Translate Your Language

October 5, 2026 8:53 am

PUNPUN03583/19/1/2007-TC

PUNPUN03583/19/1/2007-TC

Home » Uncategorized » ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਪਹੁੰਚਾਇਆ ਜਾ ਰਿਹਾ ਪਿੰਡਾਂ-ਸਹਿਰਾਂ ‘ਚ ਘਰ-ਘਰ ਤੱਕ : ਵਿਧਾਇਕ ਕੁਲਵੰਤ ਸਿੰਘ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਪਹੁੰਚਾਇਆ ਜਾ ਰਿਹਾ ਪਿੰਡਾਂ-ਸਹਿਰਾਂ ‘ਚ ਘਰ-ਘਰ ਤੱਕ : ਵਿਧਾਇਕ ਕੁਲਵੰਤ ਸਿੰਘ

ਹਲਕਾ ਮੋਹਾਲੀ ‘ਚ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਆਪ ਮੁਹਾਰੇ ਹੋ ਰਹੇ ਲੋਕਾਂ ਦੇ ਵਿਸ਼ਾਲ ਇਕੱਠ : ਸੀਨੀ. ਆਗੂ ਅਕਵਿੰਦਰ ਸਿੰਘ ਗੋਸਲ 
ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਅਗਸਤ (ਮੰਗਤ ਸਿੰਘ ਸੈਦਪੁਰ) : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਚਾਰ ਸਾਲ ਦੇ  ਕਾਰਜਕਾਲ ਦੌਰਾਨ ਲੋਕ ਪੱਖੀ ਸਕੀਮਾਂ ਨੂੰ ਲੋਕਾਂ ਤੱਕ  ਪਹੁੰਚਾਉਣ ਦੇ ਲਈ ਅਤੇ ਆਗਾਮੀ ਲੋੜਾਂ ਤੇ ਮੰਗਾਂ ਦੇ ਬਾਰੇ ਵਿੱਚ ਲੋਕਾਂ ਦੇ ਵਿਚਾਰ  ਜਾਨਣ ਦੇ ਲਈ ਸ਼ੁਰੂ ਕੀਤੇ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਪੂਰੇ ਪੰਜਾਬ ਵਿੱਚ ਸ਼ੁਰੂ ਹੋ ਚੁੱਕਿਆ ਹੈ। ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਪਿੰਡ ਮੋਟੇ ਮਾਜਰਾ ਅਤੇ ਪਿੰਡ ਮਿੱਡੇ ਮਾਜਰਾ ਵਿਖੇ ਵਿਧਾਇਕ ਕੁਲਵੰਤ ਸਿੰਘ ਲੋਕਾਂ ਦੇ ਰੂਬਰੂ ਹੋਏ। ਪਿੰਡ ਮਿੱਡੇ ਮਾਜਰਾ ਵਿਖੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਗਲੀਆਂ-ਨਾਲੀਆਂ ਦੀ ਉਸਾਰੀ ਲਈ 5 ਲੱਖ ਰੁਪਏ ਜਾਰੀ ਕੀਤੇ ਜਦਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਹੀ ਫਿਰਨੀ ਦੇ ਰਹਿੰਦੇ ਹਿੱਸੇ ਵੀ ਉਸਾਰੀ ਲਈ ਕੁਝ ਦਿਨ ਪਹਿਲਾਂ 10 ਲੱਖ ਰੁਪਏ ਜਾ ਰਹੀ ਕਰ ਦਿੱਤੇ ਗਏ ਸਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਐਸ.ਸੀ. ਧਰਮਸ਼ਾਲਾ ਦੀ ਉਸਾਰੀ ਦੇ ਲਈ 4 ਲੱਖ ਰੁਪਏ ਜਾਰੀ ਕੀਤੇ ਜਦਕਿ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਹੀ ਸਟਰੀਟ ਲਾਈਟਾਂ ਲਈ ਕੁਝ ਦਿਨ ਪਹਿਲਾਂ 4 ਲੱਖ ਲੱਖ ਰੁਪਏ ਜਾਰੀ ਕੀਤੇ ਗਏ ਅਤੇ ਇਸੇ ਤਰ੍ਹਾਂ ਤਿੰਨ ਲੋੜਵੰਦ ਪਰਿਵਾਰਾਂ ਦੇ ਲਈ 5 ਲੱਖ 50 ਹਜ਼ਾਰ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹ ਸਿਲਸਿਲਾ ਅਗਾਹ ਵੀ ਜਾਰੀ ਰੱਖਿਆ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਬਿਹਤਰੀ ਅਤੇ ਖੁਸ਼ਹਾਲੀ ਦੇ ਲਈ ਲੋਕ ਪੱਖੀ ਸਕੀਮਾਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਲੋਕ ਮਿਲਣੀ ਪ੍ਰੋਗਰਾਮ ਦਾ ਮੁੱਖ ਮਕਸਦ ਵੀ ਲੋਕਾਂ ਦੀ ਕਚਹਿਰੀ ਵਿੱਚ ਫਿਰ ਤੋਂ ਖੁੱਲੇ ਮਨ ਨਾਲ ਜਾ ਕੇ ਲੋਕਾਂ ਦੇ ਵਿਚਾਰ ਜਾਣੇ ਜਾਂਦੇ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸ਼ੁਰੂ ਕੀਤੇ ਗਏ ਕੰਮਾਂ ਦੇ ਬਾਰੇ ਵਿੱਚ ਵਿਸਥਾਰਿਤ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਅਤੇ ਆਗਾਮੀ ਜਰੂਰਤਾਂ ਅਤੇ ਪਿੰਡਾਂ ਵਿੱਚ ਰਹਿ ਚੁੱਕੇ ਕੰਮਾਂ ਸਬੰਧੀ ਵੀ ਬਕਾਇਦਾ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ। ਤਾਂ ਕਿ ਕੋਈ ਵੀ ਕੰਮ ਪੈਂਡਿੰਗ ਨਾ ਰਹਿ ਜਾਵੇ। ਉਹਨਾਂ ਕਿਹਾ ਕਿ ਅੱਜ ਸਵੇਰ ਵੇਲੇ ਹੀ 3 ਬੱਸਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਕੀਤਾ ਗਿਆ ਹੈ। ਹੁਣ ਤੱਕ 110 ਬੱਸਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼ਰਧਾਲੂ ਦਰਸ਼ਨ ਕਰਕੇ ਮੋਹਾਲੀ ਵਾਪਸ ਪਰਤ ਆਏ ਹਨ। ਇਹ ਬੱਸਾਂ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਬਾਲਮੀਕੀ ਮੰਦਰ, ਬਾਘਾ ਬਾਰਡਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਵਾਉਣ ਦੇ ਲਈ ਸ਼ਰਧਾਲੂਆਂ ਨੂੰ ਸੰਗਤ ਦੇ ਰੂਪ ਵਿੱਚ ਜਾਂਦੀਆਂ ਹਨ ਅਤੇ ਪਰਿਵਾਰਿਕ-ਸਾਂਝ ਦੇ ਵਾਂਗ ਹੀ ਸ਼ਰਧਾਲੂ ਵਾਪਸ ਮੋਹਾਲੀ ਪਰਤਦੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ 1000 ਤੋਂ ਵੀ ਵੱਧ ਮੁਹੱਲਾ ਕਲੀਨਿਕਾਂ ਦੇ ਵਿੱਚ ਮਰੀਜ਼ ਆਪਣਾ  ਚੈੱਕਅਪ ਕਰਵਾਉਂਦੇ ਹਨ ਅਤੇ ਉਹਨਾਂ ਨੂੰ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਦਵਾਈਆਂ ਅਤੇ ਲੁੜੀਂਦੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਭਰ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੇ ਲਈ ਅਤੇ ਉਹਨਾਂ ਨੂੰ ਗਰਾਊਂਡ ਵੱਲ ਤੋਰਨ ਦੇ ਲਈ ਖੇਡ ਸਟੇਡੀਅਮ ਦੀ ਉਸਾਰੀ ਵੱਡੇ ਪੱਧਰ ‘ਤੇ ਚੱਲ ਰਹੀ ਹੈ। ਜਿਨ੍ਹਾਂ ਵਿੱਚੋਂ ਕਈ ਖੇਡ ਸਟੇਡੀਅਮ ਨੂੰ ਤਿਆਰ ਕਰਕੇ ਖੇਡ ਪ੍ਰੇਮੀਆਂ ਦੇ ਸਪੁਰਦ ਕੀਤਾ ਜਾ ਚੁੱਕਾ ਹੈ। ਜਿੱਥੇ ਸਵੇਰੇ-ਸ਼ਾਮ ਨੌਜਵਾਨ ਖੇਡ ਕਲਾ ਦੇ ਵਿੱਚ ਨਿਪੁੰਨ ਹੋਣ ਦੇ ਲਈ ਜਾਂਦੇ ਹਨ। ਉੱਥੇ ਨੌਜਵਾਨ ਪੀੜੀ ਖੇਡ ਸਟੇਡੀਅਮ ਦੇ ਵਿੱਚ ਜਾਣ ਦੇ ਚਲਦਿਆਂ ਆਪਣੇ-ਆਪ ਨੂੰ ਸਿਹਤਯਾਬ  ਰੱਖਦੀ ਹੈ। ਕਿਉਂਕਿ ਤੰਦਰੁਸਤ ਵਿਅਕਤੀ ਹੀ ਉਸਾਰੂ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।  ਇਸ ਮੌਕੇ ਸੀਨੀਅਰ ਆਗੂ ਸ. ਕੁਲਦੀਪ ਸਿੰਘ ਸਮਾਣਾ, ਆਰ.ਪੀ.ਸ਼ਰਮਾ- ਸੀਨੀਅਰ ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ, ਹਰਪਾਲ ਸਿੰਘ ਚੰਨਾ- ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ, ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਸਲ, ਸਰਦਾਰ ਤਰਲੋਚਨ ਸਿੰਘ ਮਟੌਰ, ਅਵਤਾਰ ਸਿੰਘ ਮੋਲੀ ਬੈਦਵਾਣ, ਜਸਪਾਲ ਸਿੰਘ ਮਟੋਰ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਪਾਲ ਸਿੰਘ ਗੈਰਵਾਲ, ਹਰਮੇਸ਼ ਸਿੰਘ, ਸਤਿਨਾਮ ਸਿੰਘ ਬਲਾਕ ਪ੍ਰਧਾਨ, ਕਰਮਜੀਤ ਕੌਰ ਸਰਪੰਚ ਪਤਨੀ ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਵੰਤ ਸਿੰਘ ਬਿੱਲਾ, ਰਾਜਿੰਦਰ ਸਿੰਘ ਕਾਲਾ, ਮਲਕੀਤ ਕੌਰ ਸਰਪੰਚ ਪਤਨੀ ਸੁਖਵਿੰਦਰ ਸਿੰਘ, ਸਤਨਾਮ ਸਿੰਘ ਬਲਾਕ ਪ੍ਰਧਾਨ, ਹਰਵਿੰਦਰ, ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ (ਤਿੰਨੋ ਮੈਂਬਰ ਪੰਚਾਇਤ) ਹਾਜ਼ਰ ਸਨ।

Leave a Reply

Your email address will not be published. Required fields are marked *