Translate Your Language

October 5, 2026 9:31 am

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਯੂਨੀਵਰਸਿਟੀ ‘ਚ ਆਰਐਸਐਸ ਅਤੇ ਬਾਦਲਾਂ ਦੀਆਂ ਪੰਥ ਵਿਰੋਧੀ ਕਾਲੀਆਂ ਕਰਤੂਤਾਂ ਕਾਰਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਂਗੂ ਇਤਿਹਾਸ ਸਿਰਜਣ ਵਾਲੀ ਸਟੂਡੈਂਟਸ ਦੀ ਵੱਡੀ ਜਥੇਬੰਦੀ ‘ਸੱਥ’ ਦੀ ਹੋਈ ਹਾਰ..?

ਪੰਜਾਬ ਯੂਨੀਵਰਸਿਟੀ ‘ਚ ਆਰਐਸਐਸ ਅਤੇ ਬਾਦਲਾਂ ਦੀਆਂ ਪੰਥ ਵਿਰੋਧੀ ਕਾਲੀਆਂ ਕਰਤੂਤਾਂ ਕਾਰਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਂਗੂ ਇਤਿਹਾਸ ਸਿਰਜਣ ਵਾਲੀ ਸਟੂਡੈਂਟਸ ਦੀ ਵੱਡੀ ਜਥੇਬੰਦੀ ‘ਸੱਥ’ ਦੀ ਹੋਈ ਹਾਰ..?

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅਹੁਦੇਦਾਰ ਅੰਕਿਤ ਬਿਧਾਨ 2026 ਦੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ ਚੋਣਾਂ ‘ਚ ਦੂਜੀ ਵਾਰ ਪ੍ਰਧਾਨ ਦੇ ਅਹੁਦੇ ਲਈ ਕੀਤੀ ਜਿੱਤ ਪ੍ਰਾਪਤ..
ਚੰਡੀਗੜ੍ਹ 31 ਅਗਸਤ ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਪੰਜਾਬ ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਭੋਗ ਪਵਾਉਣ ਦਾ ਡੀਪ ਸਟੇਟ ਦਾ ਏਜੰਡਾ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਪੂਰੀ ਤੈਅ ਲਾਗੂ ਕਰ ਚੁਕਿਆ ਹੈ। ਆਰਐਸਐਸ ਦੀ ਸ਼ਹਿ ‘ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੀਹ ਟੁਕੜੇ ਇਸ ਤਰ੍ਹਾਂ ਕੀਤੇ ਕਿ ਹਰ ਟੁਕੜੇ ਦਾ ਪਰਧਾਨ ਬਾਦਲ ਪਰਿਵਾਰ ਨੂੰ ਸਲਾਮੀਆਂ ਦਿੰਦਾ ਸੀ। ਫੈਡਰੇਸ਼ਨ ਦੀਆਂ ਸਰਗਰਮੀਆਂ ਠੱਪ ਕਰਵਾਕੇ ਬਾਦਲਕਿਆਂ ਨੇ ਐਸ ਓ ਆਈ (ਸੋਈ) ਬਣਵਾਈ। ਫੈਡਰੇਸ਼ਨ ਨੇ ਤਾਂ ਵਿਦਿਆਰਥੀਆਂ ਅਤੇ ਸਿਖ ਜਵਾਨਾਂ ਨੂੰ ਧਰਮ ਨਾਲ ਜੋੜਨਾ ਸੀ  ਕੌਮ ਦੇ ਹੱਕਾਂ ਦੀ ਲੜਾਈ ਲਈ ਤਿਆਰ ਕਰਨਾ ਸੀ ਪਰ ਸੋਈ ਦਾ ਏਜੰਡਾ ਤਾਂ ਜਵਾਨੀ ਨੂੰ ਤੜਕ-ਭੜਕ ਵਾਲੀ ਜਿੰਦਗੀ ਦੇ ਆਦੀ ਬਣਾਕੇ ਬਾਦਲ ਪਰਿਵਾਰ ਦੇ ਮੁਥਾਜ ਬਣਾਉਣਾ ਸੀ।ਸੋਈ ਦੇ ਕਾਰਕੁੰਨ ਅਤੇ ਫੈਡਰੇਸ਼ਨ ਦੇ ਕਾਰਕੁੰਨ ਵਿਚ ਜਮੀਨ ਅਸਮਾਨ ਦਾ ਫਰਕ ਹੈ। ਫੈਡਰੇਸ਼ਨ ਦੇ ਚੰਡੇ ਨੌਜਵਾਨ ਜਿੰਦਗੀ ਦੇ ਜਿਸ ਵੀ ਖੇਤਰ ਵਿਚ ਜਾਂਦੇ ਸੀ ਓਨਾ ਉਤੇ ਸਮਾਜ ਨੂੰ ਫਖਰ ਹੁੰਦਾ ਸੀ ਪਰ ਸੋਈ ਨੇ ਜਵਾਨੀ ਨੂੰ ਅਪਰਾਧ ਅਤੇ ਗਲੋਮਰ ਦਾ ਰਾਹ ਦਿਖਾਇਆ। ਇਸ ਵੇਲੇ ਜੋ ਗੈਂਗਸਟਰ ਕਲਚਰ ਹੈ। ਇਸ ਦੀ ਬੁਨਿਆਦ ਸੋਈ ਦੀ ਕਾਰਗੁਜਾਰੀ ਵਿਚ ਹੈ। ਵਿਦਿਆਰਥੀਆਂ ਵਿਚ ਇਕ ਸਿਖ ਕੌਮ ਅਤੇ ਪੰਜਾਬ ਦੇ ਪੱਖ ਨਾਲ ਓਤਪੋਤ ਧਿਰ ਦੀ ਲੋੜ ਸੀ।ਇਓ “ਸੱਥ”ਹੋਂਦ ਵਿਚ ਆਈ। ਸੱਥ ਜਥੇਬੰਦੀ ਫੋਡਰੇਸ਼ਨ ਦਾ ਈ ਸੁਧਰਿਆ ਰੂਪ ਜਾਪਦੀ ਹੈ। ਸੱਥ ਵਾਲਿਆਂ ਤੋ ਖੱਬੇ-ਸੱਜੇ ਪੱਖੀ ਰਵਾਇਤੀ ਸਿਆਸੀ ਦਲ ਆਦਿਕ ਸਭ ਦੁਖੀ ਹਨ। ਆਰਐਸਐਸ ਦਾ ਸ਼ਰੇਆਮ ਭਾਂਡਾ ਭੰਨਣ ਵਾਲੇ ਸਥ ਦੇ ਨੌਜਵਾਨਾਂ ਖਿਲਾਫ ਨਾਸਤਿਕ ਕਾਮਰੇਡ ਵੀ ਨਫਰਤ ਨਾਲ ਭਰੇ ਹੋਏ ਹਨ। ਸਾਊ, ਸਭਿਅਕ, ਸਿੱਖੀ ਨੂੰ ਸਮਰਪਿਤ ‘ਸੱਥ’ ਖਿਲਾਫ ਬਾਦਲ ਦਲ ਦੀ ਕਮੀਨੀ ਅਤੇ ਆਰ ਐਸ ਐਸ ਨੂੰ ਸਮਰਪਿਤ ਸਾਜਿਸ਼ ਦਾ ਵਿਰੋਧ ਕਰਨਾ ਹਰ ਸਿੱਖ ਦਾ ਫਰਜ ਹੈ। ਬਾਦਲ ਨੇ ਪਹਿਲਾਂ ਯੂਨੀਵਰਸਿਟੀ ਚੋਣਾ ਵਿਚ ਆਪ ਦੇ ਕਾਗਜ ਰੱਦ ਕਰਵਾਏ ਅਤੇ ਦਿੱਲੀ ਵਿਚ ਮੋਦੀ ਰਾਹੀ ਨਾਗਪੁਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਤਹਿਤ ਹੁਣ ਆਰਐਸਐਸ ਨੂੰ ਹਮਾਇਤ ਕਰ ਰਿਹਾ। ਬਾਦਲਕਿਆਂ ਲਈ ਸਿੱਖ ਕੌਮ ਜਾਂ ਕੌਮ ਦੇ ਹਿਤ ਕਦੇ ਅਰਥ ਨਹੀ ਰਖਦੇ। ਸੁਖਬੀਰ ਦੀ ਕੁਰਸੀ ਕਾਇਮ ਕਰਨ ਦੇ ਮਨਸੂਬੇ ਤਹਿਤ ਕੌਮ ਨਾਲ ਗਦਾਰੀਆਂ ਕਰਨ ਵਾਲੀ ਬਾਦਲ ਸੈਨਾ ਹਾਲਾਤ ਬਹੁਤ ਸੰਗੀਨ ਬਣਾ ਰਹੀ ਹੈ। ਕੌਮ ਨਾਲ ਗਦਾਰੀਆਂ ਕਰਨ ਵਾਲਿਆਂ ਦਾ ਹਸ਼ਰ ਭੈੜਾ ਹੀ ਹੁੰਦਾ। ਸੁਖਫੀਰ ਨੂੰ ਪੰਪ ਮਾਰਨ ਵਾਲੀ ਜੁੰਡਲੀ ਨੇ ਕੋਈ ਨਾ ਕੋਈ ਯੱਭ ਛੇੜ ਬਹਿਣਾ। ਪਤੰਦਰ ਮਿਥੀ ਬੈਠੇ ਆ ਕਿ ਸੁਖਬੀਰ ਦੀ ਲੱਤ ਜਾਂ ਬਾਂਹ ਉਤੇ ਪਲਸਤਰ ਲਵਾਈ ਰ੍ਖਣਾ। ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ ਜੋ ਕੁਝ ਬਣਿਆ ਉਹ ਸਭ ਦੇ ਸਾਹਮਣੇ ਹੈ। ਜਿਸ ਕਾਰਨ ਲਗਾਤਾਰ ਦੂਜੀ ਵਾਰ ਪੀਯੂ ਵਿੱਚ ਪ੍ਰਧਾਨ ਬਣਿਆ ਏਬੀਵੀਪੀ ਉਮੀਦਵਾਰ ਪਿਛਲੇ ਸਾਲ ਹੋਈਆਂ ਵਿਦਿਆਰਥੀ ਸੰਘ ਚੋਣਾਂ ਵਿੱਚ ਵੀ ਏਬੀਵੀਪੀ ਉਮੀਦਵਾਰ ਗੌਰਵ ਵੀਰ ਸੋਹਲ ਪ੍ਰਧਾਨ ਅਹੁਦੇ ਦੀ ਚੋਣ ਜਿੱਤਿਆ ਸੀ। ਇਹ ਪੀਯੂ ਵਿੱਚ ਏਬੀਵੀਪੀ ਦੀ ਪਹਿਲੀ ਜਿੱਤ ਸੀ। ਗੌਰਵ ਵੀਰ ਸੋਹਲ ਨੂੰ 3148 ਵੋਟਾਂ ਮਿਲੀਆਂ ਸਨ। ਉਨ੍ਹਾਂ ਨੇ ਸਟੂਡੈਂਟ ਫਰੰਟ ਦੇ ਸੁਮਿਤ ਸ਼ਰਮਾ ਨੂੰ 488 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉੱਥੇ ਹੀ, ਇਸ ਵਾਰ ਏਬੀਵੀਪੀ ਦੇ ਅੰਕਿਤ ਬਿਢਾਨ ਨੇ ਜਿੱਤ ਹਾਸਲ ਕੀਤੀ ਹੈ। ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਏਬੀਵੀਪੀ ਦੇ ਕਾਰਕੁਨਾਂ ਨੇ ਜੰਮ ਕੇ ਜਸ਼ਨ ਮਨਾਇਆ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ 2026 ਦੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਪ੍ਰੀਸ਼ਦ ਚੋਣਾਂ ਵਿੱਚ ਦੂਜੀ ਵਾਰ ਪ੍ਰਧਾਨ ਦੇ ਅਹੁਦੇ ਲਈ ਜਿੱਤ ਪ੍ਰਾਪਤ ਕੀਤੀ। ਸੰਗਠਨ ਦੇ ਉਮੀਦਵਾਰ, ਅੰਕਿਤ ਬਿਧਾਨ, ਜੇਤੂ ਰਹੇ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੰਘ ਚੋਣਾਂ ਵਿੱਚ ਏਬੀਵੀਪੀ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਅੰਕਿਤ ਬਿਢਾਨ ਨੇ ਜਿੱਤ ਹਾਸਲ ਕੀਤੀ ਹੈ। ਅੰਕਿਤ ਬਿਢਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਜੀਂਦ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਵਰਤਮਾਨ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਦ ਸਟੱਡੀ ਆਫ ਸੋਸ਼ਲ ਇਨਕਲੂਜ਼ਨ ਵਿੱਚ ਰਿਸਰਚ ਸਕਾਲਰ ਵਜੋਂ ਅਧਿਐਨ ਕਰ ਰਹੇ ਹਨ। ਅੰਕਿਤ ਬਿਢਾਨ ਨੂੰ ਕੁੱਲ 2879 ਵੋਟਾਂ ਪਈਆਂ। 2021 ਤੋਂ ਏਬੀਵੀਪੀ ਨਾਲ ਜੁੜੇ ਜਿੱਤ ਤੋਂ ਬਾਅਦ ਅੰਕਿਤ ਬਿਢਾਨ ਨੇ ਇਸ ਨੂੰ ਸਿਰਫ਼ ਆਪਣੀ ਜਿੱਤ ਨਹੀਂ, ਸਗੋਂ ਪੂਰੀ ਜੇਨ-ਜ਼ੈੱਡ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਜੇਨ-ਜ਼ੈੱਡ ਦੇ ਦਿਲ ਵਿੱਚ ਏਬੀਵੀਪੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਵਿਸ਼ਵਾਸ ਹੈ। ਅੰਕਿਤ ਬਿਢਾਨ ਨੇ ਕਿਹਾ ਕਿ ਵਿਦਿਆਰਥੀਆਂ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ ਅਤੇ ਹੁਣ ਉਨ੍ਹਾਂ ਦੀ ਤਰਜੀਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਉਠਾਉਣਾ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਾ ਹੋਵੇਗੀ। ਉਨ੍ਹਾਂ ਨੇ ਆਪਣੀ ਜਿੱਤ ਲਈ ਵਿਦਿਆਰਥੀਆਂ ਅਤੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ। ਉਹ ਸਾਲ 2021 ਤੋਂ ਏਬੀਵੀਪੀ ਵਿਦਿਆਰਥੀ ਸੰਗਠਨ ਨਾਲ ਜੁੜੇ ਹੋਏ ਹਨ। ਬਿਢਾਨ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਏਬੀਵੀਪੀ ਇਸ ਜਿੱਤ ਨੂੰ ਵਿਦਿਆਰਥੀ ਰਾਜਨੀਤੀ ਦੇ ਨਾਲ-ਨਾਲ ਵਿਆਪਕ ਰਾਜਨੀਤਿਕ ਸੰਦੇਸ਼ ਵਜੋਂ ਵੀ ਦੇਖ ਰਹੀ ਹੈ। ਚੋਣਾਂ ਤੋਂ ਠੀਕ ਪਹਿਲਾਂ ਬਾਦਲਾਂ ਵੱਲੋਂ ਸਥਾਪਿਤ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਐਸਓਆਈ (ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ) ਨੇ ਵੀ ਅੰਕਿਤ ਬਿਢਾਨ ਨੂੰ ਆਪਣਾ ਸਮਰਥਨ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦਾ ਸਿੱਖ ਸਟੂਡੈਂਟ ਫੈਡਰੇਸ਼ਨ ਵਿੰਗ ਸੱਤ ਪ੍ਰਤੀ ਪੰਜਾਬ ਦੇ ਲੋਕਾਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਕੀ ਯੂਨਿਟ ਹੋਵੇਗਾ ਤਾਂ ਕਿ ਪੰਜਾਬ ਯੂਨੀਵਰਸਿਟੀ ਉੱਤੇ ਆਰਐਸਐਸ ਬੀਜੇਪੀ ਦਾ ਬਾਦਲ ਪਰਿਵਾਰ ਰਾਹੀਂ ਜਿਸ ਤਰ੍ਹਾਂ ਕਬਜ਼ਾ ਕੀਤਾ ਜਾ ਰਿਹਾ ਹੈ ਉਸ ਨੂੰ ਨਕਾਰਿਆ ਜਾ ਸਕੇ ਅਤੇ ਸ ਜੋ ਆਲ ਇੰਡੀਆ ਸਿੱਖਣ ਫੈਡਰੇਸ਼ਨ ਵਾਂਗੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਆਪਣਾ ਫਰਜ ਅਦਾ ਕਰ ਰਹੀ ਹੈ ਉਸ ਦਾ ਤਨੋ ਮਨੋ ਅਤੇ ਤਨੋ ਸਹਿਯੋਗ ਦੇ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਮੁਢਲਾ ਫਰਜ਼ ਬਣਦਾ ਹੈ।

Leave a Reply

Your email address will not be published. Required fields are marked *