ਚੰਡੀਗੜ੍ਹ, 31 ਅਗਸਤ (ਜਗਤਾਰ ਸਿੰਘ ਸੈਦਪੁਰ) : ਪੰਜਾਬ ਦੀ ਸਿੱਖ ਨੌਜਵਾਨੀ ਨੂੰ ਖਤਮ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੁੱਚੜ ਬੇਅੰਤੇ ਨੇ ਕੇਪੀਐਸ ਗਿੱਲ ਜੋ ਕਿ ਇੱਕ ਬਲਾਤਕਾਰੀ ਅਤੇ ਸ਼ਰਾਬੀ/ਨਸ਼ੇੜੀ ਡੀਜੀਪੀ ਨਾਲ ਮਿਲ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ, ਸਿੱਖ ਇਤਿਹਾਸ ਵਿੱਚ ਪੂਰੀ ਤਰਹਾਂ ਦਰਜ ਹਨ। ਪਰੰਤੂ ਖਾਲਸਾ ਪੰਥ ਦੇ ਜੁਝਾਰੂ ਸਿੰਘਾਂ ਨੇ ਆਪਣੇ ਭਰਾਵਾਂ ਦੀਆਂ ਜਿੰਦਗੀਆਂ ਬਚਾਉਣ ਲਈ ਕੁਰਬਾਨੀਆਂ ਦੇ ਕੇ ਬੁੱਚੜ ਬੇਅੰਤ ਨੂੰ ਜਿਵੇਂ ਸੈਕਟਰੀਏਟ ਚੰਡੀਗੜ੍ਹ ਵਿਖੇ ਬੰਬ ਨਾਲ ਉਡਾਇਆ ਉਹਨਾਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਜੋ ਸਾਹਮਣੇ ਆਇਆ। ਉਹਨਾਂ ਪ੍ਰਤੀ ਜਾਣਕਾਰੀਆਂ ‘ਚ ਜੋ ਤੱਥ/ਗੱਲ ਸਾਹਮਣੇ ਆਈਆਂ ਕਿ 1995 ਦਾ ਬੇਅੰਤ ਸਿੰਘ ਬੰਬ ਕਤਲ ਕਾਂਡ: ਕਦੋਂ ਕੀ ਵਾਪਰਿਆ ਉਹ ਇਹ ਹੈ ਕਿ 31 ਅਗਸਤ 1995 ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਵਿਖੇ ਪੰਜਾਬ-ਹਰਿਆਣਾ ਸਿਵਲ ਸਕੱਤਰੇਤ ਦੇ ਬਾਹਰ ਭਾਰੀ ਸੁਸਾਈਡ ਬੰਬ ਧਮਾਕੇ ਵਿੱਚ ਸਿਆਸੀ ਕਤਲ ਕਰ ਦਿੱਤਾ ਸੀ। ਸੁਸਾਈਡ ਬੰਬਰ ਪੁਲਿਸ ਮੁਲਾਜ਼ਮ ਸਿਪਾਹੀ ਦਿਲਾਵਰ ਸਿੰਘ ਬੱਬਰ, ਜੋ ਪੰਜਾਬ ਪੁਲਿਸ ਦਾ ਕਾਂਸਟੇਬਲ ਅਤੇ ਬੱਬਰ ਖ਼ਾਲਸਾ ਦਾ ਮੈਂਬਰ ਸੀ, ਨੇ ਹਮਲਾ ਕੀਤਾ। ਬੇਅੰਤ ਸਿਹੁੰ ਸਮੇਤ 17 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਬੇਅੰਤ ਸਿੰਘ ਦੇ ਸਰੀਰ ਦਾ ਕੋਈ ਵੀ ਟੁਕੜਾ ਸਹੀ ਨਹੀਂ ਲੱਭਿਆ। ਟੋਕਰੇ ਚ ਪਾ ਕੇ ਉਹਨਾਂ ਦੇ ਉੱਡੇ ਚੀਥੜਿਆਂ ਨੂੰ ਇਕੱਠਾ ਕੀਤਾ ਕਿਵੇਂ ਸੰਸਕਾਰ ਹੋਇਆ ਫਿਲਹਾਲ ਇਸ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਪ੍ਰੰਤੂ ਇਹੋ ਜਿਹੀ ਮੌਤ ਹੋਣੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਮਿਲਦੀ ਹੈ। ਹਮਲੇ ਨੂੰ ਬੇਅੰਤ ਸਿੰੰਓ ਦੇ ਕਾਰਜਕਾਲ ਦੌਰਾਨ ਅੱਤਵਾਦ ਵਿਰੁੱਧ ਸਰਕਾਰ ਦੀ ਸਖਤ ਕਾਰਵਾਈ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਬਦਲਾ ਮੰਨਿਆ ਗਿਆ।1995 ਦੇ ਹਮਲੇ ਨੂੰ ਬੇਅੰਤ ਸਿੰੰਓ ਦੇ ਕਾਰਜਕਾਲ ਦੌਰਾਨ ਅੱਤਵਾਦ ਵਿਰੁੱਧ ਸਰਕਾਰ ਦੀ ਸਖਤ ਕਾਰਵਾਈ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਬਦਲਾ ਮੰਨਿਆ ਗਿਆ। ਪੁਲਿਸ ਜਾਂਚ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸਾਜ਼ਿਸ਼ ਸਾਹਮਣੇ ਆਈ। ਸਾਜ਼ਿਸ਼ਕਾਰਾਂ ਵਿੱਚ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਆਦਿ ਸ਼ਾਮਲ। 1997 ਕਈ ਦੋਸ਼ੀਆਂ ‘ਤੇ ਰਸਮੀ ਤੌਰ ‘ਤੇ ਮਾਮਲੇ ਦਰਜ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਬੈਕਅਪ ਬੰਬਰ ਵਜੋਂ ਆਪਣੀ ਭੂਮਿਕਾ ਸਵੀਕਾਰ ਕੀਤੀ। ਕਾਨੂੰਨੀ ਬਚਾਅ ਤੋਂ ਇਨਕਾਰ ਕੀਤਾ ਅਤੇ ਭਾਰਤੀ ਨਿਆਂਪਾਲਿਕਾ ‘ਤੇ ਅਵਿਸ਼ਵਾਸ ਜਤਾਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਮੁੱਖ ਸਾਜ਼ਿਸ਼ਕਾਰ ਵਜੋਂ ਸਾਹਮਣੇ ਆਇਆ।21 ਜਨਵਰੀ 2004 ਨੂੰ ਬੁੜੈਲ ਜੇਲ੍ਹ ਬਰੇਕ (ਚੰਡੀਗੜ੍ਹ) ਚੋਂ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭੀਓਰਾ ਅਤੇ ਹੋਰ ਦੋ ਕੈਦੀ ਸੁਰੰਗ ਪੁੱਟਕੇ ਭੱਜ ਗਏ। ਦੋ ਪੰਜਾਬ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਸ਼ਰਮਿੰਦਗੀ ਸਾਬਤ ਹੋਈ। ਇਸ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਹੋਈ। ਸੰਨ 2005 ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਦੇ ਖ਼ਾਸ ਸੈੱਲ ਨੇ ਫੜਿਆ। ਉਨ੍ਹਾਂ ਨੂੰ ਮੁੜ ਜੇਲ੍ਹ ਵਿੱਚ ਭੇਜਿਆ ਗਿਆ। 1 ਜੁਲਾਈ 2007 ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਮੌਤ ਦੀ ਸਜ਼ਾ ਸੁਣਾਈ ਪਰ ਅਪੀਲ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ। ਉਹਨਾਂ ਦੇ ਨਾਲ ਭਾਈ ਪਰਮਜੀਤ ਸਿੰਘ ਭੀਓਰਾ ਸਮੇਤ ਕਈ ਹੋਰ ਦੋਸ਼ੀ ਵੀ ਦੋਸ਼ੀ ਕਰਾਰ।ਖਾਸ ਗੱਲ ਇਹ ਹੈ ਕਿ 2012 ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 31 ਮਾਰਚ 2012 ਲਈ ਨਿਰਧਾਰਤ ਕੀਤੀ ਜੋ ਰਹਿਮ ਅਰਜ਼ੀਆਂ ਅਤੇ ਸਿੱਖ ਸੰਸਥਾਵਾਂ ਦੇ ਵਿਰੋਧ ਕਾਰਨ ਮੁਲਤਵੀ ਕਰਨੀ ਪਈ। ਪਰੰਤ ਇੰਡੀਅਨ ਸਟੇਟ ਦੇ। ਰਾਸ਼ਟਰਪਤੀ ਵੱਲੋਂ ਰਹਿਮ ਅਰਜ਼ੀਆਂ ਬਕਾਇਆ ਰੱਖੀਆਂ ਗਈਆਂ। 2014–2019 ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਜਾਰੀ, ਕੇਂਦਰ ਵੱਲੋਂ ਫੈਸਲਾ ਟਲਦਾ ਰਿਹਾ। ਦਸੰਬਰ 2019 ਭਾਰਤ ਸਰਕਾਰ ਨੇ ਸਿੱਖ ਕੈਦੀਆਂ ਲਈ ਰਹਿਮ ਜਤਾਉਂਦਿਆਂ ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ‘ਚ ਬਦਲਣ ਦਾ ਐਲਾਨ ਕੀਤਾ। ਪਰ ਰਸਮੀ ਹੁਕਮ ਲਾਗੂ ਨਾ ਹੋ ਸਕੇ। 2023–2024 ਮਾਮਲਾ ਅਜੇ ਵੀ ਪੰਜਾਬ ਵਿੱਚ ਰਾਜਨੀਤਕ ਤੇ ਜਜ਼ਬਾਤੀ ਤੌਰ ‘ਤੇ ਸੰਵੇਦਨਸ਼ੀਲ। ਰਾਜੋਆਣਾ ਦੀ ਰਿਹਾਈ ਲਈ ਅਪੀਲਾਂ ਅਤੇ ਬੇਅੰਤ ਸਿੰਘ ਦੀ ਹੱਤਿਆ ਦੀਆਂ ਵਰ੍ਹੇ ਗੰਠਾਂ ਯਾਦ ਕੀਤੀਆਂ ਜਾਂਦੀਆਂ ਹਨ। ਪ੍ਰੰਤੂ ਉਹਨਾਂ ਨੂੰ ਬਣਦੀ ਸਜ਼ਾ ਦੇਣ ਵਾਲੇ ਦਿਲਾਵਰ ਸਿੰਘ ਦੀਆਂ ਯਾਦਾਂ ਵਿੱਚ ਖਾਸ ਕਰਕੇ ਸਿੱਖ ਸੰਗਤਾਂ ਵੱਲੋਂ ਜਿਆਦਾ ਮਨਾਈਆਂ ਜਾ ਰਹੀਆਂ ਹਨ ਜੋ ਕਿ ਇੱਕ ਸਿੱਖ ਇਤਿਹਾਸ ਦਾ ਮਾਣਯੋਗ ਇਤਿਹਾਸ ਬਣ ਚੁੱਕਿਆ ਹੈ। ਆਪਣੀ ਆਜ਼ਾਦੀ ਅਤੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਲੇ ਵੱਖ ਵੱਖ ਭਾਸ਼ਾਵਾਂ ਧਰਮਾਂ ਨਾਲ ਸੰਬੰਧਿਤ ਵਰਗਾਂ ਵੱਲੋਂ ਇੰਡੀਅਨ ਸਟੇਟ ਵਿੱਚ ਵੱਡੇ ਪੱਧਰ ਤੇ ਅੱਜ ਵੀ ਸੰਘਰਸ਼ ਜਾਰੀ ਹਨ ਕੀ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਇੰਡੀਅਨ ਸਟੇਟ ਦੀਆਂ ਸਰਕਾਰਾਂ ਵੱਲੋਂ ਹੋਰ ਕਿਥੋਂ ਤੱਕ ਗੈਰ ਕਾਨੂੰਨੀ ਸਪੈਸ਼ਲ ਕਾਨੂੰਨ ਬਣਾ ਕੇ ਗੁਲਾਮ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਜਿਸ ਸਿੱਖ ਕੌਮ ਨੇ ਇੰਡੀਆ ਵਿੱਚ 40 ਸਾਲ ਤੋਂ 80 ਸਾਲ ਤੱਕ ਲਗਭਗ ਖਾਲਸਾ ਰਾਜ ਕੀਤਾ ਹੋਵੇ ਉਸਨੇ ਆਪਣੇ ਗੁਾਏ ਹੋਏ ਖਾਲਸਾ ਰਾਜ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਤਾਂ ਕਰਨਾ ਹੀ ਹੈ ਅਤੇ ਇਸ ਵਿੱਚ ਪੰਜਾਬ ਦੇ ਲੋਕ ਇਕੱਤਰ ਹੋ ਕੇ ਆਪਣੇ ਗੁਆਚੇ ਹੋਏ ਖਾਲਸਾ ਰਾਜ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਠ ਹੋ ਕੇ ਕਿਵੇਂ ਸੰਘਰਸ਼ ਕਰਨਗੇ ਫਿਲਹਾਲ ਇਸ ਬਾਰੇ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇ।
Home
»
Uncategorized
»
ਸਿੱਖ ਨੌਜਵਾਨੀ ਨੂੰ ਬਚਾਉਣ ਲਈ ਬੁੱਚੜ ਬੇਅੰਤੇ ਨੂੰ ਉਡਾਣ ਲਈ ਬੰਬ ਕਾਂਡ ਕਰਨ ਮੌਕੇ ਕਦੋਂ ਕੀ-ਕੀ ਹੋਇਆ.? ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਆਪਣੀਆਂ ਕੁਰਬਾਨੀਆਂ ਕਰਨ ਤੋਂ ਨਹੀਂ ਝਿਜਕੇ ਅਤੇ ਝੂਠੇ ਮੁਕਾਬਲੇ ਕਰਨ ਵਾਲੇ ਕਰਾਉਣ ਵਾਲੇ ਬੇਅੰਤ ਬੁੱਚੜ ਨੂੰ ਸੋਧਣ ਲਈ ਕੀਤੀ ਕੁਰਬਾਨੀ…


