Translate Your Language

October 5, 2026 7:24 am

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਝਾੜ ਸਾਹਿਬ ਕਾਲਜ ਵਿਖੇ ਅਧਿਆਪਕ ਦਿਵਸ ਸਬੰਧੀ ਭਾਸ਼ਣ ਮੁਕਾਬਲਾ ਕਰਵਾਇਆ

ਝਾੜ ਸਾਹਿਬ ਕਾਲਜ ਵਿਖੇ ਅਧਿਆਪਕ ਦਿਵਸ ਸਬੰਧੀ ਭਾਸ਼ਣ ਮੁਕਾਬਲਾ ਕਰਵਾਇਆ

ਸਮਰਾਲਾ, (ਸੁਰਜੀਤ ਸਿੰਘ) ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਦੇ ਸਬੰਧ ਵਿਚ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਡਾ. ਸੁਨੀਤਾ ਕੌਸ਼ਲ, ਮੁਖੀ ਸਮਾਜ ਸ਼ਾਸਤਰ ਵਿਭਾਗ ਅਤੇ ਡਾ. ਪ੍ਰਭਜੋਤ ਕੌਰ, ਮੁਖੀ ਅਰਥ-ਸ਼ਾਸਤਰ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਮੁਕਾਬਲੇ ਵਿੱਚ ਵਿਦਿਆਰਥਣਾਂ ਨੇ “ਅਜੋਕੀ ਸਿੱਖਿਆ ਪ੍ਰਣਾਲੀ ਦੀ ਵਿਹਾਰਿਕ ਮਹੱਤਤਾ”, “ਜੇ ਮੈਂ ਅਧਿਆਪਕ ਹੁੰਦੀ”, “ਅੱਜ ਦੇ ਸਮੇਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ” ਵਰਗੇ ਦਿਲਚਸਪ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਵਿਦਿਆਰਥਣਾਂ ਨੇ ਵੱਖ-ਵੱਖ ਉਦਾਹਰਨਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਪਣੇ ਆਤਮ-ਵਿਸ਼ਵਾਸ, ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਸੰਚਾਰ ਹੁਨਰਾਂ ਦਾ ਪ੍ਰਦਰਸ਼ਨ ਕੀਤਾ।

ਮੁਕਾਬਲੇ ਦੇ ਨਿਰਣਾਇਕ ਮੰਡਲ ਵਿਚ ਡਾ. ਰਣਜੀਤ ਕੌਰ, ਵਿਭਾਗ ਹੋਮ ਸਾਇੰਸ ਅਤੇ ਪ੍ਰੋ. ਜਸਵੀਰ ਕੌਰ, ਵਿਭਾਗ ਪੰਜਾਬੀ ਸਨ। ਇਸ ਮੁਕਾਬਲੇ ਵਿੱਚ ਕਾਲਜ ਦੀ ਵਿਦਿਆਰਥਣ ਰੋਮਨਪ੍ਰੀਤ ਕੌਰ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਾਹਿਬਪ੍ਰੀਤ ਕੌਰ, ਕੁਲਦੀਪ ਕੌਰ ਅਤੇ ਜਸ਼ਨਜੋਤ ਕੌਰ ਨੂੰ ਹੌਸਲਾ-ਅਫਜ਼ਾਈ ਇਨਾਮ ਦਿੱਤੇ ਗਏ।

ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਸਿੱਧ ਹੁੰਦੀਆਂ ਹਨ। ਇੱਕ ਅਧਿਆਪਕ ਹੀ ਵਿਦਿਆਰਥਣਾਂ ਅੰਦਰ ਛੁਪੀ ਕਲਾ ਨੂੰ ਨਿਖਾਰਦਾ ਹੈ। ਸਮਾਗਮ ਦਾ ਮਾਹੌਲ ਗਿਆਨ, ਸਨਮਾਨ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ।

ਇਸ ਮੌਕੇ ਡਾ. ਗੁਰਜੀਤ ਕੌਰ, ਨਵਨੀਤ ਕੌਰ, ਮੈਡਮ ਅਮਨਦੀਪ ਕੌਰ ਅਤੇ ਮੈਡਮ ਆਰਤੀ ਰਾਣੀ ਵੀ ਮੌਜੂਦ ਸਨ।

Leave a Reply

Your email address will not be published. Required fields are marked *