ਖਰੜ 19 ਮਾਰਚ (ਜਗਤਾਰ ਸਿੰਘ ਸੈਦਪੁਰ/ਜੀਵਨ ਭਾਗੀ) : ਖਰੜ ਸ਼ਹਿਰ ਤੋਂ ਲੈ ਕੇ ਪਿੰਡ ਭਾਗੋਮਾਜਰਾ (ਬੈਰੋਂਪੁਰ) ਤੱਕ ਮੇਨ ਸੜਕ ਦੇ ਦੋਵੇਂ ਸਾਈਡਾਂ ‘ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਹੋਏ ਨਾਲਿਆਂ ਦੀ ਹਾਲਤ ਬਹੁਤ ਤਰਸਯੋਗ ਹੈ। ਕਈ ਥਾਵਾਂ ਤੇ ਸਲੇਪਾਂ ਟੁੱਟੀਆਂ ਹੋਈਆਂ ਹਨ ਅਤੇ ਕਈ ਥਾਵਾਂ ਤੋਂ ਸਲੈਪਾਂ ਗਾਇਬ ਹੋ ਚੁੱਕੀਆਂ ਹਨ। ਜਿਸ ਕਾਰਨ ਹਾਦਸਿਆਂ ਦਾ ਘਟਨਾਵਾਂ ਆਮ ਵਾਪਰਦੀਆਂ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਬਣੀਆ ਰਹਿੰਦੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਪਿੰਡ ਚੱਪਰਚਿੜੀ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਨੇ ਕਿਹਾ ਕਿ ਇਹ ਆਮ ਤੌਰ ‘ਤੇ ਵੇਖਣ ਨੂੰ ਮਿਲਿਆ ਹੈ ਕਿ ਗੰਦੇ ਪਾਣੀ ਦੇ ਨਿਕਾਸੇ ਲਈ ਬਣੇ ਸੜਕ ਦੇ ਦੋਵੇਂ ਪਾਸੇ ਨਾਲਿਆਂ ਵਿੱਚ ਪੋਲੀਥੀਨ ਅਤੇ ਹੋਰ ਮਲਬਾ ਹੋਣ ਕਰਕੇ ਉਪਰ ਤੱਕ ਭਰੇ ਹੋਏ ਹਨ। ਉਹਨਾਂ ਦੱਸਿਆ ਕਿ ਇਥੇ ਜਦੋਂ ਕਿਤੇ ਥੋੜੀ ਜਿਹੀ ਵੀ ਬਾਰਿਸ਼ ਹੋ ਜਾਂਦੀ ਹੈ। ਤਾਂ ਮੀਂਹ ਦੇ ਪਾਣੀ ਨਾਲ ਨਾਲਿਆਂ ਵਿਚਲਾ ਗੰਦਾ ਪਾਣੀ ਓਵਰਫਲੋ ਹੋ ਸੜਕਾਂ ਉੱਤੇ ਆ ਜਾਂਦਾ ਹੈ। ਖਾਸ ਕਰਕੇ ਗਿਲਕੋ ਇਨਕਲੇਵ ਨੇੜੇ ਸੜਕ ਉੱਤੇ ਵੱਡੀ ਮਾਤਰਾ ਵਿੱਚ ਗੰਦਾ ਪਾਣੀ ਇਕੱਤਰ ਹੋ ਜਾਂਦਾ ਹੈ। ਜਿੱਥੇ ਗੰਦਾ ਪਾਣੀ ਦੇ ਖੜਨ ਨਾਲ ਸੜਕਾਂ ਟੁੱਟਣ ਦਾ ਕਾਰਨ ਬਣਦਾ ਹੈ। ਉਥੇ ਹੀ ਆਮ ਲੋਕਾਂ ਵੀ ਸਕੂਟਰ ਮੋਟਰਸਾਈਕਲ ਅਤੇ ਹੋਰ ਵਹੀਕਲਾਂ ਰਾਹੀਂ ਕਾਰਨ ਟੁੱਟੀਆਂ ਸੜਕਾਂ ਉੱਤੋਂ ਦੀ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਹਨਾਂ ਦੱਸਿਆ ਕਿ ਇਸ ਨਾਲੇ ਦੇ ਬੰਦ ਹੋਣ ਦਾ ਕਾਰਨ ਮੀਂਹ ਨਾਲ ਕੂੜਾ ਕਬਾੜ ਹੜ੍ਹ ਕੇ ਟੋਪੀਆਂ ਸਲਿਪਾਂ ਰਾਹੀਂ ਗੰਦੇ ਪਾਣੀ ਦੇ ਨਾਲਿਆਂ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਮੇਨ ਸੜਕ ਦੇ ਦੋਵੇਂ ਪਾਸੇ ਬਣੇ ਨਾਲਿਆਂ ਉੱਤੇ ਰੇੜੀਫੜ੍ਹੀਆਂ ਵਾਲਿਆਂ ਨੇ ਗੰਦੇ ਪਾਣੀ ਦੇ ਨਾਲ ਉੱਪਰ ਰੱਖੀਆਂ ਸਲੇਪਾਂ ਉੱਤੇ ਫਲਾਂ, ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਟੀਨਾ ਵਗੈਰਾ ਲਾ ਕੇ ਬਣਾਈਆਂ ਹੋਈਆਂ ਹਨ। ਉਹਨਾਂ ਦਾ ਸਾਰਾ ਮਲਵਾ ਵਗੈਰਾ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਨਾਲਿਆਂ ਵਿੱਚ ਡਿੱਗਦਾ ਹੈ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਬਣੇ ਨਾਲਿਆਂ ਵਿੱਚ ਪਾਣੀ ਰੁਕ ਕੇ ਉਪਰ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਜਦੋਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਇਹ ਨਾਲੇ ਬਣੇ ਹਨ। ਇੱਕ ਅਧ ਵਾਰ ਸਫਾਈ ਕੀਤੀ ਹੋਵੇ। ਪਰੰਤੂ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਾਲਿਆਂ ਦੀ ਸਫਾਈ ਕਰਾਉਣ ਲਈ ਨਾ ਮਿਊਸਪਲ ਕਮੇਟੀ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਖਰੜ ਸ਼ਹਿਰ ਤੋਂ ਲੈ ਕੇ ਪਾਰਕ ਵੁੱਡ ਗਲੇਡੂ ਤੱਕ ਮਿਉਂਸੀਪਲ ਕਮੇਟੀ ਦਾ ਏਰੀਆ ਬਣਦਾ ਹੈ। ਇਥੋਂ ਤੱਕ ਵੀ ਗੰਦੇ ਪਾਣੀ ਦੇ ਨਾਲਿਆਂ ਦੀ ਕਦੇ ਸਫਾਈ ਵਗੈਰਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੱਸਿਆ ਕਿ ਇਸ ਤੋਂ ਅੱਗੇ ਬਣੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਸੈਕਟਰਾਂ ਵਿੱਚ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਮੇਨ ਸੜਕ ਉੱਤੇ ਬਣੇ ਸ਼ਿਵਾਲਕ ਇਨਕਲੇਵ ਵੱਲੋਂ ਸੀਵਰੇਜ ਦਾ ਪਾਣੀ ਵੀ ਇਸ ਨਾਲੇ ਵਿੱਚ ਸੁਟਿਆ ਹੋਇਆ ਹੈ। ਉਹਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਦੋਂ ਇੱਕ ਬਜਰੀ ਦੇ ਭਰੇ ਹੋਏ ਟਿੱਪਰ ਨੂੰ ਜਦ ਸਾਈਡ ਦੇਣੀ ਪਈ ਤਾਂ ਨਾਲੇ ਉੱਪਰ ਚੜਨ ਕਰਕੇ ਸੰਤੇ ਮੈਂ ਜਰਾ ਗੁਰਦੁਆਰਾ ਸਾਹਿਬ ਕੋਲੇ ਪਲਟ ਗਿਆ ਅਤੇ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਦੀ ਕੰਧ ਟੁੱਟ ਗਈ। ਜੇਕਰ ਟਿੱਪਰ ਸੜਕ ਵੱਲ ਨੂੰ ਜਾਂਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਸੇ ਤਰ੍ਹਾਂ ਗਰੁੱਪ ਆਫ ਕਾਲਜ ਲਾਂਡਰਾਂ ਦੇ ਕੋਲੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਉੱਤੋਂ ਕਈ ਥਾਵਾਂ ਤੇ ਸਲਿਪਾਂ ਦੋਵੇਂ ਪਾਸਿਓ ਗਾਇਬ ਹਨ ਜਿਸ ਕਾਰਨ ਇੱਕ ਕਾਰ ਸਲੇਪ ਨਾ ਹੋਣ ਕਰਕੇ ਵਿੱਚ ਡਿੱਗ ਗਈ ਸੀ। ਆਉਣ ਵਾਲੇ ਸਮੇਂ ਚ ਜੇਕਰ ਗੰਦੇ ਪਾਣੀ ਦੇ ਨਾਲ ਆ ਦੀਆਂ ਟੁੱਟੀਆਂ ਹੋਈਆਂ ਸਲੇਪਾਂ ਨਾ ਬਦਲੀਆਂ ਅਤੇ ਜਿੱਥੋਂ ਸਲਿਪਾਂ ਗਏ ਹਨ ਤਾਂ ਇਹੋ ਜਿਹੀਆਂ ਘਟਨਾਵਾਂ ਹੋਰ ਵੀ ਵਾਪਰ ਸਕਦੀਆਂ ਹਨ। ਉਹਨਾਂ ਮੰਗ ਕੀਤੀ ਹੈ ਕਿ ਖਰੜ ਸ਼ਹਿਰ ਤੋਂ ਲੈ ਕੇ ਪਿੰਡ ਭਾਗੋ ਮਾਜਰਾ (ਬੈਰੋਪੁਰ) ਤੱਕ ਬਣੇ ਸੜਕ ਦੇ ਦੋਵੇਂ ਪਾਸੇ ਨਾਲਿਆਂ ਦੀ ਸਫਾਈ ਜਲਦੀ ਹੋਣੀ ਚਾਹੀਦੀ ਹੈ ਅਤੇ ਇਸ ਨਾਲਿਆਂ ਉੱਤੇ ਸਬਜ਼ੀਆਂ ਫਲਾਂ ਅਤੇ ਹੋਰ ਖਾਣ ਪੀਣ ਦੀਆਂ ਆਰਜੀ ਤੌਰ ਤੇ ਬਣੀਆਂ ਦੁਕਾਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਨ੍ਹਾਂ ਦਾ ਮਲਬਾ ਇਹਨਾਂ ਨਾਲਿਆਂ ਵਿੱਚ ਡਿੱਗਣ ਕਾਰਨ ਪਾਣੀ ਰੁਕ ਜਾਂਦਾ ਹੈ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ।