Translate Your Language

October 5, 2026 8:12 am

PUNPUN03583/19/1/2007-TC

PUNPUN03583/19/1/2007-TC

Home » Uncategorized » 24 ਅਗਸਤ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼… ਖਾੜਕੂ ਸਿੱਖ ਸੰਘਰਸ਼ ਦੌਰਾਨ ਬਹੁਤ ਸ਼ਾਂਤ ਸੁਭਾਅ, ਦਲੇਰ ਅਤੇ ਦਿ੍ੜ ਇਰਾਦੇ ਵਾਲੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ ਨੇ ਕੀਤੇ ਹਰ ਐਕਸਨ ਸੂਝਬੂਝ ਨਾਲ ਨੇਪਰੇ ਚਾੜਿਆ…

24 ਅਗਸਤ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼… ਖਾੜਕੂ ਸਿੱਖ ਸੰਘਰਸ਼ ਦੌਰਾਨ ਬਹੁਤ ਸ਼ਾਂਤ ਸੁਭਾਅ, ਦਲੇਰ ਅਤੇ ਦਿ੍ੜ ਇਰਾਦੇ ਵਾਲੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ ਨੇ ਕੀਤੇ ਹਰ ਐਕਸਨ ਸੂਝਬੂਝ ਨਾਲ ਨੇਪਰੇ ਚਾੜਿਆ…

ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਦੌਰਾਨ ਹਜ਼ਾਰਾਂ ਹੀ ਸਿੱਖ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ, ਮਾਵਾਂ-ਭੈਣਾਂ ਨੇ ਖਾੜਕੂ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਪਾਈਆਂ। ਇਸ ਸਬੰਧ ਵਿੱਚ ਸਿੱਖ ਸੰਘਰਸ਼ ਦੌਰਾਨ ਸਹੀਦ ਭਾਈ ਸੁਖਚੈਨ ਸਿੰਘ ਦੁਗਾਲ ਨੂੰ ਵੀ ਜਾਲਮ ਪੁਲਿਸ ਨੇ ਗਿਰਫਤਾਰ ਕਰਕੇ 24 ਅਗਸਤ 1992 ਨੂੰ ਤਸ਼ਦਦ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਭਾਈ ਸਿੰਘ ਦੁਗਾਲ ਦਾ ਜਨਮ ਪਿੰਡ ਦੁਗਾਲ, ਤਹਿਸੀਲ ਪਾਤੜਾਂ ਅਤੇ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਭਾਈ ਸਾਹਿਬ ਮਸਤੂਆਣਾ ਸਾਹਿਬ ਕਾਲਜ ਵਿੱਚ ਪੜ੍ਹਦੇ ਸਮੇਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਅਤੇ ਬਾਅਦ ਵਿੱਚ ਪ੍ਰਧਾਨ ਬਣੇ। ਉਨ੍ਹਾਂ ਨਾਲ ਮਹਾਨ ਸ਼ਹੀਦ ਭਾਈ ਅਵਤਾਰ ਸਿੰਘ ਤਾਰੀ ਤੂਰ ਬੰਨਜਾਰਾ ਵੀ ਸਿੱਖ ਫੈਡਰੇਸ਼ਨ ਵਿੱਚ ਸ਼ਾਮਲ ਹੋਏ ਸਨ। ਉਸ ਸਮੇਂ ਸਿੱਖ ਕੌਮ ਤੇ ਸਰਕਾਰੀ ਜ਼ੁਲਮ ਦੀ ਹਨੇਰ ਗਰਦੀ ਚੱਲ ਰਹੀ ਸੀ। ਭਾਈ ਸਾਹਿਬ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬਹੁਤ ਤਸੀਹੇ ਦਿੱਤੇ ਅਤੇ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਜੇਲ੍ਹ ਵਿੱਚ ਹੋਰ ਵੀ ਜੁਝਾਰੂ ਯੋਧੇ ਕੈਦ ਸਨ। ਜਿਨ੍ਹਾਂ ਵਿੱਚ ਸ੍ਰੀ ਹਰਗੋਬਿੰਦਪੁਰ ਇਲਾਕੇ ਦਾ ਜੁਝਾਰੂ ਸਿੱਖ ਨੌਜਵਾਨ ਸ਼ਹੀਦ ਭਾਈ ਬਲਜੀਤ ਸਿੰਘ ਮਨੇਸ ਵੀ ਸੀ। ਜਿਸ ਦਾ ਸਾਰਾ ਪਰਿਵਾਰ ਉਸ ਦੇ ਜੇਲ੍ਹ ਵਿੱਚ ਬੰਦ ਸਮੇਂ ਪੁਲਿਸ ਕੈਟਾ ਨੇ ਸ਼ਹੀਦ ਕਰ ਦਿੱਤਾ ਸੀ। ਭਾਈ ਸਾਹਿਬ ਨੇ ਭਾਈ ਬਲਜੀਤ ਸਿੰਘ ਨੂੰ ਆਪਣਾ ਭਰਾ ਬਣਾਇਆ ਤੇ ਜੇਲ੍ਹ ਵਿੱਚ ਵਾਪਸ ਆਉਣ ‘ਤੇ ਉਹਨਾਂ ਨੂੰ ਆਪਣੇ ਘਰ ਪਿੰਡ ਦੁਗਾਲ ਹੀ ਲੈ ਗਏ। ਆਪ ਜੀ ਖਾੜਕੂ ਸੰਘਰਸ਼ ਦੇ ਮੋਹਰੀ ਸ਼ਹੀਦ ਸਿੰਘਾਂ ਭਾਈ ਪਿਆਰਾ ਸਿੰਘ ਆਲੋਅਰਖ ਅਤੇ ਸ਼ਹੀਦ ਭਾਈ ਅਵਾਤਾਰ ਸਿੰਘ ਤਾਰੀ ਤੂਰਬੰਨਜਾਰਾ ਨਾਲ  ਸਿੱਖ ਸੰਘਰਸ਼ ਵਿੱਚ ਕੁੱਦ ਪਏ  ਅਤੇ ਭਾਈ ਸਾਹਿਬ ਗੁਰਵਿੰਦਰ ਸਿੰਘ ਬੀ ਏ ਦੇ ਨਾਮ ਨਾਲ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋਏ ਅਤੇ ਖਾਲਿਸਤਾਨ ਕਮਾਡੋ ਫੋਰਸ ਵੱਲੋਂ ਭਾਈ ਸੁਖਚੈਨ ਸਿੰਘ ਦੁਗਾਲ ਨੂੰ ਹਰਿਆਣਾ ਸਟੇਟ ਦਾ ਚੀਫ ਕਮਾਂਡਰ ਨਿਯੁਕਤ ਕੀਤਾ ਗਿਆ। ਉਹਨਾਂ ਦੇ ਜੱਥੇ ਵਿੱਚ ਸ਼ਹੀਦ ਭਾਈ ਬਲਜੀਤ ਸਿੰਘ ਮਨੇਸ, ਭਾਈ ਜਗਮੇਲ ਸਿੰਘ ਬਬਲਾ ਬੁਜਰਕ, ਭਾਈ ਹਰਮਿੰਦਰ ਸਿੰਘ ਕਾਲਾ ਸੁਰਜਨ ਭੈਣੀ, ਯਾਦਵਿੰਦਰ ਸਿੰਘ ਪਿੰਕਾ ਭਵਾਨੀਗੜ, ਭਾਈ ਜਰਨੈਲ ਸਿੰਘ ਨਾਗਰਾ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਪਲਾਸੌਰ ਸ਼ਾਮਲ ਸਨ । ਸੰਘਰਸ਼ ਦੌਰਾਨ ਆਪ ਦਾ ਮੇਲ ਸ਼ਹੀਦ ਭਾਈ ਲਖਵੀਰ ਸਿੰਘ ਕਪਿਆਲ ਨਾਲ ਹੋਇਆ। ਜਿਨ੍ਹਾਂ ਨੇ ਇਲਾਕੇ ਵਿੱਚ ਸਰਗਰਮ ਜੱਥੇਬੰਦੀਆਂ ਜਿਨ੍ਹਾਂ ਵਿੱਚ  ਭਾਈ ਸੁਖਰਾਮ ਸਿੰਘ ਕੁਲਾਰਾ ਅਤੇ ਸ਼ਹੀਦ ਭਾਈ ਗੁਰਮੁਖ ਸਿੰਘ ਭੜੀ ਮਾਨਸਾ ਦੇ ਜੱਥੇ ਸ਼ਾਮਲ ਸਨ। ਸਾਰਿਆਂ ਨੂੰ ਇਕੱਠੇ ਕੀਤਾ ਤੇ ਸਾਰੇ ਸਿੰਘ ਸ਼ਹੀਦ ਭਾਈ ਸੁਖਰਾਮ ਸਿੰਘ ਕੁਲਾਰਾ ਅਤੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ ਦੀ ਅਗਵਾਈ ਵਿੱਚ ਕੰਮ ਕਰਨ ਲੱਗੇ। ਭਾਈ ਸੁਖਚੈਨ ਸਿੰਘ ਬੜੇ ਹੀ ਸ਼ਾਂਤ ਦਲੇਰ ਅਤੇ ਦਿ੍ਰੜ ਇਰਾਦੇ ਵਾਲੇ ਸਿੰਘ ਸਨ ਉਹ ਜਿਹੜੇ ਵੀ ਐਕਸਨ ਬਾਰੇ ਸੋਚ ਲੈਦੇ ਉਹਨੂੰ ਪੂਰਾ ਕਰਕੇ ਹੀ ਦਮ ਲੈਦੇ ਸਨ। ਭਾਈ ਸੁਖਚੈਨ ਸਿੰਘ ਨੇ ਸ਼ਹੀਦ ਭਾਈ ਸੁਖਰਾਮ ਸਿੰਘ ਕੁਲਾਰਾ, ਸ਼ਹੀਦ ਭਾਈ ਅਵਤਾਰ ਸਿੰਘ ਮਾਜਰੀ, ਸ਼ਹੀਦ ਭਾਈ ਲਖਵੀਰ ਸਿੰਘ ਕਪਿਆਲ, ਸ਼ਹੀਦ ਭਾਈ ਗੁਰਮੁਖ ਸਿੰਘ ਭੜੀ ਮਾਨਸਾ, ਸ਼ਹੀਦ ਭਾਈ ਬਲਜੀਤ ਸਿੰਘ ਮਨੇਸ, ਸ਼ਹੀਦ ਭਾਈ ਜਗਮੇਲ ਸਿੰਘ ਬਬਲਾ, ਸ਼ਹੀਦ ਭਾਈ ਯਾਦਵਿੰਦਰ ਸਿੰਘ ਅਤੇ ਹੋਰ ਸਿੰਘਾ ਨਾਲ ਰੱਲ ਕੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਇਆ। ਇੱਕ ਵਾਰ ਪਾਤੜਾਂ ਪੁਲਿਸ ਵੱਲੋਂ ਆਪ ਨੂੰ ਪਹਿਚਾਣ ਕੇ ਫੜਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਭਾਈ ਸੁਖਚੈਨ ਸਿੰਘ ਅਤੇ ਲਖਵੀਰ ਸਿੰਘ ਦੋਵੇਂ ਹੀ ਪੁਲਿਸ ਪਾਰਟੀ ਨਾਲ ਭਿੜ ਗਏ ਅਤੇ ਪੁਲਿਸ ਪਾਰਟੀ ਹਥਿਆਰ ਛੱਡ ਹੀ ਫਰਾਰ ਹੋ ਗਈ ਸੀ। ਰੂਪੋਸ਼ ਜੀਵਨ ਦੌਰਾਨ ਆਪ ਨੇ ਅਨੇਕਾਂ ਦੁਸਟਾ ਨੂੰ ਸੋਧਿਆ ਪਰੰਤੂ ਉਹ ਨਿਰਦੋਸ਼ ਦੇ ਕਤਲੇਆਮ ਦੇ ਖਿਲਾਫ਼ ਸਨ। ਜਦੋਂ ਇਲਾਕੇ ਤਲਵੰਡੀ ਭਾਈ ਤੇ ਬਰਾਸ ਪਿੰਡ ਵਿੱਚ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਤਾਂ ਉਨ੍ਹਾਂ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ ਅਤੇ ਉਸ ਸਮੇਂ ਛੱਪਦੇ ਪੈਗ਼ਾਮ ਰਸਾਲੇ ਵਿੱਚ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇਹ ਘਟਨਾ ਦੁਬਾਰਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਈ ਸਾਹਿਬ ਆਪਣੇ ਸਾਥੀ ਸਿੰਘ ਨਾਲ ਪਟਿਆਲੇ ਵਿੱਚ ਸਨ ਤਾਂ ਇਸ ਦੀ ਸੂਹ ਪਿੰਡ ਬੇਨੜਾ ਅਤੇ ਅਹਿਮਦਗੜ ਦੇ ਦੋ ਪੁਲਿਸ ਕੈਟਾ ਨੇ ਪੁਲਿਸ ਨੂੰ ਦੇ ਦਿੱਤੀ। ਪੁਲਿਸ ਆਪ ਦਾ ਪਿੱਛਾ ਕਰਨ ਲੱਗੀ ਅਤੇ ਪੁਲਿਸ ਦੇ ਉਸ ਸਮੇਂ ਮਸ਼ਹੂਰ ਬੁੱਚੜ ਡੀ ਐਸ ਪੀ ਬਲਦੇਵ ਕਾਲਾ ਨੇ ਆਪ ਨੂੰ ਗਿਰਫਤਾਰ ਕਰ ਲਿਆ। ਇਸੇ ਸਮੇਂ ਦੌਰਾਨ  ਆਪ ਨੇ ਸਾਇਨਾਈਡ ਨਿਗਲਣ ਦੀ ਕੋਸਿਸ ਕੀਤੀ ਪਰੰਤੂ ਪੁਲਿਸ ਦੇ ਵੱਲੋਂ ਪਿਸਟਲ ਦਾ ਬੱਟ ਮਾਰ ਕੇ ਭਾਈ ਸਾਹਿਬ ਨੂੰ ਸਾਇਨਾਈਡ ਨਾ ਨਿਗਲਣ ਦਿੱਤਾ। ਉਹਨਾਂ ਤੇ ਤਸ਼ੱਦਦ ਕਰਨ ਲਈ ਖੁਦ ਬੁੱਚੜ ਕੇ ਪੀ ਗਿੱਲ ਪਟਿਆਲੇ ਆਇਆ ਅਤੇ ਉਨ੍ਹਾਂ ‘ਤੇ ਬਹੁਤ ਤਸ਼ੱਦਦ ਕੀਤਾ ਪ੍ਰੰਤੂ ਜੱਥੇਬੰਦੀ ਦਾ ਕੋਈ ਭੇਦ ਪੁਲਿਸ ਖੁਲਵਾ ਨਾ ਸਕੀ। ਪੁਲਿਸ ਹਿਰਾਸਤ ਚ ਭਾਰੀ ਤਸ਼ੱਦਦ ਦੇ ਬਾਵਜੂਦ ਉਹ ਹਮੇਸ਼ਾ ਚੜਦੀਕਲਾ ਚ ਰਹੇ । ਉਸ ਸਮੇਂ ਤਸੀਹਾ ਕੇਂਦਰ ਚ ਮੌਜੂਦ ਪੁਲਿਸ ਕਰਮਚਾਰੀ ਨੇ ਭਾਈ ਸਾਹਿਬ ਦੀ ਦਲੇਰੀ ਦੇ ਕਿੱਸੇ ਸੁਣਾਉਂਦੇ ਦੱਸਿਆ ਕਿ ਭਾਈ ਸੁਖਚੈਨ ਸਿੰਘ ਨੇ ਸਿਰਫ਼ ਇਹ ਕਿਹਾ ਕਿ ਜੇਕਰ ਉਹਨੇ ਕੋਈ ਭੇਦ ਖੋਲ੍ਹ ਦਿੱਤਾ ਤਾਂ ਉਹਨਾ ਨੂੰ ਸੁਖਚੈਨ ਸਿੰਘ ਕੌਣ ਕਹੇਗਾ। ਜਦੋਂ ਬੁੱਚੜਾ ਦੀ ਕੋਈ ਵਾਹ ਨਾ ਚੱਲੀ ਤਾਂ ਉਹਨਾ ਨੂੰ ਮਿਤੀ 24 ਅਗਸਤ 1992 ਦੇ ਦਿਨ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਭਰਾ ਭਾਈ ਦਲਵੀਰ ਸਿੰਘ ਨੂੰ ਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਦੋਵੇਂ ਭਰਾਵਾਂ ਨੇ ਸਿੱਖ ਕੌਮ ਤੋਂ ਆਪਾ ਵਾਰ ਕੇ ਕੌਮ ਦੀ ਸੇਵਾ ਕੀਤੀ। ਖਾਲਸਾ ਪੰਥ ਇਹਨਾਂ ਜੁਝਾਰੂ ਯੋਧਿਆਂ ਦੀਆਂ ਸ਼ਹੀਦੀਆਂ ਨੂੰ ਹਮੇਸ਼ਾ ਪ੍ਰਣਾਮ ਕਰਦਾ ਰਹੇਗਾ।
             -ਮੰਗਤ ਸਿੰਘ ਸੈਦਪੁਰ (ਸਟਾਫ਼ ਰਿਪੋਰਟਰ)                      ਚੰਡੀਗੜ੍ਹ-। ਮੋਬਾ.70877-76975.

Leave a Reply

Your email address will not be published. Required fields are marked *