Home » Uncategorized » ਮੌਲੀ ਬੈਦਵਾਣ ਪਿੰਡ ਦੇ ਗੁੰਮ ਹੋਏ ਸੁਰੇਸ਼ ਪਾਲ ਦੀ ਲਾਸ਼ ਸੈਕਟਰ 78 ਦੇ ਏਅਰਪੋਰਟ ਰੋਡ ‘ਤੇ ਸਪੋਰਟਸ ਸਟੇਡੀਅਮ ਤੋਂ ਬਰਾਮਦ ਹੋਈ…

ਮੌਲੀ ਬੈਦਵਾਣ ਪਿੰਡ ਦੇ ਗੁੰਮ ਹੋਏ ਸੁਰੇਸ਼ ਪਾਲ ਦੀ ਲਾਸ਼ ਸੈਕਟਰ 78 ਦੇ ਏਅਰਪੋਰਟ ਰੋਡ ‘ਤੇ ਸਪੋਰਟਸ ਸਟੇਡੀਅਮ ਤੋਂ ਬਰਾਮਦ ਹੋਈ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਮਈ (ਮੰਗਤ ਸਿੰਘ ਸੈਦਪੁਰ) : ਸੈਕਟਰ-78 ਏਅਰਪੋਰਟ ਰੋਡ ਦੇ ਸਪੋਰਟਸ ਸਟੇਡਿਅਮ ਤੋਂ ਪਿੰਡ ਮੌਲਵੀ ਬੈਦਵਾਣ ਦੇ ਗੁੰਮ ਹੋਏ ਵਿਅਕਤੀ ਦੀ ਲਾਸ਼ ਬ੍ਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਸੁਰੇਸ਼ ਪਾਲ ਉਮਰ ਕਰੀਬ 36 ਵਜੋਂ ਹੋਈ ਹੈ, ਬੀਤੇ ਦਿਨੀਂ ਮ੍ਰਿਤਕ ਦੇ ਵੱਡੇ ਭਰਾ ਨਿਰਮਲ ਕੁਮਾਰ ਵਲੋਂ ਸੁਰੇਸ਼ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਥਾਣਾ ਸੋਹਾਣਾ ਵਿਖੇ ਦਰਜ ਕਰਵਾਈ ਗਈ ਸੀ। ਨਿਰਮਲ ਕੁਮਾਰ ਨੇ ਰਿਪੋਰਟ ਵਿਚ ਦੱਸਿਆ ਕਿ ਉਸ ਦਾ ਭਰਾ 11 ਮਈ ਨੂੰ ਬਿਨਾ ਕੁਝ ਦੱਸੇ ਘਰ ਤੋਂ ਚਲਿਆ ਗਿਆ ਸੀ। ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਚਾਰ ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ ਭੇਦ-ਭਰੇ ਹਾਲਾਤਾਂ ਵਿਚ ਉਸਦੀ ਲਾਸ਼ ਮਿਲਣ ਨਾਲ ਸਥਾਨਕ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਉਹ ਸੁਰੇਸ਼ ਪਾਲ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਸ ਦੀ ਪੈਂਟ ਇਕ ਦਰਖਤ ‘ਤੇ ਲਟਕਦੀ ਮਿਲੀ। ਜਿਸ ਤੋਂ ਅੱਗੇ ਜੰਗਲ ਵਿਚ ਜਾਣ ‘ਤੇ ਉਸ ਦੀ ਗਲੀ ਸੜੀ ਲਾਸ਼ ਪਈ ਸੀ। ਸੂਤਰਾਂ ਅਨੁਸਾਰ ਉਕਤ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਥਾਣਾ ਸੋਹਾਣਾ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਬੀਐੱਨਐੱਸ. ਦੀ ਧਾਰਾ 103 (1) ਅਤੇ 3 (5) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਪੜਤਾਲ ਦੌਰਾਨ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *