
ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸੋਹਾਣਾ ਦੇ ਨੌਜਵਾਨਾਂ ਵੱਲੋਂ ਬਣਾਏ ਗਏ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਨੇ ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ ਦਾ ਜਨਮ ਦਿਨ ਕੇਕ ਕੱਟ ਕੇ ਬਹੁਤ ਹੀ ਖੁਸ਼ੀ ਨਾਲ ਮਨਾਇਆ। ਖਾਸ ਗੱਲ ਇਹ ਹੈ ਕਿ ਇਸ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਜਦੋਂ ਕਿਸੇ ਵੀ ਨੌਜਵਾਨ ਦਾ ਜਨਮ ਦਿਨ ਹੁੰਦਾ ਹੈ ਤਾਂ ਉਸ ਨੂੰ ਗਰੁੱਪ ਵਿੱਚ ਸ਼ਾਮਿਲ ਸਾਰੇ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਮਨਾਇਆ ਜਾਂਦਾ ਹੈ। ਇਸੇ ਤਰਹਾਂ ਕੁਝ ਦਿਨ ਪਹਿਲਾਂ ਸ. ਜਗਦੀਸ਼ ਸਿੰਘ ਗਿੱਲ ਲਖਨੌਰ ਅਤੇ ਸਾਬਕਾ ਐਮਸੀ ਸ. ਸੁਰਿੰਦਰ ਸਿੰਘ ਰੋਡਾ ਬੈਦਵਾਣ ਸੋਹਾਣਾ ਦਾ ਵੀ ਜਨਮ ਦਿਨ ਮਨਾਇਆ ਗਿਆ ਸੀ। ਇਸ ਮੌਕੇ ਸਾਬਕਾ ਐਮਸੀ ਸੁਰਿੰਦਰ ਸਿੰਘ ਬੈਦਵਾਣ ਸੋਹਾਣਾ ‘ਆਪ’ ਦੇ ਸੀਨੀਅਰ ਆਗੂ ਹਰਸੰਗਤ ਸਿੰਘ ਸੋਹਾਣਾ, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਜਗਦੀਸ਼ ਸਿੰਘ ਗਿੱਲ ਲਖਨੌਰ, ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਬੈਜਵਾਣ ਕਬੱਡੀ ਅਕੈਡਮੀ ਦੇ ਪ੍ਰਧਾਨ ਦਿਨੇਸ਼ ਸ਼ਰਮਾ, ਦਿਲਦਾਰ ਸਿੰਘ ਬੈਦਵਾਣ ਸੋਹਾਣਾ, ਸਰਦਾਰ ਸ਼ੇਰ ਸਿੰਘ ਬੈਦਵਾਣ ਸੋਹਾਣਾ, ਸੋਨੂ ਨਰੈਣਾ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਾੜਾ ਦੇ ਪ੍ਰਧਾਨ ਰਣਵੀਰ ਸਿੰਘ ਰਾਣਾ, ਕਬੱਡੀ ਕੋਚ ਦੀਸ਼ਾ ਸੋਹਾਣਾ, ਗੁਰਬਾਜ ਸਿੰਘ ਮਟੌਰ, ਜਗਰੂਪ ਸਿੰਘ ਜੁਗਨਾ ਬਲਵਿੰਦਰ ਸਿੰਘ ਬਿੰਦਾ ਆਦਿ ਜਨਮ ਦਿਨ ਗੁਰਪ ਵਿੱਚ ਸ਼ਾਮਿਲ ਨੌਜਵਾਨਾਂ ਨੇ ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ ਨੂੰ ਉਹਨਾਂ ਦੇ ਜਨਮ ਦਿਨ ‘ਤੇ ਮੁਬਾਰਕਾਂ ਦਿੱਤੀਆਂ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।


