…ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਪੰਜਾਬ ਦੇ ਹੜ ਪੀੜਤਾਂ ਲਈ ਮੁਆਵਜੇ ਦਾ ਐਲਾਨ ਪੰਜਾਬ ਦੇ ਲੋਕਾਂ ਨਾਲ ਮਜ਼ਾਕ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਸਤੰਬਰ (ਮੰਗਤ ਸਿੰਘ ਸੈਦਪੁਰ) : ‘ਆਪ’ ਅਤੇ ਭਾਜਪਾ ਦੀਆਂ ਸਿਆਸੀ ਟਿੱਪਣੀਆਂ ਵਿੱਚ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮਦਦ ਨਾ ਮਾਤਰ ਹੈ। ਖਾਸ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਮਦਦ ਪੰਜਾਬ ਚ ਜਾਨੀ ਮਾਲੀ ਹੋਏ ਨੁਕਸਾਨ ਦੇ ਮੁਤਾਬਕ ਬਹੁਤ ਘੱਟ ਹੈ ਕੇਵਲ ਤੇ ਕੇਵਲ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਇਹ ਜਾਹਿਰ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ। ਪ੍ਰੰਤੂ ਪੰਜਾਬ ਦਾ ਹਰ ਨਾਗਰਿਕ ਇਸ ਨੂੰ ਇੱਕ ਨਾਮ ਮਾਤਰ ਮਦਦ ਕਰਾਰ ਦੇ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋ ਨੇ ਕਿਹਾ ਕਿ ਹੜਾਂ ਕਾਰਨ ਜਿੱਥੇ ਕੀਮਤੀ ਜਾਨਾ ਗਈਆਂ ਹਨ ਉਥੇ ਹੀ ਪੰਜਾਬ ਦੇ ਲੱਖਾਂ ਲੋਕ ਬੁਰੀ ਤਰ੍ਹਾਂ ਆਰਥਿਕ ਪੱਖੋਂ ਵੀ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਅਤੇ ਹਜ਼ਾਰਾਂ ਪਸ਼ੂ ਮਰ ਚੁੱਕੇ ਹਨ। ਮਕਾਨ ਢਹਿ ਢੇਰੀ ਹੋ ਕੇ ਹੜਾਂ ਵਿੱਚ ਰੁੜ ਚੁੱਕੇ ਹਨ। ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ ਹੈ। ਹੜਾਂ ਦਾ ਸ਼ਿਕਾਰ ਹੋਏ ਹਰ ਪੱਖੋਂ ਸ਼ਿਕਾਰ ਹੋਏ ਲੋਕ ਲਗਭਗ ਦੋ-ਤਿੰਨ ਸਾਲਾਂ ਤੱਕ ਵੀ ਉਹ ਸਥਿਤੀ ਵਿੱਚ ਨਹੀਂ ਆ ਸਕਣਗੇ। ਜਿਸ ਸਥਿਤੀ ਵਿੱਚ ਉਹ ਆਪਣਾ ਜੀਵਨ ਬਤੀਤ ਕਰ ਰਹੇ ਸਨ।ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ 13 ਹਜਾਰ ਕਰੋੜ ਤੋਂ ਜਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦਾਖਲ ਹੋ ਗਿਆ। ਮੰਨੇ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ ਪ੍ਰੰਤੂ ਮੁੱਖ ਮੰਤਰੀ ਦੀ ਥਾਂ ਕੋਈ ਹੋਰ ਸੀਨੀਅਰ ਆਗੂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਮਦਦ ਕਰਨ ਲਈ ਭੇਜਣਾ ਚਾਹੀਦਾ ਸੀ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਲਗਭਗ ਇੱਕ ਮਹੀਨਾ ਪੰਜਾਬ ਦੇ ਹੜ ਪੀੜਤ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ। ਪ੍ਰੰਤੂ ਹੁਣ ਪੰਜਾਬ ‘ਚ ਖਤਰਨਾਕ ਸਿਆਸੀ ਖੇਡ ਖੇਡਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਗੁਣਾ ਜਿਹਾ ਮੁਆਵਜਾ ਐਲਾਨ ਕਰਕੇ ਚਲੇ ਗਏ ਹਨ। ਪਤਾ ਨਹੀਂ ਕਦੋਂ ਮਿਲੇਗਾ ਅਤੇ ਕਦੋਂ ਨਹੀਂ। ਖਾਸ ਗੱਲ ਇਹ ਹੈ ਕਿ ਨਰਿੰਦਰ ਮੋਦੀ ਨੂੰ ਪੰਜਾਬ ਦੇ ਲੋਕਾਂ ਨਾਲ ਉਦੋਂ ਤੋਂ ਹੀ ਨਫਰਤ ਹੈ ਜਦੋਂ ਤੋ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਆਪਣੇ ਹੱਕ ਬਚਾਉਣ ਲਈ ਦਿੱਲੀ ਦੇ ਬਾਰਡਰਾਂ ਉੱਤੇ ਲਗਭਗ ਦੋ ਸਾਲ ਆਪਣੇ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕੀਤਾ। ਜਿਸ ਦੌਰਾਨ ਸੈਂਕੜਿਆਂ ਦੇ 750 ਕਿਸਾਨ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਸਨ। ਖਾਸ ਕਰਕੇ ਇਹ ਵੀ ਚਰਚਾ ਚੱਲਦੀ ਰਹੀ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਅਡਾਨੀਆਂ-ਅਬਾਨੀਆਂ ਨਾਲ ਇਹ ਕਮੈਂਟਮੈਂਟ ਕੀਤਾ ਸੀ ਕਿ ਅਡਾਨੀ ਅਵਾਨੀ ਕਾਰਪੋਰੇਟ ਘਰਾਣੇ ਜਦੋਂ ਵੀ ਉਹ ਪ੍ਰਧਾਨ ਮੰਤਰੀ ਬਣਾਉਣ ਦੇ ਹਨ ਤਾਂ ਮੋਦੀ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਕਾਲੇ ਕਾਨੂੰਨਾਂ ਰਾਹੀਂ ਜ਼ਬਤ ਕਰਕੇ ਅਡਾਨੀਆਂ-ਅਬਾਨੀਆਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਅਤੇ ਰਾਜਾ-ਪਰਿਵਾਰ ਸ਼ਾਹੀ ਪ੍ਰਸ਼ਾਸਨ ਇੰਡੀਅਨ ਸਟੇਟ ‘ਚ ਅਡਾਨੀਆਂ ਅਵਾਨੀਆਂ ਦਾ ਸਥਾਪਿਤ ਕਰ ਦਿੱਤਾ ਜਾਵੇਗਾ। ਇਸ ਵਿੱਚ ਕੋਈ ਸ਼ੱਕ ਵੀ ਹੈ ਨਹੀਂ ਕਿ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਮਾਲ ਰੇਲਵੇ ਨੂੰ ਅਡਾਨੀਆਂ ਕੋਲ ਵੇਚ ਦਿੱਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਡਾਨੀਆਂ ਅਵਾਨੀਆਂ ਦੇ ਹਜ਼ਾਰਾ ਕਰੋੜਾਂ ਦੇ ਕਰਜੇ ਵੀ ਮੁਆਫ ਕੀਤੇ ਗਏ ਹਨ ਉਹ ਸਿਰਫ ਇਸੇ ਕਰਕੇ ਹੋਏ ਹਨ ਕਿ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਕਿਸੇ ਵੀ ਰੈਲੀ ਵਿੱਚ ਜਾਂਦਾ ਸੀ ਤਾਂ ਅਡਾਨੀ ਅਤੇ ਅਵਾਨੀਆਂ ਦਾ ਹੈਲੀਕਾਪਟਰ ਉਹਨਾਂ ਲਈ ਹਮੇਸ਼ਾ ਉਪਲਬਧ ਰਹਿੰਦਾ ਸੀ। ਉਹਨਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਲਈ ਨਰਿੰਦਰ ਮੋਦੀ ਵੱਲੋਂ ਹਰ ਚਾਲ ਚੱਲੀ ਗਈ ਪ੍ਰੰਤੂ ਪੰਜਾਬ ਦੇ ਜੁਝਾਰੂ ਲੋਕ ਨਰਿੰਦਰ ਮੋਦੀ ਦੀ ਹਰ ਗੰਦੀ ਸਿਆਸੀ ਚਾਲ ਦਾ ਟਾਕਰਾ ਕਰਨ ਲਈ ਤਿਆਰ ਹਨ ਅਤੇ ਪੰਜਾਬ ਦੇ ਜੁਝਾਰੂ ਕਿਸਾਨਾਂ ਮਜ਼ਦੂਰਾਂ ਨੇ ਕੀਤਾ ਵੀ ਹੈ। ਉਹਨਾਂ ਕਿਹਾ ਕਿ ਪ੍ਰੰਤੂ ਪੰਜਾਬ ਹੀ ਇੱਕ ਇਹੋ ਜਿਹੇ ਜੁਝਾਰੂ ਲੋਕਾਂ ਦਾ ਆਜ਼ਾਦ ਪੰਜਾਬ ਦੇਸ਼ ਹੈ। ਜਿਸ ਨੇ ਪਹਿਲਾਂ ਮੁਗਲਾਂ ਕੋਲੋਂ ਦੀ ਗੁਲਾਮੀ ਤੋਂ ਇੰਡੀਅਨ ਸਟੇਟ ਨੂੰ ਆਜ਼ਾਦ ਕਰਾਇਆ। ਇਹ ਵੀ ਖਾਸ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਗਲਾਂ ਵੱਲੋਂ ਹਿੰਦੂਆਂ ਨੂੰ ਖਾਸ ਕਰਕੇ ਮੁਸਲਮਾਨ ਧਰਮ ਅਧੀਨ ਕੀਤੇ ਜਾਣ ਵਿਰੁੱਧ ਸ਼ਹਾਦਤ ਦਿੱਤੀ ਅਤੇ ਹਿੰਦੂ ਧਰਮ ਨੂੰ। ਬਚਾਉਣ ਲਈ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਬਚਾਇਆ। ਹਿੰਦੂ ਧਰਮ ਇਸ ਕਰਕੇ ਹੀ ਅੱਜ ਤੱਕ ਜਿਉਂਦਾ ਹੈ। ਨਹੀਂ ਤਾਂ ਇਥ ਕੋਈ ਵੀ ਹਿੰਦੂ ਆਪਣੇ ਆਪ ਨੂੰ ਹਿੰਦੂ ਕਹਾਉਣ ਦੀ ਜੁਰਅਤ ਨਹੀਂ ਸਮਝ ਸਕਦਾ ਸੀ। ਉਸ ਤੋਂ ਬਾਅਦ ਲਗਭਗ 93% ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਕੋਲੋਂ ਇੰਡੀਅਨ ਸਟੇਟ ਨੂੰ ਆਜ਼ਾਦ ਕਰਾਇਆ। ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ ਇਹ ਇੱਕ ਬਹੁਤ ਦਰਦਨਾਕ ਘਟਨਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ ਪੰਜਾਬ ਨੂੰ ਵੰਡ ਕੇ ਟੋਟੇ ਕਰਕੇ ਖੇਰੂ ਖੇਰੂ ਕਰ ਦਿੱਤਾ ਜਿਸ ਕਾਰਨ ਅੱਜ ਪੰਜਾਬ ਦੇ ਲੋਕ ਗੁਲਾਮੀ ਦੀਆਂ ਜੰਜੀਰਾਂ ਵਿੱਚ ਆਪਣੀਆਂ ਜਿਦਗੀਆਂ ਜੀਅ ਰਹੇ ਹਨਉ ਅੱਧਾ ਪੰਜਾਬ ਪਾਕਿਸਤਾਨ ਵਿੱਚ ਗੁਲਾਮ ਹੈ ਅਤੇ ਅੱਧਾ ਪੰਜਾਬ ਇੰਡੀਅਨ ਸਟੇਟ ਵਿੱਚ ਗੁਲਾਮ ਹੈ। ਦੋਵਾਂ ਦੇਸ਼ਾਂ ਵੱਲੋਂ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਸਪੈਸ਼ਲ ਕਾਨੂੰਨ ਬਣਾਏ ਹੋਏ ਹਨ ਜਦੋਂ ਵੀ ਕੋਈ ਨੌਜਵਾਨ ਸਿੱਖ ਲੀਡਰ ਜਾਂ ਸਿੱਖ ਜਥੇਬੰਦੀ ਪੰਜਾਬ ਦੇ ਹਿੱਕਾਂ ਦੀ ਗੱਲ ਕਰਦੀ ਹੈ ਤਾਂ ਉਸ ਤੇ ਦੁਆਪਾ ਐਨ ਐਸੇ ਅਤੇ ਹੋਰ ਸਿੱਖਾਂ ਲਈ ਬਣਾਏ ਹੋਏ ਸਪੈਸ਼ਲ ਕਾਨੂੰਨ ਕਾਨੂਨਾਂ ਰਾਹੀਂ ਜੇਲਾ ਵਿੱਚ ਡੱਕ ਕੇ ਸਾਰੀ ਉਮਰਹ ਕੈਦ ਰੱਖਿਆ ਜਾਂਦਾ ਹੈ। ਅਤੇ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਏਜੰਸੀਆਂ ਰਾਹੀਂ ਜਿਹੜੀਆਂ ਜਥੇਬੰਦੀਆਂ ਪੰਜਾਬ ਦੇ ਆਜ਼ਾਦੀ ਜਾਂ ਹੱਕਾਂ ਦੀਆਂ ਗੱਲਾਂ ਘਰ ਦੀਆਂ ਹਨ ਉਹਨਾਂ ਦੇ ਆਗੂਆਂ ਉੱਤੇ ਤਸਦ ਕਰਕੇ ਉਹਨਾਂ ਨੂੰ ਪੂਰੀ ਉਮਰ ਲਈ ਜੇਲ ਵਿੱਚ ਡੱਕ ਦਿੱਤਾ ਜਾਂਦਾ ਹੈ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਦਿਖਦਾ। ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋ ਕਿਹਾ ਕਿ ਸਿੱਖ ਕੌਮ ਨੇ ਲਗਭਗ 80 ਸਾਲ ਦੇਸ਼ ਪੰਜਾਬ ਤੇ ਰਾਜ ਕੀਤਾ ਅਤੇ ਜਿਸ ਕੌਮ ਨੇ ਰਾਜ ਕੀਤਾ ਹੋਵੇ ਉਹ ਕਦੇ ਵੀ ਕਿਸੇ ਵਿਦੇਸ਼ੀ ਜਾਂ ਵਿਦੇਸ਼ੀ ਪ੍ਰਸ਼ਾਸਨ ਦੇ ਅਧੀਨ ਨਹੀਂ ਰਹਿ ਸਕਦੀ ਇਸ ਲਈ ਪੰਜਾਬ ਦੇ ਜੁਝਾਰੂ ਲੋਕ ਆਪਣੇ ਬਲਬੂਤੇ ਤੇ ਇਹਨਾਂ ਹੜ ਪੀੜਤਾਂ ਦੀ ਹਰ ਪੱਖੋਂ ਮਦਦ ਕਰ ਰਹੇ ਹਨ ਅਤੇ ਹੜਾਂ ਦੇ ਕੁਦਰਤੀ ਕਹਿਰ ਦਾ ਮੁਕਾਬਲਾ ਕਰ ਰਹੇ ਹਨ ਜਿਸ ਨੂੰ ਸਾਰੀ ਦੁਨੀਆ ਵੇਖ ਰਹੀ ਹੈ ਹੁਣ ਤਾਂ ਦੇ ਮੁੜ ਵਸੇਵੇ ਲਈ ਅਤੇ ਨਵ ਨਿਰਮਾਣ ਦੇ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋਏ ਹੁਣੇ ਹਨ ਪੰਜਾਬ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਇਸ ਸੋਚੀ ਸਮਝੀ ਸਾਜਿਸ਼ ਤਹਿਤ ਸਿਆਸੀ ਟਿੱਪਣੀਆਂ ਵਿੱਚ ਰੁਜੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਭੜਕਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਜੋ ਕਿ ਸਖਤ ਨਿੰਦਣਯੋਗ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਮੁੜ ਵਸੇਵੇ ਦੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਨ ਅਤੇ ਆਪਣੇ ਖਾਤਿਆਂ ਦਾ ਮਿਲਾਣ ਬਾਅਦ ਵਿੱਚ ਘਰਦੇ ਰਹਿਣ। ਪਹਿਲਾਂ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰਨ ਅਤੇ ਉਹਨਾਂ ਨੂੰ ਪਹਿਲਾ ਵਰਗੇ ਜਿੰਦਗੀ ਜੀਅਣ ਦੇ ਸਮਰੱਥ ਬਣਾਓ।
Home
»
Uncategorized
»
ਆਪ’ ਤੇ ਭਾਜਪਾ ਦੀਆਂ ਸਿਆਸੀ ਟਿੱਪਣੀਆਂ ‘ਚ ਹੜ੍ਹ ਪੀੜਤਾਂ ਨੂੰ ਦਿੱਤੇ ਜਾਣ ਵਾਲੀ ਮਦਦ ਰੁਲਣ ਦਾ ਖਦਸਾ : ਸੀਨੀ. ਆਗੂ ਪਰਮਜੀਤ ਸਿੰਘ ਕਾਹਲੋ


