Home » ਦੇਸ਼-ਵਿਦੇਸ » ਡੋਨਾਲਡ ਟਰੰਪ ਵੱਲੋਂ ਭਾਰਤ-ਚੀਨ ਸਰਹੱਦ ਝਗੜੇ ਨੂੰ ਖਤਮ ਕਰਨ ਲਈ ਕੀਤੀ ਮਦਦ ਦੀ ਪੇਸ਼ਕਸ਼ ਵਿਦੇਸ਼ ਮੰਤਰਾਲੇ ਨੇ ਨਿਮਰਤਾ ਨਾਲ ਠੁਕਰਾਈ…

ਡੋਨਾਲਡ ਟਰੰਪ ਵੱਲੋਂ ਭਾਰਤ-ਚੀਨ ਸਰਹੱਦ ਝਗੜੇ ਨੂੰ ਖਤਮ ਕਰਨ ਲਈ ਕੀਤੀ ਮਦਦ ਦੀ ਪੇਸ਼ਕਸ਼ ਵਿਦੇਸ਼ ਮੰਤਰਾਲੇ ਨੇ ਨਿਮਰਤਾ ਨਾਲ ਠੁਕਰਾਈ…

ਚੰਡੀਗੜ੍ਹ/ਯੂਐਸਏ 14 ਫਰਵਰੀ (ਮੰਗਤ ਸਿੰਘ ਸੈਦਪੁਰ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੀਨ ਦੁਨੀਆ ਦਾ ਇੱਕ ਬਹੁਤ ਮਹੱਤਵਪੂਰਨ ਖਿਡਾਰੀ ਦੇਸ਼ ਹੈ। ਚੀਨ ਯੂਕਰੇਨ ਅਤੇ ਰੂਸ ਨਾਲ ਚਲ ਜੰਗ ਨੂੰ ਖਤਮ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਕਿਹਾ ਕਿ ਜਦੋਂ ਮੈਂ ਭਾਰਤ ਵੱਲ ਦੇਖਦਾ ਹਾ ਤਾਂ ਮੈਨੂੰ ਸਰਹੱਦੀ ਝੜਪਾਂ ਦਿਖਾਈ ਦਿੰਦੀਆਂ ਹਨ। ਜੋ ਕਾਫ਼ੀ ਬੇਰਹਿਮ ਹਨ। ਜੇ ਮੈਂ ਮਦਦ ਕਰ ਸਕਦਾ ਹਾਂ ਤਾਂ ਮੈਂ ਮਦਦ ਕਰਨਾ ਪਸੰਦ ਕਰਾਂਗਾ। ਮੈਨੂੰ ਉਮੀਦ ਹੈ ਕਿ ਚੀਨ, ਭਾਰਤ, ਰੂਸ ਅਤੇ ਅਮਰੀਕਾ ਸਾਰੇ ਮਿਲ ਕੇ ਵਧੀਆ ਕੰਮ ਕਰ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ। ਭਾਰਤ ਨੇ ਫਿਰ ਦੁਹਰਾਇਆ ਹੈ ਕਿ ਚੀਨ ਨਾਲ ਸਰਹੱਦੀ ਵਿਵਾਦ ਦਾ ਮੁੱਦਾ ਦੁਵੱਲਾ ਹੈ। ਇਸ ਵਿੱਚ ਕਿਸੇ ਤੀਜੀ ਧਿਰ ਦੇ ਦਖਲ ਦੀ ਕੋਈ ਲੋੜ ਨਹੀਂ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜ਼ਾ ਪੇਸ਼ਕਸ਼ ਦਾ ਇਹ ਸਿੱਧਾ ਜਵਾਬ ਦਿੱਤਾ ਹੈ। ਮਿਸਤਰੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਰਹੇ ਸਨ। ਦਰਅਸਲ, ਟਰੰਪ ਨੇ ਇਹ ਪੇਸ਼ਕਸ਼ ਵ੍ਹਾਈਟ ਹਾਊਸ ਵਿੱਚ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤੀ ਸੀ। ਟਰੰਪ ਨੇ (ਭਾਰਤ-ਚੀਨ) ਸਰਹੱਦ ‘ਤੇ ਝੜਪਾਂ ਨੂੰ ਘਟਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਦੇ ਬਿਆਨ ਤੋਂ ਇੱਕ ਘੰਟਾ ਵੀ ਨਹੀਂ ਬੀਤਿਆ ਸੀ ਕਿ ਵਿਦੇਸ਼ ਮੰਤਰਾਲੇ ਦੇ ਉੱਚ ਅਧਿਕਾਰੀ ਨੇ ਖੁਦ ਆ ਕੇ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਵਿਦੇਸ਼ ਸਕੱਤਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਰਤ ਨੇ ਹਮੇਸ਼ਾ ਅਜਿਹੇ ਮਾਮਲਿਆਂ ਵਿਚ ਦੁਵੱਲੀ ਪਹੁੰਚ ਅਪਣਾਉਂਦਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ‘ਸਾਡੇ ਕਿਸੇ ਵੀ ਗੁਆਂਢੀ ਨਾਲ ਜੋ ਵੀ ਮੁੱਦੇ ਹਨ, ਅਸੀਂ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਹਮੇਸ਼ਾ ਦੁਵੱਲੇ ਪਹੁੰਚ ਅਪਣਾਈ ਹੈ।’ ਟਰੰਪ ਨੇ ਪਹਿਲਾਂ ਵੀ ਭਾਰਤ ਅਤੇ ਚੀਨ ਵਿਚਕਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਾ ਬਣਨ ਦਾ ਨਾਅਰਾ ਵੀ ਬੁਲੰਦ ਕੀਤਾ ਹੈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਟਰੰਪ ਆਪਣੇ ਆਪ ਨੂੰ ਇੱਕ ਵਿਸ਼ਵ ਸ਼ਾਂਤੀ ਨਿਰਮਾਤਾ ਦੀ ਭੂਮਿਕਾ ਵਿੱਚ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੱਧ ਪੂਰਬ ਤੋਂ ਲੈ ਕੇ ਰੂਸ-ਯੂਕਰੇਨ ਯੁੱਧ ਤੱਕ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਵੱਲੋਂ ਕੀਤੀ ਇਸ ਮੀਟਿੰਗ ਦਾ ਨਤੀਜਾ ਕੀ ਨਿਕਲੇਗਾ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *