ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਮਾਰਚ (ਜਗਤਾਰ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਰਮਪੁਰ-ਭਾਗੋ ਮਾਜਰਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ 4 ਅਤੇ 5 ਅਪ੍ਰੈਲ 2025 ਨੂੰ ਕਬੱਡੀ ਕੱਪ ਅਤੇ ਬਾਲੀਵਾਲ ਦੇ ਮੁਕਾਬਲੇ ਕਰਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਬੈਸਟ ਜਾਫੀ ਅਤੇ ਰੇਡਰ ਨੂੰ 21000 ਦਿੱਤੇ ਜਾਣਗੇ। ਪਹਿਲਾਂ ਇਨਾਮ 55,555 ਅਤੇ ਦੂਜਾ ਇਨਾਮ 44,444 ਹਜ਼ਾਰ ਰੁਪਏ ਇਨਾਮ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਸੱਦੀਆਂ ਹੋਈਆਂ 12 ਟੀਮਾਂ ਦੇ ਹੀ ਮੁਕਾਬਲੇ ਹੋਣਗੇ। ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਦੇ ਵੀ ਮੁਕਾਬਲੇ ਹੋਣਗੇ। ਇਹਨਾਂ ਤੋਂ ਇਲਾਵਾ ਪੁਆਧ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਵੀ ਕਰਾਏ ਜਾਣਗੇ। ਉਹਨਾਂ ਦੱਸਿਆ ਕਿ ਕਬੱਡੀ ਕੱਪ ਅਤੇ ਵਾਲੀਬਾਲ ਟੀਮਾਂ ਦੇ ਮੁਕਾਬਲੇ ਨੂੰ ਕਰਾਉਣ ਅਤੇ ਸਫਲ ਬਣਾਉਣ ਵਿੱਚ ਗੁਰਪ੍ਰੀਤ ਸਿੰਘ ਥਿੰਦ ਪ੍ਰਧਾਨ, ਅਮਰਿੰਦਰ ਸਿੰਘ ਲੰਬੜ ਸੰਯੁਕਤ ਸਕੱਤਰ, ਕੁਲਦੀਪ ਸਿੰਘ ਜਨਰਲ ਸਕੱਤਰ, ਰੁਪਿੰਦਰ ਸਿੰਘ ਰੂਪੀ ਖਜਾਨਚੀ, ਮਨਪ੍ਰੀਤ ਸਿੰਘ ਥਿੰਦ ਸਰਪਰਸਤ, ਰਵੀ ਮਹਿਤੋ ਮੀਤ ਪ੍ਰਧਾਨ, ਤੇਜਵਰ ਸਿੰਘ ਪੂਨੀਆ ਅਤੇ ਜੁਝਾਰ ਸਿੰਘ ਸੋਮਲ ਸਲਾਹਕਾਰ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਵੱਡੇ ਪੱਧਰ ਤੇ ਯੋਗਦਾਨ ਪਾ ਰਹੀਆਂ ਹਨ। ਉਹਨਾਂ ਦੱਸਿਆ ਕਿ 5 ਅਪ੍ਰੈਲ ਨੂੰ ਸਾਮ 7 ਵਜੇ ਪੰਜਾਬੀ ਲੋਕ ਗਾਇਕ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਲੱਗੇਗਾ।
|
ReplyForward
Add reaction
|



