Translate Your Language

October 5, 2026 7:23 am

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਵਿਦਿਅਰਥਣਾਂ ਤੋਂ ਕਰਵਾਇਆ

ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਵਿਦਿਅਰਥਣਾਂ ਤੋਂ ਕਰਵਾਇਆ

ਮਾਛੀਵਾੜਾ ਸਾਹਿਬ, 24 ਅਗਸਤ (ਅੰਮ੍ਰਿਤਪਾਲ)-ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਵਿਖੇ ਅੱਜ ਸਕੂਲ ਦੀ ਉੱਪਰਲੀ ਮੰਜ਼ਿਲ ਦੀ ਇਮਾਰਤ ਦੇ ਨਿਰਮਾਣ ਕਾਰਜ ਦੀ ਸ਼ੁਭ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਜੀ ਦੇ ਪਾਠ ਉਪਰੰਤ ਸਕੂਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ।

ਇਸ ਸ਼ੁਭ ਮੌਕੇ ’ਤੇ ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਦੇ ਹੱਥੋਂ ਨਵੀਂ ਇਮਾਰਤ ਦੀ ਪਹਿਲੀ ਇੱਟ ਰੱਖੀ ਗਈ। ਇਹ ਪਲ ਸਕੂਲ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲਾ ਸੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਸਮੂਹ ਕਮੇਟੀ ਮੈਂਬਰ, ਪ੍ਰਿੰ. ਦਵਿੰਦਰ ਸਿੰਘ, ਸਮੂਹ ਅਧਿਆਪਕ, ਸਕੂਲ ਵਿਦਿਆਰਥਣਾਂ ਅਤੇ ਸਾਰੇ ਇਲਾਕੇ ‘ਚ ਇਸ ਨਵੇਂ ਨਿਰਮਾਣ ਕਾਰਜ ਲਈ ਖੁਸ਼ੀ ਪ੍ਰਗਟ ਕੀਤੀ ਗਈ। ਇਹਨਾਂ ਸਭਨਾਂ ਵੱਲੋਂ ਸਕੂਲ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਵਿਦਿਆਰਥਣਾਂ ਅਤੇ ਸਟਾਫ਼ ‘ਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਨਵੀਂ ਇਮਾਰਤ ਸਕੂਲ ਦੇ ਵਿਦਿਆਰਥੀਆਂ ਲਈ ਵਧੇਰੇ ਸੁਵਿਧਾਵਾਂ ਅਤੇ ਬਿਹਤਰ ਵਿੱਦਿਅਕ ਮਾਹੌਲ ਪ੍ਰਦਾਨ ਕਰਨ ‘ਚ ਸਹਾਇਕ ਸਿੱਧ ਹੋਵੇਗੀ। ਇਹ ਦਿਨ ਸਕੂਲ ਦੇ ਇਤਿਹਾਸ ਵਿੱਚ ਇੱਕ ਨਵੇਂ ਅਤੇ ਸੁਨਹਿਰੀ ਅਧਿਆਇ ਦੀ ਸ਼ੁਰੂਆਤ ਵਜੋਂ ਯਾਦਗਾਰ ਰਹੇਗਾ।

Leave a Reply

Your email address will not be published. Required fields are marked *