…ਹੱਕੀ ਮੰਗਾਂ ਲਈ ਲੱਗੇ ਮੋਰਚਿਆਂ ‘ਚ ਸ਼ਾਮਿਲ ਕਿਸਾਨਾਂ ਉੱਤੇ ਤਸ਼ੱਦਦ ਕਰਨਾ ਲੋਕਤੰਤਰ ਦਾ ਘਾਣ..
ਖਰੜ 21 ਮਾਰਚ (ਮੰਗਤ ਸਿੰਘ ਸੈਦਪੁਰ) : 400 ਦਿਨਾਂ ਤੋਂ ਸੰਭੂ ਅਤੇ ਖਨੌਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਸਰਕਾਰਾਂ ਨੇ ਮੀਟਿੰਗ ‘ਤੇ ਬੁਲਾਕੇ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੂੰ ਹਿਰਾਸਤ ਵਿੱਚ ਲੈ ਕੇ ਰਾਤ ਨੂੰ ਕਿਸਾਨਾਂ ਤੇ ਤਸ਼ੱਦਦ ਕਰ ਉਹਨੇ ਦੇ ਮੋਰਚੇ ਨੂੰ ਉਖਾੜਨ ਦੀ ਸਾਬਕਾ ਜਿਲਾ ਪਰਿਸ਼ਦ ਮੈਂਬਰ ਬਲਿਹਾਰ ਸਿੰਘ ਚੁੰਨੀ ਕਲਾਂ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਕਿਸਾਨਾਂ ਖਿਲਾਫ ਇਹ ਕਾਰਵਾਈ ਸਾਡੀ ਫੁੱਟ ਦਾ ਨਤੀਜਾ ਹੈ। ਸਰਦਾਰ ਬਲਿਹਾਰ ਸਿੰਘ ਨੇ ਕਿਹਾ ਕਿ ਜੇ ਸਾਡੇ ਲੋਕਾਂ ਚ ਗਦਾਰ ਨਾ ਹੋਣ ਤਾਂ ਸਾਡੇ ਵਰਗੀ ਬਹਾਦਰ ਅਣਖੀ ਕੋਈ ਕੌਮ ਨਹੀਂ ਹੈ।,ਉਹਨਾਂ ਕਿਹਾ ਜਦ ਦਿੱਲੀ ਮੋਰਚਾ ਲੱਗਿਆ ਸੀ ਤਾਂ ਅਸੀਂ ਸਾਰੇ ਇੱਕਜੁੱਟ ਸੀ ਅਤੇ ਸਾਡੀ ਤਾਕਤ ਵੀ ਦੁੱਗਣੀ ਸੀ। ਜਿਵੇਂ ਹੀ ਅਸੀਂ ਪੰਜਾਬ ਵਾਪਸ ਆਏ ਤਾਂ ਵੱਖ ਵੱਖ ਧੜਿਆਂ ‘ਚ ਵੰਡੇ ਗਏ। ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਸਾਡੇ ਕਿਸਾਨ ਮੋਰਚਿਆਂ ਵਿੱਚ ਆਪਣੇ ਦਲਾਲ ਕਿਸਾਨ ਬਣਾਕੇ ਵਾੜ ਦਿੱਤੇ। ਉਹਨਾਂ ਕਿਹਾ ਕਿ ਏਸੇ ਤਰਾਂ ਹੀ ਬੀਜੇਪੀ ਦੇ ਦਲਾਲ ਸੰਯੁਕਤ ਕਿਸਾਨ ਮੋਰਚਾ ਜਥੇਬੰਦੀ ਵਿੱਚ ਵੜਕੇ ਬੈਠੇ ਹਨ ਅਤੇ ਐਸਕੇਐਮ ਨੂੰ ਢਾਅ ਲਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਮ ਕਿਸਾਨਾਂ ਵੱਲੋਂ ਵੀ ਸ਼ੁਰੂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਸਾਰੀਆਂ ਜਥੇਬੰਦੀਆਂ ਇੱਕਜੁੱਟ ਹੋ ਜਾਣ ਨਹੀਂ ਤਾਂ ਸਰਕਾਰਾਂ ਨੇ ਧਰਨੇ ਤਾਂ ਦੂਰ ਦੀ ਗੱਲ ਹੈ ਕਿਸਾਨਾਂ ਨੂੰ ਘਰਾਂ ਚੋਂ ਵੀ ਨਿਕਲਣ ਨਹੀ ਦੇਣਾ। ਉਹਨਾਂ ਕਿਹਾ ਪੰਜਾਬ ਦੇ ਲੋਕਾਂ ਲਈ ਸਰਕਾਰਾਂ ਦਾ ਇਹ ਐਕਸ਼ਨ ਇੱਕ ਬਹੁਤ ਵੱਡੀ ਵੰਗਾਰ ਹੈ। ਸੰਭੂ ਅਤੇ ਖਨੌਰੀ ਬਾਰਡਰਾਂ ‘ਤੇ ਜੋ ਕਿਸਾਨਾਂ ਉਪਰ ਜੁਲਮ ਹੋਇਆ ਹੈ। ਉਸ ਦਾ ਇਨਸਾਫ ਲੈਣ ਲਈ ਸਾਨੂੰ ਇੱਕਜੁੱਟ ਹੋਕੇ ਲੜਨਾ ਪਵੇਗਾ। ਫਿਰ ਹੀ ਅਸੀਂ ਆਪਣੀ ਕਿਸਾਨੀ ਤੇ ਜਵਾਨੀ ਬਚਾ ਸਕਾਂਗੇ ਅਤੇ ਪੰਜਾਬ ਦੇ ਹਲਾਤ ਦਿਨੋ-ਦਿਨ ਬਦ ਤੋਂ ਬੱਤਰ ਹੁੰਦੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਹੋਏ ਇਸ ਵੱਡੇ ਹਮਲੇ ਤੇ ਤੋ ਇੱਕਜੁੱਟ ਹੋਣ ਪ੍ਰਤੀ ਕੀ ਸਿੱਖਿਆ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਪੰਜਾਬ ਦੇ ਵਿੱਚ ਇੰਨੇ ਜ਼ਿਲ੍ਹੇ ਨਹੀਂ ਹਨ ਜਿੰਨੀਆਂ ਕਿਸਾਨ ਜਥੇਬੰਦੀਆਂ ਬਣੀਆਂ ਹੋਈਆਂ ਹਨ ਅਤੇ ਕਿਸਾਨ ਆਗੂਆਂ ਨੇ ਆਪਣੇ-ਆਪਣੇ ਗਰੁੱਪ ਬਣਾ ਕੇ ਕਿਸਾਨ ਸ਼ਕਤੀ ਨੂੰ ਖੇਂਰੂ-ਖੇਂਰੂ ਕੀਤਾ ਹੋਇਆ ਹੈ। ਇਸੇ ਕਰਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਲੱਗੇ ਕਿਸਾਨ ਮੋਰਚੇ ਅਸਫਲ ਰਹੇ ਹਨ ਅਤੇ ਸਰਕਾਰਾਂ ਵੱਲੋਂ ਜਿੱਥੇ ਦਮ ਮੋਰਚੇ ਖਤਮ ਕੀਤੇ ਗਏ ਹਨ ਇਹ ਕਿਸਾਨ ਜਥੇਬੰਦੀਆਂ ਦਾ ਇੱਕਜੁੱਟ ਨਾ ਹੋਣ ਦਾ ਸਿੱਟਾ ਕਿਹਾ ਜਾ ਸਕਦਾ ਹੈ।


