Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » ਰਾਜਨੀਤੀ » ਵਿਧਾਨ ਸਭਾ ਚੋਣਾਂ ਵਿੱਚ ਆਪ ਸਰਕਾਰ ਦੀ ਬਣਦੀ ਭਾਜੀ ਮੋੜਾਂਗੇ – ਪਾਵਰਕੌਮ ਪੈਨਸ਼ਨਰਜ਼

ਵਿਧਾਨ ਸਭਾ ਚੋਣਾਂ ਵਿੱਚ ਆਪ ਸਰਕਾਰ ਦੀ ਬਣਦੀ ਭਾਜੀ ਮੋੜਾਂਗੇ – ਪਾਵਰਕੌਮ ਪੈਨਸ਼ਨਰਜ਼

ਸਮਰਾਲਾ, (ਸੁਰਜੀਤ ਸਿੰਘ) ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ, ਜਿਹਨਾਂ ਵਿਚ ਮੁੱਖ ਤੌਰ ਤੇ ਡੀ ਏ ਅਤੇ ਪੁਰਾਣੀ ਪੈਨਸ਼ਨ ਦੇ ਬਹਾਲੀ ਸਮਤੇ ਰਵਈਏ ਨੂੰ ਲੈਕੇ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਾਵਰਕਾਮ ਪੈਨਸ਼ਰਾਂ ਦੀ ਅੱਜ ਹੋਈ ਮਾਸਿਕ ਮੀਟਿੰਗ ਦੌਰਾਨ ਪੰਜਾਬ ਸਰਕਾਰ ਖਿਲਾਫ ਗੁੱਸਾ ਫੁੱਟਿਆ। ਭਾਰੀ ਗਿਣਤੀ ਵਿੱਚ ਇਕੱਤਰ ਹੋਏ ਪੈਨਸ਼ਨਰਜ਼ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਹੁਣ ਤਕ ਦੇ ਇਤਿਹਾਸ ਵਿਚ ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੌ ਮਹਿੰਗਾਈ ਭੱਤੇ ਨੂੰ ਲੈਕੇ ਅਦਾਲਤਾਂ ਵਿਚ ਮੁਲਾਜ਼ਮਾਂ ਦੇ ਖਿਲਾਫ ਡੱਟ ਕੇ ਦੁਸ਼ਮਣ ਵਾਂਗ ਧਿਰ ਬਣ ਕੇ ਖੜ੍ਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਜਿੱਤ ਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਸਮਾਜ ਦੇ ਹਰ ਵਰਗ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਵਿਸ਼ੇਸ਼ ਤੌਰ ਤੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਪੂਰੀ ਉਮੀਦ ਸੀ ਕਿ ਹੁਣ ਸਾਰੇ ਮਸਲੇ ਹੱਲ ਹੋ ਜਾਣਗੇ, ਕਿਉਂਕਿ ਇਹ ਸਰਕਾਰ ਰਵਾਇਤੀ ਪਾਰਟੀਆਂ ਨਾਲੋਂ ਵੱਖ ਹੋਣ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਸੀ, ਪਰ ਇਸ ਸਰਕਾਰ ਨੇ ਖੁਦ ਨੂੰ ਸਾਬਤ ਕਰ ਦਿੱਤਾ ਕਿ ਇਹ ਮੁਲਾਜ਼ਮ ਦੋਖੀ ਸਰਕਾਰ ਹੈ ਜੌ ਉਹਨਾਂ ਦੇ ਹੱਕਾਂ ਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਤੱਕ ਜਾ ਪਹੁੰਚੀ। ਇਸ ਮੌਕੇ ਹਾਜ਼ਰ ਸਮੂਹ ਪੈਨਸ਼ਨਰਾਂ ਨੇ ਪ੍ਰਣ ਕੀਤਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਉਹ ਮੁੜ ਕਦੇ ਸੱਤਾ ਵਿਚ ਨਹੀਂ ਆਵੇਗੀ।ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ
ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਪੈਨਸ਼ਨਰਜ਼ ਐਸੋੋ: ਸਮਰਾਲਾ 13 ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਿਰਾਓ ਵਿੱਚ ਸ਼ਾਮਲ ਹੋਵੇਗੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਕੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਵੱਲੋਂ 13 ਸਤੰਬਰ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਆਏ ਪ੍ਰੋਗਰਾਮਾਂ ਵਿੱਚ ਵਿਧਾਇਕਾਂ ਦੇ ਘਿਰਾਓ ਅਤੇ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ ਡੀ. ਏ. ਸਬੰਧੀ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵੱਲੋਂ ਦਿੱਤੇ ਅਦਾਲਤੀ ਫੈਸਲੇ ਨੂੰ ਵੀ ਮੰਨਣ ਤੋਂ ਇਨਕਾਰੀ ਹੋਈ ਬੈਠੀ ਹੈ। ਸਰਕਾਰ ਸਿਰਫ਼ ਆਪਣਾ ਟਾਈਮ ਪਾਸ ਕਰਨ ਵਿੱਚ ਸਮਾਂ ਬਰਬਾਦ ਕਰ ਰਹੀ ਹੈ ਅਤੇ ਮਾਨਯੋਗ ਅਦਾਲਤਾਂ ਦਾ ਵੀ ਸਮਾਂ ਖਰਾਬ ਕਰ ਰਹੀ ਹੈ। ਜਿਸ ਦਾ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਖਮਿਆਜਾ ਭੁਗਤਣਾ ਪਵੇਗਾ। ਸਿਕੰਦਰ ਸਿੰਘ ਪ੍ਰਧਾਨ ਨੇ ਅੱਗੇ ਦੱਸਿਆ ਕਿ ਪੈਨਸ਼ਨਰਜ਼ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ ਮੰਗਾਂ ਜਿਨ੍ਹਾਂ ਵਿੱਚ ਡੀ. ਏ. ਦਾ ਬਕਾਇਆ, 23 ਸਾਲਾ ਸਕੇਲ ਦੇਣਾ, 2.59 ਦਾ ਫਾਰਮੂਲਾ ਲਾਗੂ ਕਰਨਾ, ਕੈਸ਼ਲੈਸ ਸਕੀਮ ਚਾਲੂ ਕਰਨੀ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣਾ ਆਦਿ ਜਾਇਜ ਮੰਗਾਂ ਨੂੰ ਵੀ ਨਹੀਂ ਸਰਕਾਰ ਲਮਕ ਅਵਸਥਾ ਵਿੱਚ ਰੱਖ ਕੇ ਆਪਣਾ ਟਾਈਮ ਪਾਸ ਕਰ ਰਹੀ ਹੈ। ਜੇਕਰ ਸਰਕਾਰ ਨੇ ਜਲਦੀ ਹੀ ਇਸ ਸਬੰਧੀ ਕੋਈ ਫੈਸਲਾ ਨਾ ਕੀਤਾ ਤਾਂ ਪਾਵਰਕਾਮ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਤੋਂ ਪਹਿਲਾਂ ਵਿਛੜ ਗਏ ਪੈਨਸ਼ਨਰ ਸਾਥੀਆਂ ਅਤੇ ਰਿਸ਼ਤੇਦਾਰਾਂ ਪ੍ਰਧਾਨ ਸਿਕੰਦਰ ਸਿੰਘ ਦੀ ਧਰਮ ਪਤਨੀ ਗੁਰਮੀਤ ਕੌਰ, ਸਕੱਤਰ ਭਰਪੂਰ ਸਿੰਘ ਸਾਢੂ ਦੇ ਨੌਜਵਾਨ ਲੜਕੇ ਸਤਨਾਮ ਸਿੰਘ, ਕੁਲਵੰਤ ਸਿੰਘ ਫੋਰਮੈਨ ਦੇ ਭਰਾ ਭੁਪਿੰਦਰ ਸਿੰਘ, ਜਰਨੈਲ ਸਿੰਘ ਢੰਡੇ ਦੀ ਭੈਣ, ਲਛਮਣ ਸਿੰਘ ਲਾਈਨਮੈਨ ਅਮਰਾਲਾ ਦੇ ਲੜਕੇ, ਬਲਵਿੰਦਰ ਸਿੰਘ ਲਾਈਨਮੈਨ ਸਿੱਧੂਪੁਰ ਕਲਾਂ , ਦਵਿੰਦਰ ਕੁਮਾਰ ਸਿਹਾਲਾ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਅਮਰਜੀਤ ਸਿੰਘ ਮਾਛੀਵਾੜਾ, ਮਹੇਸ਼ ਕੁਮਾਰ ਖਮਾਣੋਂ, ਰਾਕੇਸ਼ ਕੁਮਾਰ ਮਾਛੀਵਾੜਾ, ਰਾਜਿੰਦਰਪਾਲ ਵਡੇਰਾ ਡਿਪਟੀ ਸੀ. ਏ. ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ, ਜਸਵੰਤ ਸਿੰਘ ਢੰਡਾ, ਪ੍ਰੇਮ ਚੰਦ ਭਲਾ ਲੋਕ, ਕਿਰਨ ਕਪੂਰ ਏ. ਓ., ਦਰਸ਼ਨ ਸਿੰਘ ਕੋਹਾੜਾ, ਦਰਸ਼ਨ ਸਿੰਘ ਗੜ੍ਹੀ ਵਿੱਤ ਸਕੱਤਰ, ਪ੍ਰੇਮ ਸਿੰਘ ਐਸ. ਡੀ. ਓ., ਚਮਕੌਰ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ਼ ਸਕੱਤਰ ਦੀ ਭੂਮਿਕਾ ਇੰਜ: ਭਰਪੂਰ ਸਿੰਘ ਮਾਂਗਟ ਸਕੱਤਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦੇ ਹੋਏ ਨਾਲ ਨਾਲ ਆਪਣੇ ਵਿਚਾਰ ਵੀ ਰੱਖਦੇ ਰਹੇ। ਅਖੀਰ ਵਿੱਚ ਪ੍ਰਧਾਨ ਸਿਕੰਦਰ ਸਿੰਘ ਵੱਲੋਂ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *