ- 11 ਵਿਖੇ ਹੋਵੇਗਾ ਸਮਾਪਤ : ਅਕਵਿੰਦਰ ਸਿੰਘ ਗੋਸਲ


