Translate Your Language

October 5, 2026 8:53 am

PUNPUN03583/19/1/2007-TC

PUNPUN03583/19/1/2007-TC

Home » Uncategorized » ਮੇਲਾ ਬਾਬਾ ਗੋਸਾਈ ਵਾਲਾ ਮੌਕੇ ਪਿੰਡ ਗੀਗੇਮਾਜਰਾ ਵਿਖੇ ਕੁਸ਼ਤੀ ਦੰਗਲ ‘ਚ ਮੁੱਖ ਮਹਿਮਾਨ ਵਜੋਂ ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਕੀਤੀ ਸ਼ਮੂਲੀਅਤ

ਮੇਲਾ ਬਾਬਾ ਗੋਸਾਈ ਵਾਲਾ ਮੌਕੇ ਪਿੰਡ ਗੀਗੇਮਾਜਰਾ ਵਿਖੇ ਕੁਸ਼ਤੀ ਦੰਗਲ ‘ਚ ਮੁੱਖ ਮਹਿਮਾਨ ਵਜੋਂ ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਕੀਤੀ ਸ਼ਮੂਲੀਅਤ

ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੂੰ ਹਰਾ ਕੇ ਕਾਲੂ  ਬਾਹੜੋਵਾਲ ਨੇ ਜਿੱਤਿਆ ਡੇਢ ਲੱਖ ਰੁਪਏ ਦਾ ਨਕਦ ਇਨਾਮ….
ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਸਤੰਬਰ (ਮੰਗਤ ਸਿੰਘ ਸੈਦਪੁਰ) :ਮੇਲਾ ‘ਬਾਬਾ ਗੋਸਾਈ ਵਾਲਾ’ ਮੌਕੇ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਪਿੰਡ ਗੀਗੇ ਮਾਜਰਾ (ਮੋਹਾਲੀ) ਦੀ ਤਰਫੋਂ ਵਿਸ਼ਾਲ ਕੁਸ਼ਤੀ ਦੰਗਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚੋਂ ਇਲਾਕੇ ਭਰ ਦੇ ਪਹਿਲਵਾਨ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਸ਼ਮੂਲੀਅਤ ਕੀਤੀ। ਕੁਸ਼ਤੀ ਦੰਗਲ ਦੇ ਦੌਰਾਨ ਪਹਿਲਵਾਨਾਂ ਦੀ ਹੌਸਲਾ ਅਫਜਾਈ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਮੋਹਾਲੀ ਕਾਰਪੋਰੇਸ਼ਨ- ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਖੇਡਾਂ ਨੂੰ ਲੈ ਕੇ ਸਾਜਗਾਰ ਮਾਹੌਲ ਤਿਆਰ ਕੀਤਾ ਜਾ ਚੁੱਕਾ ਹੈ। ਜਿਸ ਦੇ ਚਲਦਿਆਂ ਪੰਜਾਬ ਭਰ ਵਿੱਚ ਵੱਡੀ ਪੱਧਰ ‘ਤੇ ਖੇਡ ਮੇਲੇ ਕਰਵਾਏ ਜਾ ਰਹੇ ਹਨ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਵਿੱਚ ਜਿੱਥੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾ ਰਿਹਾ ਹੈ, ਉੱਥੇ ਅਜਿਹੇ ਖੇਡ ਮੇਲੇ ਕਰਵਾ ਕੇ  ਖਿਡਾਰੀਆਂ ਨੂੰ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਦੇ ਲਈ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਵੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵੱਖੋ- ਵੱਖਰੀਆਂ ਖੇਡਾਂ ਦੇ ਲਈ ਲੋੜੀਂਦੇ ਸਮਾਨ ਸਮਾਨ ਦੀ ਉਪਲਬਧਤਾ ਵੀ ਖਿਡਾਰੀਆਂ ਨੂੰ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਖੇਡ ਸਟੇਡੀਅਮ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹਨਾਂ ਵਿੱਚੋਂ ਕਈ ਖੇਡ ਸਟੇਡੀਅਮ ਨੂੰ ਤਾਂ ਖੇਡ ਪ੍ਰੇਮੀਆਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਇਸ ਕੁਸ਼ਤੀ ਦੰਗਲ ਦੇ ਦੌਰਾਨ ਹੋਈ ਝੰਡੀ ਦੀ ਕੁਸ਼ਤੀ ਜੋ ਕਿ ਗੌਰਵ ਮਾਛੀਵਾੜਾ ਅਤੇ ਕਾਲੂ  ਬਾਹੜੋਵਾਲ ਦੇ ਵਿਚਕਾਰ ਹੋਈ। ਜਿਸ ਵਿੱਚ ਕਾਲੂ ਬਾਹੜੋਵਾਲ ਨੇ ਗੌਰਵ ਮਾਛੀਵਾੜਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਦੀ  ਆਪਣੇ ਨਾਮ ਕੀਤੀ। ਪ੍ਰਬੰਧਕਾਂ ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਅੱਜ ਗੀਗੇਮਾਜਰਾ ਦੀ ਪੰਚਾਇਤ ਵੱਲੋਂ ਇਲਾਕੇ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ। ਇਸ ਦੇ ਲਈ ਸਮੂਹ ਖੇਡ ਪ੍ਰਬੰਧਕਾਂ ਅਤੇ ਸਮੂਹ ਪੰਚਾਇਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ, ਜਿਹੜੇ ਕਿ ਖੇਡ ਜਗਤ ਦੇ ਵਿੱਚ ਆਪਣਾ ਯੋਗਦਾਨ  ਪਾ ਰਹੇ ਹਨ, ਕਿਉਂਕਿ ਜਦੋਂ ਅੱਜ ਦਾ ਨੌਜਵਾਨ ਖੇਡ ਮੈਦਾਨ ਵਿੱਚ ਜਾਣਾ ਵਧੇਰੇ ਪਸੰਦ ਕਰੇਗਾ, ਤਾਂ ਹੀ ਉਹ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦਾ ਹੈ। ਖੇਡਾਂ ਦੀ ਦੁਨੀਆ ਵਿੱਚ ਆਪਣੇ ਜੌਹਰ ਵਿਖਾ ਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਬਰੂਹਾਂ ਤੇ ਚਮਕਾ ਸਕਦਾ ਹੈ। ਗੌਰਵ ਮਾਛੀਵਾੜਾ ਅਤੇ ਕਾਲੂ  ਬਾਹੜੋਵਾਲ ਦੇ ਵਿਚਕਾਰ ਪ੍ਰਬੰਧਕਾਂ ਵੱਲੋਂ ਝੰਡੀ ਦੀ ਕੁਸ਼ਤੀ ਦੇ ਵਿੱਚ  ਡੇਢ ਲੱਖ ਰੁਪਏ ਦੇ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਜ਼ਿਲ੍ਹਾ ਟਰੇਡ ਵਿੰਗ ਤਰਲੋਚਨ ਸਿੰਘ ਮਟੌਰ, ਸੀਨੀਅਰ ਆਗੂ ਅਵਤਾਰ ਸਿੰਘ ਮੌਲੀ ਬੈਦਵਾਣ, ਸਰਪੰਚ- ਸਤਨਾਮ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਯੁੱਧਵੀਰ ਸਿੰਘ, ਬਿਕਰਮਜੀਤ ਸਿੰਘ, ਹਰਮੇਲ ਸਿੰਘ, ਗੁਰਬਚਨ ਸਿੰਘ ਮੋਹਾਲੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *