Translate Your Language

October 5, 2026 7:23 am

PUNPUN03583/19/1/2007-TC

PUNPUN03583/19/1/2007-TC

Home » Uncategorized » ਨਵੀਂ ਦਿੱਲੀ ਇੰਦਰਾ ਗਾਂਧੀ ਭਵਨ ਵਿਖੇ ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕਾਰਜਕਾਰਨੀ ਮੀਟਿੰਗ ‘ਚ ਮੋਹਾਲੀ ਤੋਂ ਪਹਿਲਵਾਨ ਅਮਰਜੀਤ ਸਿੰਘ ਗਿੱਲ ਹੋਏ ਸ਼ਾਮਿਲ…

ਨਵੀਂ ਦਿੱਲੀ ਇੰਦਰਾ ਗਾਂਧੀ ਭਵਨ ਵਿਖੇ ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕਾਰਜਕਾਰਨੀ ਮੀਟਿੰਗ ‘ਚ ਮੋਹਾਲੀ ਤੋਂ ਪਹਿਲਵਾਨ ਅਮਰਜੀਤ ਸਿੰਘ ਗਿੱਲ ਹੋਏ ਸ਼ਾਮਿਲ…

ਸਾਹਿਬਜਾਦਾ ਅਜੀਤ ਸਿੰਘ ਨਗਰ 21 ਅਗਸਤ (ਮੰਗਤ ਸਿੰਘ ਸੈਦਪੁਰ) : ਨਵੀਂ ਦਿੱਲੀ ਇੰਦਰਾਂ ਭਵਨ ਵਿਖੇ ਆਲ ਇੰਡੀਆ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਕਾਰਜਕਾਰਨੀ ਮੀਟਿੰਗ ‘ਚ ਮੋਹਾਲੀ ਤੋਂ ਸ਼ਾਮਿਲ ਹੋਏ  ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਮਰਹੂਮ ਸਵ ਭਾਰਤ ਰਤਨ ਸ੍ਰੀ ਰਾਜੀਵ ਗਾਂਧੀ ਜੀ ਨੂੰ ਉਹਨਾਂ ਦੀ ਜਯੰਤੀ ਮੋਕੇ ਭੇਂਟ ਸ਼ਰਧਾਂਜਲੀ ਕੀਤੀ। ਪਹਿਲਵਾਨ ਅਮਰਜੀਤ ਸਿੰਘ ਗਿੱਲ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਜਿਲਾ ਮੋਹਾਲੀ ਦੇ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਇਕਾਈ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਸਾਰੀ ਲੀਡਰਸ਼ਿਪ ਸਮੂਹ ਅਹੁਦੇਦਾਰ ਸਾਬਕਾ ਪੰਜਾਬ ਚੈਅਰਮੈਨ ਗਗਨਦੀਪ ਸਿੰਘ ਬੋਬੀ, ਮੋਜੂਦਾ ਪੰਜਾਬ ਦੇ ਚੇਅਰਮੈਨ ਐਡ ਜਸਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਦਿੱਲੀ ਦੇ ਇੰਦਰਾ ਭਵਨ ਨਵੀਂ ਦਿੱਲੀ ਵਿਖੇ ਕਾਰਜਕਾਰਨੀ ਮੀਟਿੰਗ ਚ ਸ਼ਾਮਲ ਹੋਏ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕੀ ਇਸ ਕਾਰਜਕਾਰਨੀ ਮੀਟਿੰਗ ਚ ਸੰਗਠਨ ਦੇ ਆਲ ਇੰਡੀਆ ਦੀ ਸੰਮੂਹ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ ਜਿਹਨਾ ਚੌਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਆਲ ਇੰਡੀਆਂ ਦੇ ਪ੍ਰਧਾਨ ਸੁਨੀਲ ਪੰਨਵਾਰ ,ਆਲ ਇੰਡੀਆਂ ਸੀਡਬਲਿਊਸੀ ਅਤੇ ਏਆਈਸੀਸੀ ਮੈਂਬਰ ਅਤੇ ਤੇਲੰਗਾਨਾ ਦੇ ਇੰਚਾਰਜ ਮੈਂਡਮ ਮੀਨਾਕਸ਼ੀ ਨਟਜਾਰਨ,ਗੁਰਦੀਪ ਸਿੰਘ ਸੱਪਲ ਮੈਂਬਰ (ਸੀਡਬਲਿਊਸੀ), ਸੰਚਿਨ ਰਾੳ ਆਲ ਇੰਡੀਆ ਸਵਰਾਜ ਤੇ ਸਰਵੋਦਿਆ ਇੰਚਾਰਜ ਜ਼ਿਹਨਾਂ ਦੁਆਰਾ ਵੱਖ ਵੱਖ ਸੈਸ਼ਨ ਲਏ ਗਏ। ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕੀ ਇਸ ਸੰਗਠਨ ਦੀ ਕਾਰਜਕਾਰਨੀ ਮੀਟਿੰਗ ‘ਚ ‘ਕੰਮ ਮੰਗੋ ਅਭਿਆਨ’ ਦੀ ਵੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਕੰਮ ਮੰਗੋ ਅਭਿਆਨ ਇੱਕ ਅਜਿਹੀ ਮੁਹਿੰਮ ਹੈ ਜੋ ਪੇਂਡੂ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਕੰਮ ਦਾ ਅਧਿਕਾਰ ਦਿਵਾਉਣ ਅਤੇ ਮਨਰੇਗਾ ਅਧੀਨ ਕੰਮ ਦੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਜ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸੇ ਮੀਟਿੰਗ ਦੌਰਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਇਸ ਕਾਰਜਕਾਰਨੀ ਮੀਟਿੰਗ ਵਿੱਚ ਸਾਰੇ ਵੱਖ ਵੱਖ ਰਾਂਜਾ ਦੇ ਆਗੂ ਅਹਿਮ ਤੌਰ ਤੇ ਪਹੁੰਚੇ ਤੇ ਨਾਲ ਹੀ ਮਰਹੂਮ ਭਾਰਤ ਰਤਨ ਸਵ ਸ੍ਰੀ ਰਾਜੀਵ ਗਾਂਧੀ ਜੀ ਨੂੰ ਉਹਨਾਂ ਦੇ ਜਨਮ ਜਯੰਤੀ ਮੋਕੇ ਸ਼ਰਧਾਂਜਲੀ ਭੇਟ ਕਿਤੀ ਗਈ।

Leave a Reply

Your email address will not be published. Required fields are marked *