Translate Your Language

October 5, 2026 6:32 am

PUNPUN03583/19/1/2007-TC

PUNPUN03583/19/1/2007-TC

Home » Uncategorized » ਕਲਾਕਾਰ ਪੂਰੀ ਮਰਿਆਦਾ ‘ਚ ਰਹਿ ਕੇ ਨਿਭਾਉਣਗੇ ਆਪਣਾ ਹਰ ਕਿਰਦਾਰ – ਕੁੰਦਰਾ, ਸੂਦ

ਕਲਾਕਾਰ ਪੂਰੀ ਮਰਿਆਦਾ ‘ਚ ਰਹਿ ਕੇ ਨਿਭਾਉਣਗੇ ਆਪਣਾ ਹਰ ਕਿਰਦਾਰ – ਕੁੰਦਰਾ, ਸੂਦ

 

ਸ਼੍ਰੀ ਰਾਮ ਲੀਲਾ ਦੇ ਮੰਚਨ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਰਿਹਰਸਲ ਸ਼ੁਰੂ

 

ਮਾਛੀਵਾੜਾ ਸਾਹਿਬ, 25 ਅਗਸਤ (ਅੰਮ੍ਰਿਤਪਾਲ)-ਸਰਵਹਿੱਤਕਾਰੀ ਸਭਾ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਦੁਸ਼ਹਿਰਾ ਮੇਲਾ ਅਤੇ ਸ਼੍ਰੀ ਰਾਮ ਲੀਲਾ ਦਾ ਮੰਚਨ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਅੱਜ ਸ਼੍ਰੀ ਰਾਮ ਬਾਗ (ਬਾਲਾ ਜੀ ਮੰਦਿਰ) ਵਿਖੇ ਸ਼੍ਰੀ ਰਾਮ ਲੀਲਾ ਮੰਚਨ ਸਬੰਧੀ ਕਲਾਕਾਰਾਂ ਦੀ ਰਿਹਰਸਲ ਸ਼ੁਰੂ ਕੀਤੀ ਗਈ। ਜਿਸ ਦੀ ਸ਼ੁਰੂਆਤ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ ਅਤੇ ਪ੍ਰਧਾਨ ਅਸ਼ੋਕ ਸੂਦ ਦੁਆਰਾ ਕਰਵਾਈ ਗਈ। ਮੰਦਰ ਦੇ ਪੁਜਾਰੀ ਕ੍ਰਿਸ਼ਨਾ ਨੋਤਿਆਲ ਦੁਆਰਾ ਪੂਜਾ ਅਰਚਨਾ ਤੋਂ ਬਾਅਦ ਕਲਾਕਾਰਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਨਾਲ ਰਿਹਰਸਲ ਦੀ ਸ਼ਰੂਆਤ ਕੀਤੀ।

 

ਇਸ ਮੌਕੇ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ ਅਤੇ ਪ੍ਰਧਾਨ ਅਸ਼ੋਕ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਸ਼੍ਰੀ ਰਾਮ ਲੀਲਾ ਦਾ ਮੰਚਨ 8 ਅਕਤੂਬਰ ਤੋਂ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਕਲਾਕਾਰ ਸੇਵਾ ਭਾਵਨਾ ਨਾਲ ਭਗਵਾਨ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਦੇ ਹਨ ਅਤੇ ਪੂਰੀ ਮਰਿਆਦਾ ‘ਚ ਰਹਿ ਕੇ ਹਰ ਕਿਰਦਾਰ ਨੂੰ ਨਿਭਾਉਂਦੇ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਸ਼੍ਰੀ ਰਾਮ ਲੀਲਾ ‘ਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਹ ਪੂਰੀ ਸੇਵਾ ਭਾਵਨਾ ਨਾਲ ਆ ਕੇ ਇਸ ਪਰਿਵਾਰ ਦਾ ਹਿੱਸਾ ਬਣ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰ ਸ਼੍ਰੀ ਰਾਮ ਲੀਲਾ ਦੇ ਮੰਚਨ ਦੌਰਾਨ ਨਵੇਂ-ਨਵੇਂ ਦ੍ਰਿਸ਼ ਦਿਖਾਏ ਜਾਣਗੇ। ਇਸ ਮੌਕੇ ਕ੍ਰਿਸ਼ਨ ਸਚਦੇਵਾ, ਸੰਜੀਵ ਲੀਹਲ, ਅਸ਼ੋਕ ਮੈਨਨ, ਸੁਰਿੰਦਰ ਕੁਮਾਰ, ਕ੍ਰਿਸ਼ਨ ਚੋਪੜਾ, ਸਨੀ ਸੂਦ, ਦੀਪਕ ਸੂਦ, ਰਿੰਟੂ ਜੁਨੇਜਾ, ਵਿੱਕੀ ਕਪੂਰ, ਸੋਨੂੰ ਸਚਦੇਵਾ, ਦੀਪਕ ਚੰਦੇਲ, ਪਵਨ ਕੁਮਾਰ, ਲਾਲੀ ਹੰਸ, ਗੌਰਵ ਖੁਰਾਣਾ, ਕਰਨ ਲੀਹਲ, ਨਿਤਿਨ ਲਖਨਪਾਲ, ਪ੍ਰਿੰਸ ਵਰਮਾ, ਪਵਨ ਬੱਤਰਾ, ਹਰਸ਼ਿਤ ਲਖਨਪਾਲ, ਨਰੇਸ਼ ਖੇੜਾ, ਰਮਨ ਕੁਮਾਰ, ਅੰਚਿਤ ਭਾਟੀਆ, ਅਮਿਤ ਨਰੂਲਾ, ਸੁਮਿਤ ਨਰੂਲਾ, ਹਨੀ ਕਪੂਰ, ਸ਼ੀਵਾਂਸ਼ ਨਰੂਲਾ, ਸੌਰਵ ਸਿੰਗਲਾ, ਜਿੰਮੀ ਜੈਨ, ਸਚਿਨ ਹੰਸ, ਸਨੀ ਮੱਕੜ, ਵਿੱਕੀ ਅਹੂਜਾ ਵੀ ਮੌਜੂਦ ਸਨ।

Leave a Reply

Your email address will not be published. Required fields are marked *