Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » Uncategorized » ਐਮ ਏ ਐਮ ਸਕੂਲ ਦੀ ਐਥਲੈਟਿਕਸ ਵਿੱਚ ਸ਼ਾਨਦਾਰ ਕਾਰਗੁਜ਼ਾਰੀ

ਐਮ ਏ ਐਮ ਸਕੂਲ ਦੀ ਐਥਲੈਟਿਕਸ ਵਿੱਚ ਸ਼ਾਨਦਾਰ ਕਾਰਗੁਜ਼ਾਰੀ

ਸਮਰਾਲਾ, (ਸੁਰਜੀਤ ਸਿੰਘ) ਸਥਾਨਕ ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ ਸਕੂਲ ਸਿੱਖਿਆ ਵਿਭਾਗ ਪੰਜਾਬ  ਦੀਆਂ 70ਵੀਆਂ ਜੋਨ ਅਥਲੈਟਿਕ ਮੀਟ ,ਲੁਧਿਆਣਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਐਥਲੈਟਿਕਸ  ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਹਾਸਲ ਕੀਤੇ। ਅੰਡਰ-14 ਵਰਗ ਵਿੱਚ ਏਕਮਜੋਤ ਸਿੰਘ ਬੇਨੀਪਾਲ ਨੇ ਸ਼ਾਟ ਪੁੱਟ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਦਕਿ 100 ਮੀਟਰ ਦੌੜ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਵਰਗ ਵਿੱਚ ਅਭਿਜੀਤ ਸਿੰਘ ਨੇ 100 ਮੀਟਰ ਦੌੜ ਵਿੱਚ ਤੀਜਾ ਸਥਾਨ ਅਤੇ 110 ਮੀਟਰ ਹਰਡਲਜ਼ ਵਿੱਚ ਦੂਜਾ ਸਥਾਨ ਹਾਸਲ ਕੀਤਾ। ਏਕਮਜੋਤ ਸਿੰਘ ਨੇ 110 ਮੀਟਰ ਹਰਡਲਜ਼ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਤੇਜ ਸਿੰਘ ਨੇ 800 ਮੀਟਰ ਦੌੜ ਅਤੇ 1500 ਮੀਟਰ ਦੌੜ ਦੋਵਾਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕ੍ਰਿਸ਼ਨਾ ਵਰਮਾ ਨੇ 200 ਮੀਟਰ ਦੌੜ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।
ਇਸੇ ਵਰਗ ਦੀ 4×100 ਮੀਟਰ ਰਿਲੇਅ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਅਭਿਜੀਤ ਸਿੰਘ, ਸਮਰ ਪ੍ਰਤਾਪ ਸਿੰਘ ਥਾਪਾ, ਏਕਮਜੋਤ ਸਿੰਘ ਅਤੇ ਕ੍ਰਿਸ਼ਨਾ ਵਰਮਾ ਸ਼ਾਮਲ ਸਨ।
ਅੰਡਰ-19 ਵਰਗ ਵਿੱਚ ਅਰਸ਼ਦੀਪ ਸਿੰਘ ਬਾਠ ਨੇ ਸ਼ਾਟ ਪੁੱਟ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਵੰਸ਼ਦੀਪ ਸਿੰਘ ਨੇ ਲਾਂਗ ਜੰਪ ਅਤੇ ਸ਼ਾਟ ਪੁੱਟ ਵਿੱਚ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਬੰਧਨ ਕਮੇਟੀ, ਪ੍ਰਿੰਸੀਪਲ ਮੈਡਮ ਦੀਪਤੀ ਅਤੇ ਹੈੱਡਮਿਸਟ੍ਰੈੱਸ ਚਰਨਪ੍ਰੀਤ ਕੌਰ ਸੌਂਦ ਨੇ ਸਾਰੇ ਖਿਡਾਰੀਆਂ, ਖੇਡ ਅਧਿਆਪਕਾਂ ਰਸਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਨ ਨੇ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਾਰੇ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Leave a Reply

Your email address will not be published. Required fields are marked *