ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਸਤੰਬਰ (ਮੰਗਤ ਸਿੰਘ ਸੈਦਪੁਰ) : ‘ਆਪ’ ਦੇ ਸੀਨੀਅਰ ਆਗੂ ਸਾਬਕਾ ਕੌਂਸਲਰ ਅਤੇ ਡਾਇਰੈਕਟਰ ਸੁਰਿੰਦਰ ਸਿੰਘ ਰੋਡਾ ਬੈਦਵਾਣ ਸੋਹਾਣਾ ਦੇ ਦੋਸਤਾਂ ਮਿੱਤਰਾਂ ਨੇ ਮਿਲ ਕੇ ਉਹਨਾਂ ਦੇ ਜਨਮ ਦਿਨ ਮੌਕੇ ਕੇਕ ਕੱਟਿਆ ਅਤੇ ਉਹਨਾਂ ਦੀ ਲੰਮੀ ਉਮਰ ਲਈ ਕਾਮਨਾ ਕਰਦਿਆਂ ਮੁਬਾਰਕਾ ਦਿੱਤੀਆਂ। ਖਾਸ ਗੱਲ ਇਹ ਹੈ ਕਿ ਪਿੰਡ ਸੋਹਾਣਾ ਅਤੇ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੇ ਇੱਕ ਜਨਮ ਦਿਨ ਗਰੁੱਪ ਬਣਾਇਆ ਹੋਇਆ ਹੈ ਜਦੋਂ ਵੀ ਗਰੁੱਪ ਵਿੱਚ ਸ਼ਾਮਿਲ ਕਿਸੇ ਦੋਸਤ ਮਿੱਤਰ ਦਾ ਜਨਮਦਿਨ ਹੁੰਦਾ ਹੈ ਤਾਂ ਸਾਰਿਆਂ ਵੱਲੋਂ ਮਿਲ ਕੇ ਕੇਕ ਕੱਟ ਕੇ ਮਨਾਇਆ ਜਾਂਦਾ ਹੈ। ਇਸ ਮੌਕੇ ਸੀਨੀਅਰ ਆਗੂ ਸਾਬਕਾ ਕੌਂਸਲਰ ਹਰਸੰਗਤ ਸਿੰਘ ਸੋਹਾਣਾ, ਸੀਨੀਅਰ ਆਗੂ ਜਗਦੀਸ਼ ਸਿੰਘ ਗਿੱਲ ਲਖਨੌਰ, ਸ. ਪ੍ਰੇਮ ਸਿੰਘ ਸੈਕਟਰ 78, ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਸ਼ੇਰ ਸਿੰਘ ਬੈਦਵਾਣ ਸੋਹਾਣਾ, ਕੋਚ ਦੀਸ਼ਾ ਸੋਹਾਣਾ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ, ਸਰਦਾਰ ਗੁਰਬਾਜ ਸਿੰਘ ਬੈਦਵਾਣ ਮਟੌਰ, ਸ, ਤਰਸੇਮ ਸਿੰਘ ਹੈਪੀ ਸੋਹਾਣਾ, ਸ. ਰਣਵੀਰ ਸਿੰਘ ਰਾਣਾ ਸੁਹਾੜਾ, ਸ. ਜੁਗਰਾਜ ਸਿੰਘ ਜੁਗਨਾ ਬੈਦਵਾਣ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਆਦਿ ਨੌਜਵਾਨ ਸ਼ਾਮਿਲ ਸਨ। ਜਿਨਾਂ ਨੇ ਡਾਇਰੈਕਟਰ ਅਤੇ ਸਾਬਕਾ ਕੌਂਸਲਰ ਸ. ਸੁਰਿੰਦਰ ਸਿੰਘ ਰੋਡਾ ਬੈਦਵਾਣ ਨੂੰ ਉਹਨਾਂ ਦੇ ਜਨਮਦਿਨ ਮੌਕੇ ਮੁਬਾਰਕਾਂ ਦਿੰਦਿਆਂ ਲੰਮੀ ਉਮਰ ਦੀਆਂ ਕਾਮਨਾਵਾਂ ਕੀਤੀਆਂ।
|
|


