ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਨਵੰਬਰ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਹਾਈਕਮਾਂਡ ਦੀ ਵਲੋਂ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਹੈ, ਆਮ ਆਦਮੀ ਪਾਰਟੀ ਤੇ ਸੰਗਠਨਾਤਮਕ ਢਾਂਚੇ ਨੂੰ ਵਧੇਰੇ ਮਜਬੂਤ ਕਰਨ ਦੇ ਲਈ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ -ਘਰ ਪਹੁੰਚਾਉਣ ਦੇ ਲਈ ਕੰਮ ਕਰ ਰਹੀਆਂ ਮਹਿਲਾ ਵਰਕਰਾਂ ਦੇ ਵਿੱਚੋਂ 14 ਬਲਾਕ ਪ੍ਰਧਾਨ ਨਿਯੁਕਤ ਕੀਤੀਆਂ ਗਈਆਂ ਹਨ। ਜਦਕਿ 3 ਹੋਰ ਪ੍ਰਧਾਨ ਬਲਾਕ ਪ੍ਰਧਾਨ ਨਿਯੁਕਤ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਕੁਲਵੰਤ ਸਿੰਘ ਅੱਜ ਮਹਿਲਾ ਉੱਦਮਤਾ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਸੈਕਟਰ -79 ਸਥਿਤ ਦਫਤਰ ਵਿਖੇ ਇਹਨਾਂ ਬਲਾਕ ਪ੍ਰਧਾਨਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕਰਨ ਲਈ ਰੱਖੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਹੜੀਆਂ ਬਲਾਕ ਪ੍ਰਧਾਨਾਂ ਨੂੰ ਪਾਰਟੀ ਵੱਲੋਂ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਉਹਨਾਂ ਜਿੰਮੇਵਾਰੀਆਂ ਨੂੰ ਇਹ ਮਹਿਲਾ ਬਲਾਕ ਪ੍ਰਧਾਨ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਇਸ ਦੇ ਲਈ ਸਭਨਾਂ ਨੂੰ ਮੇਰੇ ਵੱਲੋਂ ਅਪੀਲ ਕੀਤੀ ਕਿ ਹਮੇਸ਼ਾ ਲੋਕਾਂ ਦੇ ਦੁੱਖ -ਸੁੱਖ ਵਿੱਚ ਸ਼ਰੀਕ ਹੋ ਕੇ ਉਹਨਾਂ ਦੀ ਗੱਲ ਸੁਣ ਕੇ ਸਮਾਂ ਰਹਿੰਦਿਆਂ ਉਹਨਾਂ ਦੀ ਸਮੱਸਿਆ ਅਤੇ ਲੋੜਾਂ ਦਾ ਹੱਲ ਵੀ ਕੀਤੇ ਜਾਣਾ ਯਕੀਨੀ ਬਣਾਉਣ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕੌਂਸਲਰ ਅਤੇ ਮਹਿਲਾ ਵਿੰਗ ਦੇ ਕੁਆਰਡੀਨੇਟਰ -ਮੈਡਮ ਰਮਨਪ੍ਰੀਤ ਕੌਰ ਕੁੰਬੜਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਂਡ ਦੀ ਵੱਲੋਂ ਨਿਯੁਕਤ ਕੀਤੀਆਂ ਗਈਆਂ ਬਲਾਕ ਪ੍ਰਧਾਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ। ਉੱਥੇ ਨਾਲ ਹੀ ਸੈਲਫ ਹੈਲਪ ਗਰੁੱਪ ਦੇ ਤਹਿਤ ਕੰਮ ਕਰ ਰਹੀਆਂ 14 ਬੀਬੀਆਂ ਪਿੰਡ -ਪਿੰਡ ਜਾ ਕੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੀਆਂ ਹਨ। ਤਾਂ ਕਿ ਉਹ ਆਤਮ-ਨਿਰਭਰ ਬਣ ਸਕਣ, ਕਿਸੇ ਉੱਪਰ ਨਿਰਭਰ ਨਾ ਰਹਿਣ ਅਤੇ ਖੁਦ ਕਮਾਈ ਕਰਕੇ ਖੁਦ ਦਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸਮਾਜ ਸੇਵਾ ਦੇ ਲਈ ਅਤੇ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰਦਾ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਵੇ ਅਤੇ ਪ੍ਰੇਰਨਾ ਦਿੱਤੀ ਜਾਵੇ ਤਾਂ ਕਿ ਇਸ ਦੇ ਨਾਲ ਉਹ ਆਪਣਾ ਕੰਮ ਅਗਾਂਹ ਵੀ ਵਧੀਆ ਢੰਗ ਨਾਲ ਕਰ ਸਕਣ ਅਤੇ ਹੋਰਨਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਮਿਲ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਬੀਬੀਆਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਇਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਉਹ ਸੈਲਫ ਹੈਲਪ ਗਰੁੱਪ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਿਸ਼ਕਾਮ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਅਗਾਂਹ ਵੀ ਉਹ ਕੰਮ ਕਰਦੀਆਂ ਰਹਿਣ। ਉਨ੍ਹਾਂ ਕਿਹਾ ਕਿ ਪਰਮਾਤਮਾ ਇਹਨਾਂ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖੇ। ਇਸ ਮੌਕੇ ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਬੜਾ, ਹਲਕਾ ਕੋਆਰਡੀਨੇਟਰ, ਵੂਮੈਨ ਵਿੰਗ, ਐਸ.ਏ.ਐਸ. ਨਗਰ, ਸ਼੍ਰੀਮਤੀ ਦਲਬੀਰ ਕੌਰ, ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀਮਤੀ ਮੋਨਿਕਾ ਠਾਕੁਰ, ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀਮਤੀ ਨੀਨਾ ਰਾਣੀ, ਸ਼੍ਰੀਮਤੀ ਨੇਹਾ ਬਜਾਜ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਰਾਜ ਕਿਰਨ, ਸ਼੍ਰੀਮਤੀ ਰਜਨੀ ਗੋਇਲ, ਸ਼੍ਰੀਮਤੀ ਰਾਜਵੀਰ ਕੌਰ, ਸ਼੍ਰੀਮਤੀ ਰਮਿੰਦਰ ਕੌਰ, ਸ਼੍ਰੀਮਤੀ ਰੇਨੂੰ ਸੂਦ, ਸ਼੍ਰੀਮਤੀ ਰੀਟਾ ਦੇਵੀ। (ਬਲਾਕ ਪ੍ਰਧਾਨ, ਮਹਿਲਾ ਵਿੰਗ, ਐਸ.ਏ.ਐਸ. ਨਗਰ) ਵੀ ਹਾਜ਼ਰ ਸਨ।
Home
»
Uncategorized
»
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ‘ਆਪ’ ਸਰਕਾਰ ਦੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਬੀਬੀਆਂ ਨੂੰ ਸੌਂਪੀ ਅਹਿਮ ਜਿੰਮੇਵਾਰੀ 14 ਮਹਿਲਾ ਬਲਾਕ ਪ੍ਰਧਾਨ ਦਾ ਕੀਤਾ ਵਿਸ਼ੇਸ਼ ਸਨਮਾਨ : ਵਿਧਾਇਕ ਕੁਲਵੰਤ ਸਿੰਘ


