Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » ਸਿਹਤ » ਭਾਰਗਵ ਚਾਨਣਾ ਦੇ ਜਨਮ ਦਿਨ ਦੀ ਖੁਸ਼ੀ ‘ਚ ਖੂਨਦਾਨ ਕੈਂਪ, 55 ਖੂਨਦਾਨੀਆਂ ਨੇ ਕੀਤਾ ਖੂਨਦਾਨ

ਭਾਰਗਵ ਚਾਨਣਾ ਦੇ ਜਨਮ ਦਿਨ ਦੀ ਖੁਸ਼ੀ ‘ਚ ਖੂਨਦਾਨ ਕੈਂਪ, 55 ਖੂਨਦਾਨੀਆਂ ਨੇ ਕੀਤਾ ਖੂਨਦਾਨ

85ਵੀਂ ਵਾਰ ਖ਼ੂਨਦਾਨ ਕਰਨ ਬਦਲੇ ਸਮਰਾਲਾ ਦਾ ਸਤੀਸ਼ ਕੁਮਾਰ ਡੀਸੀ ਸਨਮਾਨਿਤ

ਮਾਛੀਵਾੜਾ ਸਾਹਿਬ, 6 ਸਤੰਬਰ (ਅੰਮ੍ਰਿਤਪਾਲ)-ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ (ਐਨਜੀਓ) ਵੱਲੋਂ ਜਗਦੀਸ਼ ਕੁਮਾਰ ਜੱਸੀ ਦੇ ਸਪੁੱਤਰ ਅਤੇ ਹਰਬੰਸ ਲਾਲ ਚਾਨਣਾ ਦੇ ਪੋਤਰੇ ਭਾਰਗਵ ਚਾਨਣਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਕਰਨ ਹਸਪਤਾਲ ਦੇ ਬਲੱਡ ਸੈਂਟਰ ਦੀ ਟੀਮ ਵੱਲੋਂ 55 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣਾ ਕੀਮਤੀ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਗਿੱਲ ਅਤੇ ਭਾਜਪਾ ਆਗੂ ਨੀਸ਼ੂ ਚਹਿਲਾਂ ਨੇ ਕਿਹਾ ਗਿਆ ਕਿ ਜਨਮ ਦਿਨ ਵਰਗੇ ਖੁਸ਼ੀ ਦੇ ਮੌਕਿਆਂ ਨੂੰ ਸਮਾਜ ਸੇਵਾ ਨਾਲ ਜੋੜਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਹੋਰਨਾਂ ਨੂੰ ਵੀ ਲੋਕ ਭਲਾਈ ਦੇ ਕਾਰਜਾਂ ਲਈ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਅਜਿਹੇ ਉਪਰਾਲੇ ਸਮਾਜ ਵਿੱਚ ਮਨੁੱਖਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਕੰਪ ਦੌਰਾਨ ਆਪਣੀ ਜ਼ਿੰਦਗੀ ‘ਚ 85ਵੀਂ ਵਾਰ ਖ਼ੂਨਦਾਨ ਕਰਨ ਵਾਲੇ ਨੌਜਵਾਨ ਐਂਬੂਲੈਂਸ ਚਾਲਕ ਸਤੀਸ਼ ਕੁਮਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕੈਂਪ ‘ਚ ਹਰਬੰਸ ਲਾਲ ਚਾਨਣਾ, ਅੰਮ੍ਰਿਤਪਾਲ, ਜਗਤਾਰ ਸਿੰਘ ਜੱਸੋਵਾਲ, ਨਰਿੰਦਰਪਾਲ ਸਿੰਘ ਅਡਿਆਣਾ, ਜਰਨੈਲ ਸਿੰਘ, ਪ੍ਰਿੰ. ਨਿਰੰਜਣ ਸੂਖਮ, ਪਰਮਦੀਪਪਾਲ ਸਿੰਘ, ਹਰੀਸ਼ ਕੁਮਾਰ ਬੰਟੀ, ਸਤੀਸ਼ ਕੁਮਾਰ ਡੀਸੀ ਸਮੇਤ ਅਨੇਕਾਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *