Home » Uncategorized » ਚੰਡੀਗੜ੍ਹ ਹਾਊਸਿੰਗ ਬੋਰਡ ਸੋਸਾਇਟੀ ਸੈਕਟਰ 63 ਦੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀਆਂ ਚੋਣਾਂ ਸੁਖਾਵੇਂ ਅਤੇ ਪਾਰਦਰਸ਼ੀ ਮਾਹੌਲ ‘ਚ ਹੋਈਆਂ

ਚੰਡੀਗੜ੍ਹ ਹਾਊਸਿੰਗ ਬੋਰਡ ਸੋਸਾਇਟੀ ਸੈਕਟਰ 63 ਦੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀਆਂ ਚੋਣਾਂ ਸੁਖਾਵੇਂ ਅਤੇ ਪਾਰਦਰਸ਼ੀ ਮਾਹੌਲ ‘ਚ ਹੋਈਆਂ

ਚੰਡੀਗੜ੍ਹ 7 ਅਪ੍ਰੈਲ (ਹਰਪਾਲ ਸਿੰਘ) ਚੰਡੀਗੜ੍ਹ ਦੇ ਸੈਕਟਰ 63 ਦੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ਹੋਈਆਂ। ਜਿਸ ਵਿੱਚ ਸਮੂਹ ਮੈਂਬਰ ਸਾਹਿਬਾਨਾਂ ਨੇ ਭਾਗ ਲਿਆ। ਇਨਾਂ ਹੋਈਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਐਸੋਸੀਏਸ਼ਨ ਦੀ ਕਮੇਟੀ ਦੀ ਚੋਣ ਕੀਤੀ ਗਈ। ਚੋਣਾਂ ਬਹੁਤ ਸੁਖਾਵੇਂ ਮਾਹੌਲ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਇਆਂ। ਸਮੂਹ ਮੈਂਬਰ ਸਾਹਿਬਾਨਾਂ ਨੇ ਆਪਣੀ ਆਪਣੀ  ਜਿੰਮੇਵਾਰੀ ਬਖੂਬ ਨਿਭਾਈ। ਚੋਣਾਂ ਦੇ ਨਤੀਜੇ ਅਨੁਸਾਰ ਅਮਰ ਕਾਗਰਾ ਪ੍ਰਧਾਨ, ਰਣਜੀਤ ਸਿੰਘ ਟਵੀਟੀਆ ਮੀਤ ਪ੍ਰਧਾਨ, ਪਵਨ ਕੇਸਰੀ ਜਨਰਲ ਸੈਕਟਰੀ, ਨਿਸ਼ਾ ਸਿੰਘ ਔਰਗੇਨਾਈਜਿੰਗ ਸੈਕਟਰੀ, ਉਮਾ ਕਥੂਰੀਆ ਮੀਤ ਪ੍ਰਧਾਨ, ਬੀ.ਡੀ. ਸ਼ਰਮਾ ਸੈਕਟਰੀ ਫਾਇਨਾਂਸ ਅਤੇ ਮ ਐਚ.ਐਸ. ਕੰਗ, ਪ੍ਰੇਮ ਨਾਥ, ਅਚਲਾ ਸ਼ਰਮਾ ਅਗੀਕਿਉਟਵ ਮੈਂਬਰ ਚੁਣੇ ਗਏ। ਸਭ ਚੁਣੇ ਗਏ ਅਹੁਦੇਦਾਰਾਂ ਨੇ ਐਸੋਸੀਏਸ਼ਨ ਤੇ ਸੀਨੀਅਰ ਸਿਟੀਜ਼ਨਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਹਾਜ਼ਰ ਸਭ ਮੈਂਬਰਾਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *