Home » Uncategorized » ਬਾਦਲ/ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਕੇਂਦਰ ਦੀ ਸ਼ਹਿ ‘ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਨਸ਼ਾ ਤਸਕਰਾਂ ਨੂੰ ਦਿੱਤੀ ਰਾਜਨੀਤਿਕ ਸੁਰੱਖਿਆ

ਬਾਦਲ/ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਕੇਂਦਰ ਦੀ ਸ਼ਹਿ ‘ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਨਸ਼ਾ ਤਸਕਰਾਂ ਨੂੰ ਦਿੱਤੀ ਰਾਜਨੀਤਿਕ ਸੁਰੱਖਿਆ

 ਅਕਾਲੀ ਅਤੇ ਭਾਜਪਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਨਸ਼ਾ ਤਸਕਰਾਂ ਰਾਹੀਂ ਪੰਜਾਬ ਦੇ ਪਿੰਡ-ਪਿੰਡ ‘ਚ ਪਹੁੰਚੇ ਜਾਨਲੇਵਾ ਨਸ਼ਾ ਚਿੱਟਾ ਕਾਰਨ ਹੱਸਦੇ-ਵੱਸਦੇ ਘਰ ਹੋਏ ਬਰਬਾਦ : ਕਟਾਰੂ ਚੱਕ

ਚੰਡੀਗੜ੍ਹ, 25 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਹਰ ਪਿੰਡ-ਪਿੰਡ ਚ ਨਸ਼ੇ ਦੀ ਲੱਤ ਤੋਂ ਪੀੜਤ ਹਜ਼ਾਰਾਂ ਪਰਿਵਾਰਾਂ ‘ਚ ਇਨਸਾਫ਼ ਮਿਲਣ ਦੀ ਉਦੋਂ ਉਮੀਦ ਜਾਗੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਬਾਦਲ ਸਰਕਾਰ ਵੇਲੇ ਸਰਕਾਰੀ ਗੱਡੀਆਂ ਅਤੇ ਸਰਕਾਰੀ ਮੁਲਾਜ਼ਮਾਂ ਰਾਹੀਂ ਜਾਨਲੇਵਾ ਨਸ਼ਾ ਚਿੱਟੇ ਦੀ ਤਸਕਰੀ ਦੇ ਮਾਮਲੇ ‘ਚ ਬਿਕਰਮ ਮਜੀਠੀਆ ਦੀ ਗਿਫਤਾਰੀ ਹੋਈ।ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ‘ਆਪ’ ਦੇ ਬੁਲਾਰੇ ਨੀਲ ਗਰਗ ਅਤੇ ਰਣਜੀਤ ਪਾਲ ਸਿੰਘ ਨਾਲ ਇਸ ਮੁੱਦੇ ‘ਤੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਗ੍ਰਿਫ਼ਤਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਰਾਜਨੀਤਿਕ ਇੱਛਾ ਸ਼ਕਤੀ ਨੂੰ ਦਰਸਾਉਂਦੀ ਹੈ। ਅੱਜ ਦਾ ਦਿਨ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਲਿਆਂਦਾ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਸ਼ਾ ਇੰਨੀ ਵੱਡੀ ਮਾਤਰਾ ਵਿੱਚ ਇਸ ਲਈ ਫੈਲਿਆ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਨਸ਼ਾ ਤਸਕਰਾਂ ਨੂੰ ਰਾਜਨੀਤਿਕ ਸੁਰੱਖਿਆ ਦਿੱਤੀ ਅਤੇ ਉਨ੍ਹਾਂ ਨਾਲ ਮਿਲੀਭੁਗਤ ਕਰਕੇ ਇਸ ਕਾਰੋਬਾਰ ਨੂੰ ਅੱਗੇ ਵਧਾਇਆ। ਕਟਾਰੂਚੱਕ ਨੇ ਕਿਹਾ ਕਿ ਬਿਕਰਮ ਮਜੀਠੀਆ ਇਸ ਕਾਰੋਬਾਰ ਦਾ ਕਿੰਗਪਿਨ ਸੀ। ਇਹ ਉਹੀ ਸੀ ਜਿਸ ਨੇ ਵੱਡੇ ਤਸਕਰਾਂ ਨੂੰ ਬਚਾਇਆ ਅਤੇ ਆਪਣੇ ਰਾਜਨੀਤਿਕ ਫ਼ਾਇਦੇ ਲਈ ਉਨ੍ਹਾਂ ਨਾਲ ਸਮਝੌਤਾ ਕੀਤਾ। ਇਸ ਦੀ ਪੁਸ਼ਟੀ ਸੇਵਾਮੁਕਤ ਡੀਐਸਪੀ ਜਗਦੀਸ਼ ਭੋਲਾ ਨੇ ਕੀਤੀ ਜਦੋਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਮਦਦ ਨਾਲ ਹੀ ਅਸੀਂ ਨਸ਼ਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਸਫਲਤਾਪੂਰਵਕ ਪਹੁੰਚਾਉਂਦੇ ਹਾਂ। ਇਸ ਲਈ ਮਜੀਠੀਆ ਦੀ ਗ੍ਰਿਫ਼ਤਾਰੀ ਨਸ਼ਿਆਂ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ‘ਤੇ ਨਸ਼ਿਆਂ ਅਤੇ ਅਪਰਾਧ ਨਾਲ ਸਮਝੌਤਾ ਨਹੀਂ ਕਰ ਸਕਦੀ। ਸਾਡਾ ਉਦੇਸ਼ ਸਪੱਸ਼ਟ ਹੈ – ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣਾ ਅਤੇ ਸੂਬੇ ਨੂੰ ਪਹਿਲਾਂ ਵਾਂਗ  ਖ਼ੁਸ਼ਹਾਲ ਬਣਾਉਣਾ ਅਤੇ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਾਂ। ਕਟਾਰੂਚੱਕ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ। ਅਸੀਂ ਹਰ ਕੀਮਤ ‘ਤੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਖ਼ਤਮ ਕਰਾਂਗੇ। ਨਸ਼ੇ ਫੈਲਾਉਣ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਜਾਂ ਸਿਆਸਤਦਾਨ ਕਿਉਂ ਨਾ ਹੋਵੇ। ਕਟਾਰੂਚੱਕ ਨੇ ਕਿਹਾ ਕਿ 2007 ਤੋਂ ਪਹਿਲਾਂ ਪੰਜਾਬ ਦੇ ਲੋਕ ਚਿੱਟਾ ਦਾ ਨਾਂ ਵੀ ਨਹੀਂ ਜਾਣਦੇ ਸਨ। ਬਾਦਲ ਸਰਕਾਰ ਦੌਰਾਨ ਹੀ ਇਹ ਨਸ਼ਾ ਪੰਜਾਬ ਆਇਆ ਅਤੇ ਹਜ਼ਾਰਾਂ ਨੌਜਵਾਨਾਂ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ। ਚਿੱਟੇ ਨੇ ਹਜ਼ਾਰਾਂ ਮਾਪਿਆਂ ਤੋਂ ਬੱਚੇ ਖੋਹ ਲਏ ਅਤੇ ਹਜ਼ਾਰਾਂ ਬੱਚਿਆਂ ਨੂੰ ਅਨਾਥ ਕਰ ਦਿੱਤਾ। ਇਸ ਘਨਾਉਣੇ ਜਾਨਲੇਵਾ ਨਸ਼ਿਆਂ ਦੇ ਰਾਹੀਂ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਬਿਕਰਮ ਮਜੀਠੀਆ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਚਿੱਟੇ ਰਾਹੀਂ ਜੋ ਘਨਾਉਣੀ ਕਾਰਵਾਈ ਕੀਤੀ ਹੈ ਉਸ ਦੀ ਸਜ਼ਾ ਭੁਗਤਣ ਲਈ ਮਜੋਰਟੀਏ ਦੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਮਜੀਠੀਆ ਪਰਿਵਾਰ ਨੂੰ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਿਰੁੱਧ ਸਜ਼ਾ ਭੁਗਤਣੀ ਪਵੇਗੀ ਤੇ ਅੱਜ ਵੀ ਭੁਗਤ ਰਿਹਾ ਹੈ ਮਜੀਠੀਆ ਵਿਰੁੱਧ ਨਸ਼ਾ ਤਸਕਰਾਂ ਤਸਕਰੀ ਰਾਹੀਂ ਪੰਜਾਬ ਦੀਆਂ ਜਵਾਨੀਆਂ ਨੂੰ ਖਤਮ ਕਰਨ ਲਈ ਜਿੰਮੇਵਾਰ ਸਮਝਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਇਸ ਸਬੰਧੀ ਹੋਰ ਖੁਲਾਸੇ ਕੀ ਹੋਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ। ਪ੍ਰੰਤੂ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਲਿਆਉਣ ਵਾਲਾ ਬਿਕਰਮ ਮਜਿਠੀਆ ਨੂੰ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਜਿੰਮੇਵਾਰ ਸਮਝਦੇ ਆ ਆਮ ਆਦਮੀ ਪਾਰਟੀ ਨੂੰ ਬਿਕਰਮ ੀਆ ਨਸ਼ਾ ਤਸਕਰ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਅਨੁਸਾਰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸ ਨੇ ਪੰਜਾਬ ਦੀਆਂ ਹਜ਼ਾਰਾਂ ਨੌਜਵਾਨ ਜਾਨਾ ਚਿੱਟੇ ਰਾਹੀਂ ਖਤਮ ਕੀਤੀਆਂ ਹਨ।

Leave a Reply

Your email address will not be published. Required fields are marked *