ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਅਗਸਤ (ਮੰਗਤ ਸਿੰਘ ਸੈਦਪੁਰ) : ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ 2 ਦਸੰਬਰ 2024 ਦੇ ਹੁਕਮਨਾਮੇ ਦੀ ਪਾਲਣਾ ਕਰਦਿਆਂ ਅੱਜ ਬਲਾਕ ਸੀ ਐਹੋਸਿਟੀ ਵਿਖੇ ਫਲਦਾਰ ਬੂਟੇ ਲਗਾਏ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਖਾਲਸਾ ਪੰਥ ਦੀ ਸਰਬ ਅਦਾਲਤ ਹੈ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਲਦਾਰ ਬੂਟਿਆਂ ਦੇ ਲੰਗਰ ਲਾਏ ਜਾਂਦੇ ਹਨ ਅਤੇ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਸਬੰਧੀ ਅਪੀਲ ਕਰਦਿਆਂ ਵੱਧ ਤੋਂ ਵੱਧ ਫਲਦਾਰ ਬੂਟੇ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਸ ਤੋਂ ਪਹਿਲਾਂ ਵੀ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੁਰਦੁਆਰਾ ਅੰਬ ਸਾਹਿਬ ਵਿਖੇ ਵੀ ਫਲਦਾਰ ਬੂਟਿਆ ਦਾ ਵੱਡਾ ਪੱਧਰ ‘ਤੇ ਲੰਗਰ ਲਾਇਆ ਗਿਆ ਸੀ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਫਲਦਾਰ ਬੂਟੇ ਲਾਏ ਸਨ ਅਤੇ ਵੱਖ ਵੱਖ ਥਾਵਾਂ :ਤੇ ਲਗਾਏ ਗਏ ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਘੱਟੋ ਘੱਟ ਪੰਜ ਸੱਤ ਫਲਦਾਰ ਬੂਟੇ ਇਹੋ ਜਿਹੀਆਂ ਥਾਵਾਂ ਤੇ ਲਾਉਣੇ ਚਾਹੀਦੇ ਹਨ ਜਿੱਥੇ ਆਮ ਪਬਲਿਕ ਨੂੰ ਜਿੱਥੇ ਛਾਂ ਉਪਲਬਧ ਹੋ ਸਕਦੇ ਹੋ ਅਤੇ ਪ੍ਰਦੂਸ਼ਣ ਵੀ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਖਾਸ ਕਰਕੇ ਪਿੰਡਾਂ ਵਿੱਚ ਉਹਨਾਂ ਜਨਤਕ ਥਾਵਾਂ ਤੇ ਬੂਟੇ ਲਾਉਣੇ ਚਾਹੀਦੇ ਹਨ ਜਿੱਥੇ ਆਮ ਲੋਕ ਇਕੱਤਰ ਹੋ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸੱਥਾਂ ਵਿੱਚ ਬੈਠਦੇ ਹਨ। ਉਹਨਾਂ ਕਿਹਾ ਕਿ ਅੱਗੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਥਾਨਦਾਰ ਬੂਟੇ ਲਾਉਣ ਦੀ ਮੁਹਿੰਮ ਲੰਮੇ ਸਮੇਂ ਤੱਕ ਜਾਰੀ ਰੱਖੀ ਜਾਵੇਗੀ ਅਤੇ ਆਮ ਲੋਕਾਂ ਨੂੰ ਵੀ ਫਲਦਾਰ ਬੂਟੇ ਲਾਉਣ ਪ੍ਰਤੀ ਜਾਗਰੂਕ ਕੀਤਾ ਜਾਂਦਾ ਰਹੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਸ. ਗੁਰਮੀਤ ਸਿੰਘ ਬਾਕਰਪੁਰ ਸੀਨੀਅਰ ਅਕਾਲੀ ਆਗੂ, ਦੀਦਾਰ ਸਿੰਘ ਸਿੱਧੂ ਪ੍ਵਧਾਨ ਰੈਸੀਡੈਸ਼ੀਅਲ ਵੈਲਫੇਅਰ , ਸ੍ਹ ਨਸੀਬ ਸਿੰਘ ਸੰਧੂ ਪ੍ਹਧਾਨ ਆਈ ਟੀ ਸਿਟੀ , ਨਰਿੰਦਰ ਸਿੰਘ ਨੱਤ, ਗੁਰਪ੍ਵੀਤ ਸਿੰਘ ਬੈਦਵਾਨ , ਗੁਰਵੰਦਰ ਸਿੰਘ, ਜਸਮੇਰ ਸਿੰਘ, ਭਲਿੰਦਰ ਸਿੰਘ ਮਾਨ , ਰਵਿੰਦਰ ਸਿੰਘ , ਕੁਲਬੀਰ ਸਿੰਘ , ਸਤਨਾਮ ਸਿੰਘ ਭੰਗੂ ,ਅਵਤਾਰ ਸਿੰਘ ,ਇੰਦਰਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ!
Home
»
ਦੇਸ਼-ਵਿਦੇਸ
»
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ‘ਚ ਲਾਏ ਜਾ ਰਹੇ ਹਨ ਵੱਡੇ ਪੱਧਰ ‘ਤੇ ਫਲਦਾਰ ਬੂਟੇ : ਸੀਨੀ. ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋ


