Translate Your Language

October 5, 2026 5:45 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੂਥ ਫੈਸਟੀਵਲ 6 ਤੋਂ

ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੂਥ ਫੈਸਟੀਵਲ 6 ਤੋਂ

ਸਮਰਾਲਾ, (ਸੁਰਜੀਤ ਸਿੰਘ) ਮਾਲਵਾ ਕਾਲਜ ਬੋਂਦਾਲੀ ਵਿਖੇ ਚਾਰ ਰੋਜ਼ਾ ਯੂਥ ਅਤੇ ਹੈਰੀਟੇਜ ਫੈਸਟੀਵਲ 6 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਤੀਹ ਸਾਲ ਦੇ ਅਰਸੇ ਤੋਂ ਬਾਅਦ ਇਸ ਵਾਰ ਕਾਲਜ ਵਲੋਂ ਯੂਥ ਅਤੇ ਹੈਰੀਟੇਜ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਲਜ ਵਿਚ ਲੁਧਿਆਣਾ ਜੋਨ -2 ਦੇ 30 ਕਲੇਜਾਂ ਦੀਆਂ ਟੀਮਾਂ ਇਸ ਮਹਾਂ ਉਤਸਵ ਵਿਚ ਭਾਗ ਲੈਣਗੀਆਂ। ਇਹਨਾ ਚਾਰ ਦਿਨਾਂ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਕਲਾਕਾਰੀ ਵੰਨਗੀਆਂ ਪ੍ਰਸਤੁਤ ਕੀਤੀਆਂ ਜਾਣਗੀਆਂ, ਜਿਹਨਾ ਵਿਚ ਪਹਿਲੇ ਦਿਨ ਉਦਘਾਟਨੀ ਰਸਮ ਉਪਰੰਤ ਮੁੱਖ ਤੌਰ ਤੇ ਲੋਕ ਗੀਤ, ਗ਼ਜ਼ਲ, ਸਮੂਹ ਗਾਨ ਅਤੇ ਕਵਿਜ਼ ਮੁਕਾਬਲੇ ਹੋਣਗੇ। ਦੂਜੇ ਦਿਨ ਡੀਬੇਟ,ਹਾਸ ਰਸ ਦੇ ਨਾਟਕ, ਚਿੱਤਰਕਾਰੀ, ਰੰਗੋਲੀ ਅਤੇ ਪੋਸਟਰ ਮੇਕਿੰਗ ਆਦਿ। ਇਸੇ ਤਰਾਂ ਤੀਜੇ ਦਿਨ ਭੰਗੜਾ, ਗਿੱਧਾ, ਵੀਰ ਗਾਥਾਵਾਂ, ਕਲੀਆਂ ਅਤੇ ਕਵੀਸ਼ਰ ਤੋਂ ਇਲਾਵਾ ਹੋਰ ਰੌਚਕ ਆਈਟਮਾਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਚੋਥੇ ਅਤੇ ਆਖਰੀ ਦਿਨ ਨੂੰ ਮੁੰਡੇ ਅਤੇ ਕੁੜੀਆਂ ਦੇ ਲੋਕ ਨਾਚ, ਸਕਿਟਾਂ, ਨਕਲਾਂ ਅਤੇ ਔਰਤਾਂ ਦੇ ਰਵਾਇਤੀ ਗੀਤ ਆਦਿ ਆਈਟਮਾਂ ਪੇਸ਼ ਕਿਤੀਂ ਜਾਣਗੀਆਂ।

Leave a Reply

Your email address will not be published. Required fields are marked *