Translate Your Language

October 5, 2026 8:53 am

PUNPUN03583/19/1/2007-TC

PUNPUN03583/19/1/2007-TC

Home » Uncategorized » 15 ਅਗਸਤ ਨੂੰ ਸ਼ਾਂਤਮਈ ਢੰਗ ਨਾਲ ਗਵਰਨਰ ਹਾਊਸ ਵੱਲ ਮਾਰਚ ਕਰ ਰਹੀ ਸੰਗਤ ‘ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਨਾਲ ਬਜ਼ੁਰਗਾਂ, ਬੱਚਿਆਂ, ਸਿੰਘਾਂ, ਸਿੰਘਣੀਆਂ ਨੂੰ ਜਖਮੀ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣਾ ਸਮੂਹ ਦਾ ਮੁੱਢਲਾ ਫਰਜ਼ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ

15 ਅਗਸਤ ਨੂੰ ਸ਼ਾਂਤਮਈ ਢੰਗ ਨਾਲ ਗਵਰਨਰ ਹਾਊਸ ਵੱਲ ਮਾਰਚ ਕਰ ਰਹੀ ਸੰਗਤ ‘ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਨਾਲ ਬਜ਼ੁਰਗਾਂ, ਬੱਚਿਆਂ, ਸਿੰਘਾਂ, ਸਿੰਘਣੀਆਂ ਨੂੰ ਜਖਮੀ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣਾ ਸਮੂਹ ਦਾ ਮੁੱਢਲਾ ਫਰਜ਼ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਵੀ ਸਿੰਘ ਸਭਾ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਵੀ ਬੰਤ ਰੱਖਣ ਦਾ ਦਿੱਤਾ ਸਮਰਥਨ : ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ
ਚੰਡੀਗੜ੍ਹ 20 ਅਗਸਤ (ਮੰਗਤ ਸਿੰਘ ਸੈਦਪੁਰ) : ਇਕ ਦਿਨ ਸਟੇਟ ਦੀਆਂ ਵੱਖ ਵੱਖ ਜੇਲਾਂ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਬਹਿਬਲ ਕਲਾਂ ਗੋਲੀ ਕਡ ਲਾਪਤਾ 328 ਸਰੂਪਾਂਮੋ ਦਾ ਇਨਸਾਫ ਲੈਣ ਲਈ ਲਗਭਗ ਚਾਰ ਸਾਲਾਂ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ 21 ਅਗੱਸਤ  ਦੇ ਸ਼ਾਂਤਮਈ ਪੰਜਾਬ ਬੰਦ ਲਈ ਪੰਜਾਬੀਆਂ ਤੋਂ ਸਹਿਯੋਗ ਮੰਗਦਿਆਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤਕ ਆਵਾਜਾਈ, ਦੁਕਾਨਾਂ, ਸਰਕਾਰੀ ਅਰਧ ਸਰਕਾਰੀ ਅਦਾਰਿਆਂ ਅਤੇ ਹੋਰ ਪੰਥਕ ਹਮਦਰਦੀਆਂ ਨੂੰ ਬੰਦ ਰੱਖਣ ਲਈ ਅਪੀਲ ਕੀਤੀ ਹੈ। ਮੋਰਚੇ ਨਾਲ ਜੁੜੀਆਂ ਪੰਥਕ ਪਾਰਟੀਆਂ, ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਪੰਥਕ ਧਿਰਾਂ, ਸਮੂਹ ਪੰਜਾਬੀ ਆਪਸੀ ਸਹਿਮਤੀ ਨਾਲ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਣ। ਖਾਸ ਗੱਲ ਇਹ ਕਿ ਕੌਮੀ ਇਨਸਾਫ ਮੋਰਚੇ ਮੋਹਾਲੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਉਤੇ ਚੰਡੀਗੜ ਪ੍ਰਸ਼ਾਸ਼ਨ ਵਲੋਂ ਭਾਜਪਾ ਦੇ ਇਸ਼ਾਰੇ ਉੱਤੇ 15 ਅਗੱਸਤ ਨੂੰ ਸ਼ਾਂਤਮਈ ਤਰੀਕੇ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਲਈ ਪਹਿਲਾਂ ਫੇਕ ਖਬਰਾਂ ਅਤੇ ਫੇਰ ਅੱਥਰੂ ਗੈਸ ਦੇ ਗੋਲੇ ਅਤੇ ਗੰਦੇ ਪਾਣੀ ਦੀਆਂ ਬੋਛਾਰਾਂ ਮਾਰੀਆਂ ਗਈਆਂ। ਬੱਚੇ, ਬੀਬੀਆਂ ,ਬਜੁਰਗ ਅਤੇ ਪਤਰਕਾਰਾਂ ਨੂੰ ਜਖਮੀ ਕੀਤਾ ਗਿਆ । ਹੱਕ ਮੰਗਦੇ ਸਿੱਖਾਂ ਨੂੰ ਆਪਣੀ ਹੀ ਰਾਜਧਾਨੀ ਵਿਚ ਆਪਣੇ ਰਾਜਪਾਲ ਕੋਲ ਆਪਣੀ ਆਵਾਜ਼ ਪੁੱਜਦੀ ਕਰਨ ਦਾ ਅਧਿਕਾਰ ਬੇਰੀਕੇਡਾਂ ਦੀਆਂ ਕੰਧਾਂ ਖੜੀਆਂ ਕਰਕੇ ਖੋਹ ਲਿਆ ਹੈ। ਮੋਰਚੇ ਦੇ ਆਗੂਆਂ ਵਲੋਂ ਇਸਦੀ ਨਿੰਦਾ ਕੀਤੀ ਗਈ। ਜਿਸ ਦਿਨ ਉਸ ਵਜੋਂ 21 ਅਗਸਤ ਨੂੰ ਸੱਤ ਤੋਂ 2 ਵਜੇ ਤੱਕ ਉਸ ਪਰਗਟ ਕਰਨ ਲਈ ਪੰਜਾਬ ਦਾ ਸੱਦਾ ਮੋਰਚੇ ਵੱਲੋਂ ਦਿੱਤਾ ਗਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਮੁੱਖ ਬੁਲਾਰੇ ਗੁਰਦੀਪ ਸਿੰਘ ਬਠਿੰਡਾ ਮੈਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਚੰਡੀਗੜ ਪ੍ਰਸ਼ਾਸਨ ਵਲੋਂ ਮੋਰਚੇ ਦੇ ਆਗੂ ਅਤੇ ਵਿੱਤ ਕਮੇਟੀ ਦੇ ਮੈਂਬਰ ਤਰੁਣ ਜੈਨ ਬਾਵਾ ਨੂੰ ਉਨ੍ਹਾਂ ਦੇ 8 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ। ਮੋਰਚੇ ਵਲੋਂ ਉਨ੍ਹਾਂ ਉਤੇ ਪਾਏ, ਆਰਮਜ਼ ਐਕਟ ਦੇ ਝੂਠੇ ਮੁੱਕਦਮੇ ਦਾ ਸਖ਼ਤ ਨੋਟਿਸ ਲਿਆ ਗਿਆ ਜਿਸ ਵਿਚ ਪਰਦਰਸ਼ਨਕਾਰੀਆਂ ਦੀਆਂ ਗੱਡੀਆਂ ਵਿਚੋਂ 4 ਸ੍ਰੀ ਸਾਹਿਬ ਦੀ ਬਰਾਮਦਗੀ ਦਿਖਾਈ ਗਈ ਹੈ। ਉਨ੍ਹਾਂ ਨਾਲ ਫੜੇ ਨੌਜਵਾਨਾਂ ਵਿਚੋਂ 5 ਦੁਮਾਲਾ ਸਜਾਏ ਸਿੰਘ ਸਨ । ਮੋਰਚੇ ਨੇ ਸਵਾਲ ਕੀਤਾ ਕੇ ਕੀ ਹੁਣ ਭਾਜਪਾ ਸਿੱਖਾਂ ਦੀ ਸ਼ਾਨ ਅਤੇ ਪਹਿਚਾਣ ਕਿਰਪਾਨ ਰੱਖਣ ਉਤੇ ਵੀ ਪਾਬੰਦੀ ਲਗਾਵੇਗੀ। ਆਗੂਆਂ ਨੇ ਇਸ ਕੇਸ ਨੂੰ ਉੱਚ ਅਦਾਲਤ ਤੱਕ ਲੜਨ ਅਤੇ ਪੂਰੇ ਸੂਬੇ ਸਮੇਤ ਭਾਰਤ ਵਿਚ ਪ੍ਰਚਾਰਨ ਦਾ ਐਲਾਨ ਵੀ ਕੀਤਾ। ਉਹਨਾਂ ਦੱਸਿਆ ਕਿ ਅੱਜ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਕੋਆਰਡੀਨੇਟਰ ਪਾਲ ਸਿੰਘ ਫਰਾਂਸ, ਸੀਨੀਅਰ ਆਗੂ ਜੀਤ ਸਿੰਘ ਫੂਲ,  ਕੋ-ਕੋਆਰਡੀਨੇਟਰ ਭਾਈ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਜਨਰਲ ਸਕੱਤਰ ਗੁਰਿੰਦਰ ਸਿੰਘ ਭੰਗੂ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ ਪਾਲ ਸਿੰਘ ਘੜੂੰਆ, ਬਲਵਿੰਦਰ ਸਿੰਘ ਫਿਰੋਜ਼ਪੁਰ, ਰਵਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਭਾਊ, ਬਲਜਿੰਦਰ ਸਿੰਘ ਖਾਲਸਾ, ਜੀਤ ਸਿੰਘ ਔਲਖ, ਅਵਤਾਰ ਸਿੰਘ ਬੜੈਲ, ਇੰਦਰਬੀਰ ਸਿੰਘ ਪਟਿਆਲਾ, ਹਰ ਰਣਜੀਤ ਸਿੰਘ ਚਰਨਾਥਲ, ਰਿੰਕੂ ਸਾਰੰਗਪੁਰ,ਸੰਦੀਪ ਸੀਪਾ, ਭਾਨਾ ਸਿੱਧੂ, ਬਾਬਾ ਪਰਮਜੀਤ ਸਿੰਘ, ਅਮਨਦੀਪ ਸਿੰਘ, ਸੁਖਬੀਰ ਸਿੰਘ, ਗੁਰਜੰਟ ਸਿੰਘ ਆਦਿ ਆਗੂਆਂ ਵੱਲੋਂ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਯੂਨਾਈਟਡ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਰਸਪਾਲ ਸਿੰਘ ਚੰਡੀਗੜ੍ਹ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਚੰਡੀਗੜ੍ਹ ਵਿੱਚ ਸਵੇਰੇ 7 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਕਰਨ ਲਈ ਆਮ ਸੰਗਤਾਂ ਤੋਂ ਇਲਾਵਾ ਵਪਾਰੀਆਂ, ਦਫਤਰਾਂ ਪ੍ਰਾਈਵੇਟ ਕੰਪਨੀ ਅਤੇ ਹੋਰ ਅਦਾਰਿਆਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *