Translate Your Language

October 5, 2026 8:12 am

PUNPUN03583/19/1/2007-TC

PUNPUN03583/19/1/2007-TC

Home » Uncategorized » ਜੀਰੀ ਦੀ ਖਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ-ਢੀਂਡਸਾ/ਪਾਲ ਮਾਜਰਾ

ਜੀਰੀ ਦੀ ਖਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ-ਢੀਂਡਸਾ/ਪਾਲ ਮਾਜਰਾ

 

ਸਮਰਾਲਾ, (ਸੁਰਜੀਤ ਸਿੰਘ) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਜਰਾ ਅਤੇ ਜਿਲਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੀਰੀ ਦੀ ਖਰੀਦ 20 ਸਤੰਬਰ ਤੋਂ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸਾਨ ਆਪਣੀ ਪੱਕੀ ਫਸਲ ਪ੍ਰਾਈਵੇਟ ਵਪਾਰੀ ਕੋਲ ਵੇਚਣ ਲਈ ਮਜਬੂਰ ਹੈ, ਜਿਸ ਨਾਲ ਉਸਨੂੰ ਕਰੀਬ ਅੱਠ ਤੋਂ ਦਸ ਹਜ਼ਾਰ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਜੀਰੀ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ, ਜਦਕਿ ਸਰਕਾਰ ਵਲੋਂ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਮਨਜੂਰਸ਼ੁਦਾ ਬੀਜ ਵਾਲੀ ਜੀਰੀ ਅਗੇਤੀ ਪੱਕਣ ਕਾਰਨ ਮਜਬੂਰੀਵੱਸ ਕਿਸਾਨ ਜੀਰੀ ਮੰਡੀ ਵਿੱਚ ਸੁੱਟਣ ਲਈ ਮਜਬੂਰ ਹਨ, ਜਿੱਥੇ ਸਰਕਾਰੀ ਖਰੀਦ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪ੍ਰਾਈਵੇਟ ਵਪਾਰੀ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ਤੇ ਖਰੀਦ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਪ੍ਰਤੀ ਕਿੱਲਾ 8 ਤੋਂ 10 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮਨਜੀਤ ਸਿੰਘ ਢੀਂਡਸਾ ਨੇ ਯੂਨੀਅਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਰੀ ਦੀ ਸਰਕਾਰੀ ਖਰੀਦ 20 ਸਤੰਬਰ ਤੋਂ ਸ਼ੁਰੂ ਕਰਵਾਈ ਜਾਵੇ, ਤਾਂ ਜੋ ਕਿਸਾਨ ਆਪਣੀ ਫਸਲ ਸਰਕਾਰੀ ਰੇਟ ਤੇ ਵੇਚ ਸਕਣ ਅਤੇ ਪ੍ਰਾਈਵੇਟ ਵਪਾਰੀ ਹੱਥੋਂ ਹੁੰਦੀ ਲੁੱਟ ਤੋਂ ਬੱਚ ਸਕਣ। ਉਨ੍ਹਾਂ ਅੱਗੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜੀਰੀ ਦੀ ਆਮਦ ਨੂੰ ਦੇਖਦੇ ਹੋਏ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਬਾਥਰੂਮਾਂ ਅਤੇ ਲਾਈਟਾਂ ਦਾ ਪੁਖਤਾ ਪ੍ਰਬੰਧ ਕਰੇ ਇਸ ਤੋਂ ਇਲਾਵਾ ਖਰਾਬ ਮੌਸਮ ਦੇ ਚੱਲਦੇ ਵੱਡੀਆਂ ਤਰਪਾਲਾਂ ਦੇ ਵੀ ਪ੍ਰਬੰਧ ਕੀਤੇ ਜਾਣ।

Leave a Reply

Your email address will not be published. Required fields are marked *