Home » ਪੰਜਾਬ » ਮੋਹਾਲੀ ਸ਼ਹਿਰ ‘ਚ ਸੀ.ਸੀ. ਟੀਵੀ ਕੈਮਰੇ ਚਾਲੂ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਵਧਾਈ ਦੇ ਪਾਤਰ : ਸਟੇਟ ਅਵਾਰਡੀ ਫੂਲਰਾਜ ਸਿੰਘ

ਮੋਹਾਲੀ ਸ਼ਹਿਰ ‘ਚ ਸੀ.ਸੀ. ਟੀਵੀ ਕੈਮਰੇ ਚਾਲੂ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਵਧਾਈ ਦੇ ਪਾਤਰ : ਸਟੇਟ ਅਵਾਰਡੀ ਫੂਲਰਾਜ ਸਿੰਘ

                            …ਟਰੈਫਿਕ ਲਾਈਟਾਂ ‘ਤੇ ਜੈਬਰਾ ਕਰੋਸਿੰਗ ਨੂੰ ਲਗਾਇਆ ਜਾਵੇ ਸੁਚਾਰੂ ਢੰਗ ਨਾਲ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਮਾਰਚ (ਜਗਤਾਰ ਸਿੰਘ ਸੈਦਪੁਰ) : ਮੋਹਾਲੀ ਦੇ ਵਾਸ਼ਿੰਦਿਆਂ ਦੀ ਸੁਰੱਖਿਆ ਦੇ ਲਈ ਅਤੇ ਚੋਰੀਆਂ ਨੂੰ ਰੋਕੇ ਜਾਣ ਦੇ ਲਈ ਸ਼ਹਿਰ ਦੇ ਵਿੱਚ ਸੀ.ਸੀ. ਟੀਵੀ ਕੈਮਰਿਆਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਲੱਗਣ ਦੇ ਨਾਲ ਮੋਹਾਲੀ ਵਾਸੀਆਂ ਦੀ ਸੁਰੱਖਿਆ ਯਕੀਨੀ ਬਣ ਗਈ ਹੈ ਅਤੇ ਇਹਨਾਂ ਕੈਮਰਿਆਂ ਦੀ ਸ਼ੁਰੂਆਤ ਦੇ ਲਈ ਉਚੇਚੇ ਤੌਰ ‘ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਵਧਾਈ ਦੇ ਪਾਤਰ ਹਨ। ਸਟੇਟ ਐਵਾਰਡੀ ਫੂਲਰਾਜ ਸਿੰਘ ਸਾਬਕਾ ਕੌਂਸਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਰਾਜਧਾਨੀ ਚੰਡੀਗੜ੍ਹ ਨੂੰ ਜਾਣ ਅਤੇ ਆਉਣ ਵਾਲੇ ਬੇਸ਼ਕ ਚੰਡੀਗੜ੍ਹ ਦੇ ਟਰੈਫਿਕ ਨਿਯਮਾਂ ਦੀ ਲੋਕੀ ਪਾਲਣਾ ਕਰਦੇ  ਹਨ। ਪ੍ਰੰਤੂ ਮੋਹਾਲੀ ਵਿੱਚ ਦਾਖਲ ਹੁੰਦਿਆਂ ਹੀ ਉਸ ਸੰਜੀਦਗੀ ਨਾਲ ਨਹੀਂ ਲੈਂਦੇ ਸਨ ਅਤੇ ਟਰੈਫਿਕ ਨਿਯਮਾਂ ਦੀ ਹਮੇਸ਼ਾ ਉਲੰਘਣਾ ਹੁੰਦੀ ਰਹੀ। ਪ੍ਰੰਤੂ ਹੁਣ ਮੋਹਾਲੀ ਵਿੱਚ ਟਰੈਫਿਕ ਨਿਯਮਾਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਖੈਰ ਨਹੀਂ। ਉਹਨਾਂ ਕਿਹਾ ਕਿ ਟਰੈਫਿਕ ਲਾਈਟਾਂ ‘ਤੇ ਜਿੱਥੇ ਸਮੇਂ ਸੀਮਾ ਘੱਟ ਤੋਂ ਘੱਟ ਕਰਕੇ ਤਹਿ ਵੱਧ ਕੀਤੀ ਜਾਵੇ। ਉੱਥੇ ਟਰੈਫਿਕ ਲਾਈਟਾਂ ਤੇ ਜੈਬਰਾ ਕਰੋਸਿੰਗ ਵੀ ਸਹੀਬੱਧ ਤਰੀਕੇ ਨਾਲ ਲਗਾਈ ਜਾਣੀ ਚਾਹੀਦੀ ਹੈ। ਜੋ ਹਾਲ ਦੀ ਘੜੀ ਨਾ ਮਾਤਰ ਹੈ। ਖਾਸ ਗੱਲ ਇਹ ਹੈ ਕਿ ਮੋਹਾਲੀ ਹਲਕੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਟਰੈਫਿਕ ਨਿਯਮਾਂ ਨੂੰ ਸੁਚਾਰੂ ਵੱਧ ਢੰਗ ਨਾਲ ਪਾਲਣਾ ਹੋਵੇਗੀ। ਉੱਥੇ ਅਚਾਨਕ ਹੋਣ ਵਾਲਿਆਂ ਸੜਕ ਹਾਦਸਿਆਂ ‘ਤੇ ਵੀ ਵਿਰਾਮ ਲੱਗੇਗਾ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ ਮੋਹਾਲੀ ਵਿੱਚ ਸੀ.ਸੀ.ਟੀਵੀ ਕੈਮਰਿਆਂ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ ਗਿਆ ਸੀ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਸਪਸ਼ਟ ਕੀਤਾ ਕਿ ਸੜਕ ਉੱਤੇ ਥਾਂ-ਥਾਂ ‘ਤੇ ਸਪੀਡ ਲਿਮਿਟ ਨਾਲ ਸੰਬੰਧਿਤ ਬੋਰਡ ਲਗਾਏ ਜਾਣੇ ਚਾਹੀਦੇ ਹਨ। ਟਰੈਫਿਕ ਲਾਈਟਾਂ ਦੀ ਟਾਈਮਿੰਗ ਵੀ ਹਰ ਲਾਈਟ ‘ਤੇ ਚਾਲੂ ਰਹਿਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਤਾਂ ਕਿ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸ. ਫੁਲਰਾਜ ਸਿੰਘ ਕਿਹਾ ਕਿ ਇਸ ਤੋਂ ਪਹਿਲਾਂ ਮੋਹਾਲੀ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਬਕਾਇਦਾ ਬਤੌਰ ਮੇਅਰ ਦੇ ਤੌਰ ‘ਤੇ ਹੱਲ ਕਰਵਾਉਂਦੇ ਰਹੇ ਹਨ। ਹੁਣ ਹਲਕਾ ਮੁਹਾਲੀ ਦੇ ਵਿਧਾਇਕ ਵਜੋਂ ਵਿਧਾਨ ਸਭਾ ਦੇ ਵਿੱਚ ਸਮੱਸਿਆਵਾਂ ਉਠਾਉਂਦੇ ਹਨ। ਜਿਨਾਂ ‘ਚ ਫੇਸ-1 ਅਤੇ 7 ਨਾਲ ਸੰਬੰਧਿਤ ਮੋਟਰ ਮਾਰਕੀਟ , ਰੇਹੜੀ ਮਾਰਕੀਟ ਅਤੇ ਸ਼ਹਿਰ ਵਿਚਲੇ ਨਿਜੀ ਹਸਪਤਾਲਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਦੇ ਮੁੱਦੇ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਹਲਕਾ ਮੋਹਾਲੀ ਚਾਵਲ ਪਿੰਡ ਕਸਮਆਂ ਅਤੇ ਸ਼ਹਿਰਾਂ ਦੀਆਂ ਸਮੱਸਿਆਵਾਂ ਨੂੰ ਵੀ ਵਿਧਾਨ ਸਭਾ ਸੈਸ਼ਨ ਦੌਰਾਨ ਉਠਾਉਂਦੇ ਰਹਿੰਦੇ ਹਨ।

Leave a Reply

Your email address will not be published. Required fields are marked *