Home » Uncategorized » ਪੰਜਾਬ ਸਣੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ‘ਰਾਜ ਭਵਨਾਂ’ ਤੋਂ ਨਾਂ ਬਦਲ ਕੇ ਰੱਖਿਆ ‘ਲੋਕ ਭਵਨ’ ਪੰਜਾਬ ਨੋਟੀਫਿਕੇਸ਼ਨ ਹੋਇਆ ਜਾਰੀ : ਗਵਰਨਰ ਪੰਜਾਬ

ਪੰਜਾਬ ਸਣੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ‘ਰਾਜ ਭਵਨਾਂ’ ਤੋਂ ਨਾਂ ਬਦਲ ਕੇ ਰੱਖਿਆ ‘ਲੋਕ ਭਵਨ’ ਪੰਜਾਬ ਨੋਟੀਫਿਕੇਸ਼ਨ ਹੋਇਆ ਜਾਰੀ : ਗਵਰਨਰ ਪੰਜਾਬ

ਚੰਡੀਗੜ੍ਹ 5 ਦਸੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਸਣੇ ਭਾਰਤ ਦੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੇ ‘ਰਾਜ ਭਵਨਾਂ ਦੇ ਨਾਮ ‘ਲੋਕ ਭਵਨ’ ਰੱਖ ਦਿੱਤੇ ਹਨ। ਕੇਂਦਰ ਸਰਕਾਰ ਦੀ ਅਪੀਲ ਤੋਂ ਬਾਅਦ ਪੰਜਾਬ ਗਵਰਨਰ ਨੇ ‘ਰਾਜ ਭਵਨ’ ਦਾ ਨਾਮ ਬਦਲ ਕੇ ‘ਲੋਕ ਭਵਨ’ ਪੰਜਾਬ ਰੱਖ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇੱਕ ਚਿੱਠੀ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ^ (ਥ) ਨਵੰਬਰ, 2025 ਰਾਹੀਂ ਪ੍ਰਾਪਤ ਹੋਏ ਪੱਤਰ ‘ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਦੇ ਰਾਜਪਾਲ ਤੁਰੰਤ ਪ੍ਰਭਾਵ ਨਾਲ ‘ਰਾਜ ਭਵਨ, ਪੰਜਾਬ’ ਦਾ ਨਾਮ ਬਦਲ ਕੇ ‘ਲੋਕ ਭਵਨ, ਪੰਜਾਬ’ ਰੱਖਣ ਦੀ ਖੁਸ਼ੀ ਮਹਿਸੂਸ ਕਰਦੇ ਹਨ।..ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਵੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਲਾਗੂ ਕਰਦੇ ਹੋਏ ਕੋਲਕਾਤਾ ਦੇ ਰਾਜ ਭਵਨ ਦਾ ਨਾਮ ਬਦਲ ਕੇ ‘ਲੋਕ ਭਵਨ’ ਕਰ ਦਿੱਤਾ ਸੀ।…ਪੰਜਾਬ ਦੇ ਨਾਲ-ਨਾਲ ਭਾਰਤ ਦੇ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਆਪਣੇ ਰਾਜਭਵਨਾਂ ਦੇ ਨਾਮ ‘ਲੋਕ ਭਵਨ’ ਰੱਖ ਦਿੱਤੇ ਹਨ ਜਿਨਾਂ ਵਿੱਚ ਕੇਰਲ, ਉਤਰਾਖੰਡ (ਦਿਹਰਾਦੂਨ ਤੇ ਨੈਨੀਤਾਲ ਵਾਲੇ ਦੋਵੇਂ ਰਾਜਭਵਨ), ਦਿੱਲੀ (ਰਾਜ ਨਿਵਾਸ ਤੇ ਲੋਕ ਨਿਵਾਸ), ਛੱਤੀਸਗੜ੍ਹ, ਹਰਿਆਣਾ, ਝਾਰਖੰਡ (ਰਾਂਚੀਦੂਮਕਾ), ਸਿੱਕਿਮ, ਤਮਿਲਨਾਡੂ, ਅਸਾਮ, ਓਡੀਸ਼ਾ, ਗੁਜਰਾਤ, ਤ੍ਰਿਪੁਰਾ, ਪੱਛਮੀ ਬੰਗਾਲ, ਲੱਦਾਖ (ਰਾਜ ਨਿਵਾਸ-ਲੋਕ ਨਿਵਾਸ)। ਇਨ੍ਹਾਂ ਦੇ ਨਾਮ ਕੇਂਦਰੀ ਗ੍ਰਿਹ ਮੰਤਰਾਲੇ ਦੇ ਹੁਕਮਾਂ ਅਨੁਸਾਰ ਬਦਲੇ ਗਏ ਹਨ ਤਾਂ ਜੋ ਔਪਨਿਵੇਸ਼ਿਕ ਸੋਚ ਤੋਂ ਮੁਕਤੀ ਮਿਲੇ ਅਤੇ ਲੋਕਤੰਤਰਕ ਮੁੱਲਾਂ ਨੂੰ ਵਧਾਵਾ ਦਿੱਤਾ ਜਾ ਸਕੇ। ਦੂਮਕਾ), ਸਿੱਕਿਮ, ਤਮਿਲਨਾਡੂ, ਅਸਾਮ, ਓਡੀਸ਼ਾ, ਗੁਜਰਾਤ, ਤ੍ਰਿਪੁਰਾ, ਪੱਛਮੀ ਬੰਗਾਲ, ਲੱਦਾਖ (ਰਾਜ ਨਿਵਾਸ → ਲੋਕ ਨਿਵਾਸ)। ਇਨ੍ਹਾਂ ਦੇ ਨਾਮ ਕੇਂਦਰੀ ਗ੍ਰਿਹ ਮੰਤਰਾਲੇ ਦੇ ਹੁਕਮਾਂ ਅਨੁਸਾਰ ਬਦਲੇ ਗਏ ਹਨ ਤਾਂ ਜੋ ਔਪਨਿਵੇਸ਼ਿਕ ਸੋਚ ਤੋਂ ਮੁਕਤੀ ਮਿਲੇ ਅਤੇ ਲੋਕਤੰਤਰਕ ਮੁੱਲਾਂ ਨੂੰ ਵਧਾਵਾ ਦਿੱਤਾ ਜਾ ਸਕੇ।

Leave a Reply

Your email address will not be published. Required fields are marked *