Home » Uncategorized » ਉਘੇ ਲੇਖਕ ਫੈਸਲ ਖਾਨ ਨੇ ਸ਼ਬਦ ਲੋਕ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

ਉਘੇ ਲੇਖਕ ਫੈਸਲ ਖਾਨ ਨੇ ਸ਼ਬਦ ਲੋਕ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

ਚੌਗਿਰਦੇ ਨੂੰ ਬਚਾਉਣ ਵਿੱਚ ਤੇ ਹਰਿਆ ਬਣਾਉਣ ਵਿੱਚ ਯੋਗਦਾਨ ਬਾਰੇ ਕੀਤੀ ਚਰਚਾ

ਸ਼੍ਰੀ ਅਨੰਦਪੁਰ ਸਾਹਿਬ, 14 ਮਈ, (ਦਵਿੰਦਰਪਾਲ ਸਿੰਘ): ਇਲਾਕੇ ਦੇ ਉੱਘੇ ਲੇਖਕ, ਸ਼ਾਇਰ ਤੇ ਸਮੀਖਿਅਕ ਫੈਸਲ ਖਾਨ ਨੇ ਡੀਡੀ ਪੰਜਾਬੀ ਤੇ ਚਲਦੇ ਸਾਹਿਤਕ ਪ੍ਰੋਗਰਾਮ ਸ਼ਬਦ ਲੋਕ ਵਿੱਚ ਸ਼ਿਰਕਤ ਕੀਤੀ। ਸ਼ਬਦ ਲੋਕ ਪ੍ਰੋਗਰਾਮ ਨਿਰੋਲ ਸਾਹਿਤਕ ਪ੍ਰੋਗਰਾਮ ਹੈ ਜਿਸ ਵਿੱਚ ਸਾਹਿਤ ਜਗਤ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਨਾਲ ਦਰਸ਼ਕਾਂ ਨੂੰ ਰੂਬਰੂ ਕਰਵਾਇਆ ਜਾਂਦਾ ਹੈ। ਬੁੱਧਵਾਰ 14 ਮਈ 2025 ਨੂੰ ਇਹ ਪ੍ਰੋਗਰਾਮ ਟੈਲੀਕਾਸਟ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਫੈਸਲ ਖਾਨ ਨੇ ਆਪਣੀ ਪਰਿਵਾਰਿਕ ਗੱਲਾਂ ਦੇ ਨਾਲ-ਨਾਲ ਸਾਹਿਤ ਵਿਧਾਵਾਂ ਵਿਸ਼ੇਸ਼ ਤੌਰ ਤੇ ਗ਼ਜ਼ਲ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਖੁੱਲੀ ਗੱਲਬਾਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਫੈਸਲ ਖਾਨ ਨੇ ਆਪਣੇ ਪਰਿਵਾਰ ਬਾਰੇ ਦੱਸਿਆ ਨਾਲ ਦੀ ਨਾਲ ਉਹਨਾਂ ਨੇ ਕਿੱਥੋਂ ਕਿੱਥੋਂ ਵਿਦਿਆ ਪ੍ਰਾਪਤ ਕੀਤੀ ਹੈ ਉਸ ਬਾਰੇ ਚਰਚਾ ਕੀਤੀ। ਫਿਰ ਫੈਸਲ ਖਾਨ ਨੇ ਆਪਣੀ ਇੱਕ ਗ਼ਜ਼ਲ ਨਾਲ ਹਾਜ਼ਰੀ ਲਗਵਾਈ। ਉਸ ਉਪਰੰਤ ਫੈਸਲ ਖਾਨ ਨੇ ਚੌਗਿਰਦੇ ਨੂੰ ਬਚਾਉਣ ਵਿੱਚ ਤੇ ਹਰਿਆ ਬਣਾਉਣ ਵਿੱਚ ਯੋਗਦਾਨ ਬਾਰੇ ਚਰਚਾ ਕੀਤੀ। ਆਪਣੇ ਸਾਹਿਤਕ ਸਫਰ ਬਾਰੇ ਬੋਲਦਿਆਂ ਫੈਸਲ ਖਾਨ ਨੇ ਕਿਹਾ ਕਿ ਉਹਨਾਂ ਦੀ ਲੇਖਣੀ ਦੀ ਸ਼ੁਰੂਆਤ ਲੇਖਾਂ ਤੋਂ ਹੁੰਦੀ ਹੈ ਉਹਨਾਂ ਦੀ ਇੱਕ ਲੇਖ ਪੁਸਤਕ ਵੀ ਛੱਪ ਚੁੱਕੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਉਹਨਾਂ ਦਾ ਪੂਰਾ ਰੁਝਾਨ ਗ਼ਜ਼ਲ ਦੀ ਤਰਫ਼ ਹੋ ਗਿਆ। ਉਹਨਾਂ ਨੇ ਤਕਰੀਬਨ 100 ਕਿਤਾਬਾਂ ਦੀ ਸਮੀਖਿਆ ਵੀ ਕੀਤੀ ਹੈ। ਇਸ ਪ੍ਰੋਗਰਾਮ ਦੀ ਐਂਕਰ ਮੈਡਮ ਰੀਨਾ ਸੁਮਨ ਤੇ ਪ੍ਰੋਡਿਊਸਰ ਪੰਕਜ ਜੀ ਸਨ। ਫੈਸਲ ਖਾਨ ਨੂੰ ਇਸ ਪ੍ਰੋਗਰਾਮ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਧਾਈ ਸੰਦੇਸ਼ ਮਿਲ ਰਹੇ ਹਨ।

Leave a Reply

Your email address will not be published. Required fields are marked *