Translate Your Language

October 5, 2026 8:12 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਾਹਿਤ ਸਭਾ ਸਮਰਾਲਾ ਦੀ ਮੀਟਿੰਗ ’ਚ ਰਚਨਾਵਾਂ ਦਾ ਚਲਿਆ ਭਰਪੂਰ ਦੌਰ

ਸਾਹਿਤ ਸਭਾ ਸਮਰਾਲਾ ਦੀ ਮੀਟਿੰਗ ’ਚ ਰਚਨਾਵਾਂ ਦਾ ਚਲਿਆ ਭਰਪੂਰ ਦੌਰ 

 

ਸਮਰਾਲਾ, (ਸੁਰਜੀਤ ਸਿੰਘ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮੀਟਿੰਗ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਹਾਜ਼ਰ ਲੇਖਕਾਂ ਜਿਹਨਾ ਵਿਚ ਪ੍ਰੋ. ਸਤਵੰਤ ਸਿੰਘ ਨੇ ਕਵਿਤਾ ਅਤੇ ਗ਼ਜ਼ਲ, ਸੰਤੋਖ ਸਿੰਘ ਕੋਟਾਲਾ ਨੇ ਪਿੰਡ ਕੋਟਾਲਾ ਅਤੇ ਇਲਾਕੇ ਦੇ ਇਤਿਹਾਸ ਵਿਚੋਂ ਲੇਖ ‘ਮੇਰੇ ਪਿੰਡ ਤੇ ਹਮਲਾ’ ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਸਰਕਾਰ’ ਸੁਣਾਈ। ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਵਿਤਾਵਾਂ ਪੜ੍ਹੀਆਂ। ਸੁਣਾਈਆਂ ਗਈਆਂ ਰਚਨਾਵਾਂ ਤੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰਾ ਯਤਿੰਦਰ ਕੌਰ ਮਾਹਲ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਕਹਾਣੀਕਾਰ ਅਮਨ ਸਮਰਾਲਾ ਨੇ ਚਰਚਾ ਕਰਦਿਆਂ ਕੁਝ ਲੋੜੀਂਦੇ ਨੁਕਤੇ ਉਠਾਏ। ਇਕੱਤਰਤਾ ਦੌਰਾਨ ਸਭਾ ਦੇ ਸਾਥੀਆਂ ਵੱਲੋਂ ਹੋਰ ਸਾਹਿਤਕ ਰਚਨਾਵਾਂ ’ਤੇ ਵੀ ਭਰਵੀਂ ਅਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਦੀਵੀ ਵਿਛੋੜਾ ਦੇ ਗਈਆਂ ਸਖਸ਼ੀਅਤਾਂ ਲੇਖਕ ਅਵਤਾਰ ਸਿੰਘ ਉਟਾਲਾਂ, ਉੱਘੇ ਸਾਹਿਤਕ ਫ਼ੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ, ਕਵੀ ਪਰਮਿੰਦਰ ਪ੍ਰੇਮ, ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਦੇ ਸਹੁਰਾ ਕਸ਼ਮੀਰਾ ਸਿੰਘ ਭੰਗੂ, ਲੇਖਕ ਦਲਜਿੰਦਰ ਰਹਿਲ ਇਟਲੀ ਦੇ ਭਰਾ ਕਮਲਜੀਤ ਸਿੰਘ ਤੇ ਕਹਾਣੀਕਾਰ ਮੁਖਤਿਆਰ ਸਿੰਘ ਦੀ ਕੁੜਮਣੀ ਬੀਬੀ ਅਮਰਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਮੀਤ ਸਕੱਤਰ ਗੁਰਦੀਪ ਮਹੌਣ ਵੱਲੋਂ ਚਲਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *