Translate Your Language

October 5, 2026 9:46 am

PUNPUN03583/19/1/2007-TC

PUNPUN03583/19/1/2007-TC

Home » Uncategorized » ਨਾਂਦੇੜ੍ ਸਾਹਿਬ ‘ਚ ਸਿੱਖ ਰਹਿਤ ਮਰਿਆਦਾਵਾਂ ਦਾ ਘਾਣ ਕਰਨ ਵਾਲੇ ਪਰਿਵਾਰ ਸੁਖਬੀਰ ਬਾਦਲ ‘ਤੇ ਮਾਤਾ ਸਾਹਿਬ ਕੌਰ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਖੰਜਰ ਨਾਲ ਕੀਤਾ ਹਮਲਾ ਜਾਇਜ਼.? ਪੰਜਾਬ ‘ਚ ਆਰਐਸਐਸ ਦੇ ਦੱਲਿਆਂ ਬਾਦਲਾਂ ਨੂੰ ਰੱਖੋ ਨੱਪ ਕੇ ਸਿਆਸੀ ਪੱਖੋਂ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵੜ ਸਕਣ ਭ੍ਰਿਸ਼ਟਾਚਾਰ ਦੇ ਮਾਮਲੇ ਪੰਜਾਬ

ਨਾਂਦੇੜ੍ ਸਾਹਿਬ ‘ਚ ਸਿੱਖ ਰਹਿਤ ਮਰਿਆਦਾਵਾਂ ਦਾ ਘਾਣ ਕਰਨ ਵਾਲੇ ਪਰਿਵਾਰ ਸੁਖਬੀਰ ਬਾਦਲ ‘ਤੇ ਮਾਤਾ ਸਾਹਿਬ ਕੌਰ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਖੰਜਰ ਨਾਲ ਕੀਤਾ ਹਮਲਾ ਜਾਇਜ਼.? ਪੰਜਾਬ ‘ਚ ਆਰਐਸਐਸ ਦੇ ਦੱਲਿਆਂ ਬਾਦਲਾਂ ਨੂੰ ਰੱਖੋ ਨੱਪ ਕੇ ਸਿਆਸੀ ਪੱਖੋਂ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵੜ ਸਕਣ ਭ੍ਰਿਸ਼ਟਾਚਾਰ ਦੇ ਮਾਮਲੇ ਪੰਜਾਬ

ਚੰਡੀਗੜ੍ਹ 13 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਮਲੇ ਹੋਣੇ ਜਾਰੀ ਹਨ ਇਹਨਾਂ ਹਮਲਿਆਂ ਦੇ ਹੋਣ ਪਿੱਛੇ ਕਾਰਨ ਕੀ ਹੈ ਇਸ ਬਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਭਲੀ ਭਾਂਤ ਜਾਣੂ ਹਨ ਖਾਲਸਾ ਪੰਥ ਦੇ ਜੁਝਾਰੂ ਮਾਨਸਿਕਤਾ ਵਾਲੇ ਸਿੱਖ ਕਦੇ ਵੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਨਾ ਹੀ ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸਿੱਖ ਮਰਿਆਦਾਵਾਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਨੂੰ ਮੁਆਫ ਕਰ ਸਕਦੇ ਹਨ। ਨਾਂਦੇੜ ਸਾਹਿਬ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਦਰਸ਼ਨਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ‘ਤੇ ਖੰਜਰ ਨਾਲ ਹਮਲਾ ਹੋਇਆ। ਪੁਲਿਸ ਮੁਤਾਬਕ ਬਾਦਲ ਅਤੇ ਬਚਾਅ ਕਰਦੇ ਪੁਲਿਸ ਇੰਸਪੈਕਟਰ ਦੇ ਹੱਥ ‘ਤੇ ਸੱਟ ਲੱਗੀ, ਜਦਕਿ ਹਮਲਾਵਰ ਸੇਵਾਦਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ‘ਤੇ ਖਾਲਸਾ ਪੰਥ ਦੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਬਾਦਲ ਸਰਕਾਰ ਵੇਲੇ ਸਜਾਵਾਂ ਨਾ ਦੇਣ ਅਤੇ ਸੌਦਾ ਸਾਧ ਬਲਾਤਕਾਰੀ ਰਾਮ ਰਹੀਮ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਅੰਮ੍ਰਿਤ ਤਿਆਰ ਕਰਕੇ ਆਪਣੇ ਇੰਸਾ ਚੇਲਿਆਂ ਨੂੰ ਛਕਾਉਣ ਦੀ ਜਿਹੜੀ ਗਲਤੀ ਕੀਤੀ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਲਾ ਸਾਹਿਬ ਵਰਗੇ ਚੋਲਾ ਬਣਾ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਥ ਭੇਜਣ ਦੀ ਗਲਤੀ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੰਨ ਕੇ ਪਿੱਛੋਂ ਮੁੱਕਰ ਜਾਣ ਦੀਆਂ ਸਜਾਵਾਂ ਤਹਿਤ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਮਲੇ ਹੋ ਰਹੇ ਹਨ। ਭਵਿੱਖ ਵਿੱਚ ਹੋਰ ਕਿੰਨੇ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਮੱਸਾ ਰੰਗੜ, ਅਬਦਾਲੀ, ਜਕਰੀਆ ਖਾਨ ਵਰਗੇ ਵੀ ਸਿੱਖ ਕੌਮ ਦੀ ਸ਼ਕਤੀ ਅੱਗੇ ਟਿਕ ਨਹੀਂ ਸਕੇ। ਹੁਣ ਆਰਐਸਐਸ ਦੇ ਇਸ਼ਾਰਿਆਂ ‘ਤੇ ਚੱਲ ਰਹੇ ਅਕਾਲੀ ਦਲ ਬਾਦਲ ਵੱਲੋਂ ਜਿਵੇਂ 1984 ਵਿੱਚ ਚਿੱਠੀਆਂ ਲਿਖ ਕੇ ਹਮਲਾ ਕਰਾਇਆ ਗਿਆ। ਜਿਸ ਵਿੱਚ 18 ਸਾਲ ਦੇ ਬੱਚੇ ਤੋਂ ਲੈ ਕੇ ਨਬਾਲਗ ਬੱਚੇ, ਬੱਚੀਆਂ, ਨੌਜਵਾਨ ਭੈਣਾਂ ਬਜ਼ੁਰਗ ਮਾਵਾਂ ਅਤੇ ਬਜ਼ੁਰਗ ਬਾਦਲ ਪਰਿਵਾਰ ਵੱਲੋਂ ਪੰਜਾਬ ਦੇ ਹਾਲਾਤਾਂ ਪ੍ਰਤੀ ਗਲਤ ਜਾਣਕਾਰੀਆਂ ਦੇਖ ਕੇ ਆਰਐਸਐਸ/ਬੀਜੇਪੀ ਦੇ ਕਹਿਣ ‘ਤੇ ਔਰਤ ਜਿਸ ਨੂੰ ਸਾਡੇ ਪੰਜਾਬ ਦੇ ਵਿੱਚ ਇਹ ਸਮਝਿਆ ਜਾਣਦਾ ਹੈ ਕਿ ਔਰਤ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ। ਉਸੇ ਤਰਾਂ ਆਪਣੀ ਨੀਚ ਦਿਮਾਗੀ ਮੱਤ ਨੂੰ ਵਰਤਦਿਆਂ ਇੰਦਰਾ ਗਾਂਧੀ ਨੇ ਹਮਲਾ ਕੀਤਾ। ਉਸ ਦੀ ਸਜ਼ਾ ਮਿਲਣੀ ਯਕੀਨੀ ਹੈ। ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ। ਪਰੰਤੂ ਜਿਵੇਂ ਇੰਦਰਾ ਗਾਂਧੀ ਨੇ ਹਮਲਾਵਰ ਬਣ ਕੇ ਭਾਰਤੀ ਫੌਜਾਂ ਤੋਂ ਇਲਾਵਾ ਵਿਦੇਸ਼ੀ ਫੌਜਾਂ ਰਾਹੀਂ ਵੀ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕੀਤਾ ਅਤੇ ਢੈਅਢੇਰੀ ਕੀਤਾ। ਉਸ ਦੀ ਸਜ਼ਾ ਪੰਜਾਬ ਦੇ ਜੂਝਾਰੂ ਅਤੇ ਅਣਖ ਵਾਲੇ ਨੌਜਵਾਨਾਂ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਉਹਨਾਂ ਨੇ ਜਿਵੇਂ ਸਜ਼ਾ ਦਿੱਤ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਪੂਰੀ ਦੁਨੀਆ ਨੂੰ ਪਤਾ ਹੈ। ਅੱਗੋਂ ਵੀ ਜੇ ਕੋਈ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਤੇ ਹਮਲਾ ਕਰਨ ਦੀ ਜੁਰਤ ਨਹੀਂ ਕਰੇਗਾ। ਇਸੇ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਉੱਤੇ ਹਮਲੇ ਜਾਰੀ ਹਨ ਹੋਰ ਕਿੰਨੇ ਹੋਣਗੇ ਫਿਲਹਾਲ ਇਸ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਪ੍ਰੰਤੂ ਜਦੋਂ ਗੁਰੂ ਸਾਹਿਬ ਖਾਲਸਾ ਪੰਥ ਨਾਲ ਵਧੀਕੀਆਂ ਕਰਨ ਵਾਲੇ ਜਾਲਮ ਨੂੰ ਸਜਾਵਾਂ ਦਿੰਦਾ ਹੈ ਤਾਂ ਉਸ ਦੇ ਲੱਤ ਨਹੀਂ ਮਾਰਦਾ ਸਗੋਂ ਮੱਤ ਮਾਰਦਾ ਹੈ। ਗੁਰੂ ਸਾਹਿਬ ਦੀਆਂ ਸਜਾਵਾਂ ਦਾ ਸ਼ਿਕਾਰ ਸੁਖਬੀਰ ਬਾਦਲ ਸਜ਼ਾਵਾਂ ਭੁਗਤਣ ਲਈ ਤਿਆਰ ਰਹਿਣ ਅਤੇ ਅਕਾਲ ਪੁਰਖ ਦੇ ਕਾਨੂੰਨਾ ਤਹਿਤ ਸਜ਼ਾਵਾਂ ਮਿਲਦੀਆਂ ਸ਼ੁਰੂ ਹੋ ਚੁੱਕੀਆਂ ਹਨ ਕਿਵੇਂ ਕਿਵੇਂ ਮਿਲਣਗੀਆਂ ਇਸ ਬਾਰੇ ਤਾਂ ਗੁਰੂ ਸਾਹਿਬ ਜੀ ਜਾਣਦੇ ਹਨ ਪਰੰਤੂ ਖਾਲਸਾ ਪੰਥ ਨਾਲ ਗਦਾਰੀ ਕਰਨ ਵਾਲੇ ਗਦਾਰਾਂ ਨੂੰ ਨਾ ਅੱਗੇ ਢੋਅ ਮਿਲੀ ਹੈ ਅਤੇ ਨਾ ਹੀ ਪਿੱਛੇ ਮਿਲੇਗੀ। ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦੇ ਦਰਸ਼ਨਾਂ ਤੋਂ ਬਾਅਦ ਹਮਲਾ ਹੋਣ ਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ। ਨਾਂਦੇੜ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਇਹ ਘਟਨਾ 13 ਅਗਸਤ 2026 ਨੂੰ ਦੁਪਹਿਰ ਕਰੀਬ 1:50 ਵਜੇ ਵਾਪਰੀ। ਪੁਲਿਸ ਅਨੁਸਾਰ ਸ. ਸੁਖਬੀਰ ਬਾਦਲ ਨਾਂਦੇੜ ਜ਼ਿਲ੍ਹੇ ਦੇ ਮੁਖੇਡ ਤਹਿਸੀਲ ਅਧੀਨ ਪੈਂਦੇ ਮੁਗਟ ਪਿੰਡ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਆ ਰਿਹਾ ਸੀ। ਇਸ ਦੌਰਾਨ ਇੱਕ ਸਿੱਖ ਸੇਵਾਦਾਰ ਨੇ ਉਨ੍ਹਾਂ ਦੇ ਹੱਥ ‘ਤੇ ਖੰਜਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਤਾਇਨਾਤ ਐਸਪੀਯੂ ਦੇ ਪੁਲਿਸ ਇੰਸਪੈਕਟਰ ਸੰਤੋਸ਼ ਕੇਂਦਰੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਹੱਥ ‘ਤੇ ਵੀ ਸੱਟ ਲੱਗੀ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਯਸ਼ੋਦਾਈ ਹਸਪਤਾਲ, ਨਾਂਦੇੜ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਪ੍ਰੈਸ ਨੋਟ ਅਨੁਸਾਰ ਦੋਵਾਂ ਦੀ ਹਾਲਤ ਇਸ ਸਮੇਂ ਠੀਕ ਦੱਸੀ ਜਾ ਰਹੀ ਹੈ। ਪੁਲਿਸ ਹਿਰਾਸਤ ‘ਚ ਹਮਲਾ ਕਰਨ ਵਾਲਾ ਸੇਵਾਦਾਰ ਨਾਂਦੇੜ ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਸੇਵਾਦਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਹਮਲੇ ਨਾਲ ਸਬੰਧਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਨਾਂਦੇੜ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਹੋਏ ਸਨ। ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਜਦੋਂ ਵੀ ਖਾਲਸਾ ਪੰਥ ਨਾਲ ਵਧੀਕੀਆਂ ਕਰਨ ਵਾਲੇ ਪੱਗਾਂ ਚ ਸਿਰ ਫਸਾਈ ਫਿਰਦੇ ਸਿੱਖ ਰੂਪ ਧਾਰ ਕੇ ਆਪਣੇ ਆਪ ਨੂੰ ਅਕਾਲੀ ਜਾਂ ਸਿੱਖ ਲੀਡਰ ਲੋਕਾਂ ਸਾਹਮਣੇ ਸਾਬਤ ਕਰਦੇ ਹਨ। ਪਰ ਜਦੋਂ ਉਹਨਾਂ ਦੀ ਅਸਲੀ ਤਸਵੀਰ ਪੰਥਕ ਹਮਦਰਦੀਆਂ ਦੇ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਨੂੰ ਸਬਕ ਸਿਖਾਉਣਾ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਕਿਉਂਕਿ ਸਿੱਖ ਕੌਮ ਦਾ ਰਾਜ ਸੁਖਬੀਰ ਵਰਗੀਆਂ ਗਦਾਰਾਂ ਕਾਰਨ ਹੀ ਖਤਮ ਹੋਇਆ ਹੈ ਅਤੇ ਆਰਐਸਐਸ ਦੇ ਮੋਢਿਆਂ ਤੇ ਬੈਠ ਕੇ ਕੇਂਦਰ ਵਿੱਚ ਇੱਕ ਹੋਰ ਜਿਹਾ ਮੰਤਰੀ ਮੰਡਲ ਦੀਆਂ ਕੁਰਸੀਆਂ ਉੱਤੇ ਪੰਜਾਬ ਦੇ ਹੱਕਾਂ ਲਈ ਇੱਕ ਵੀ ਗੱਲ ਨਾ ਕਹਿਣੀ ਇਹ ਇੱਕ ਸਿੱਖ ਕੌਮ ਦਾ ਸਰਾਪ ਬਾਦਲ ਪਰਿਵਾਰ ਉੱਤੇ ਮੰਡਰਾ ਰਿਹਾ ਹੈ ਜਿਵੇਂ ਕਿਸੇ ਕਾਤਲ ਦੇ ਉੱਤੇ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਤਲਵਾਰ ਲਟਕ ਰਹੀ ਹੋਵੇ ਇਨੇ ਹੀ ਅੱਜ ਬਾਦਲ ਪਰਿਵਾਰ ਉੱਤੇ ਸਿੱਖ ਰਹਿਤ ਮਰਿਆਦਾਵਾਂ ਨੂੰ ਅਤੇ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਕੇਵਲ ਤੇ ਕੇਵਲ ਆਪਣੀ ਸਰਦਾਰੀਆਂ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆਪਣੇ ਦੱਲਿਆਂ ਰਾਹੀਂ ਕਬਜ਼ਾ ਮਜਬੂਤ ਕਰਕੇ ਰੱਖਿਆ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਇਸ਼ਕ ਦਾ ਵੀ ਹਿਸਾਬ ਕਿਤਾਬ ਗੁਰੂ ਦੀਆਂ ਫੌਜਾਂ ਵੱਲੋਂ ਕੀਤਾ ਜਾਵੇਗਾ ਭਲਾ ਇਸ ਵਿੱਚ ਹੀ ਹੈ ਕਿ ਗੁਰੂ ਪੰਥ ਕੋਲੋਂ ਮਾਫੀ ਮੰਗ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਦਿੱਤਾ ਜਾਵੇ। ਜੇਕਰ ਇਦਾਂ ਦਾ ਕੁਝ ਨਾ ਹੋਇਆ ਤਾਂ ਭਵਿੱਖ ਵਿੱਚ ਹੋਰ ਵੀ ਖਾਲਸਾ ਪੰਥ ਤੇ ਜੁਝਾਰੂ ਰਹਿਤ ਮਰਿਆਦਾ ਵਿੱਚ ਆਪਣੀ ਜਿੰਦਗੀ ਜੀ ਰਹੇ ਨੌਜਵਾਨ ਨੁਕਸਾਨ ਪਹੁੰਚਾ ਸਕਦੇ ਹਨ ਬੇਸ਼ਕ ਉਹ ਜਾਨੀ ਹੋਵੇ ਜਾਂ ਮਾਲੀ ਹੋਵੇ। ਅਸੀਂ ਇਸ ਗੱਲ ਦੀ ਕੁਰਸੀ ਨਹੀਂ ਕਰਦੇ ਕਿਉਂਕਿ ਪੰਥਕ ਯੋਧਿਆਂ ਨੇ ਸਿੱਖ ਰਹਿਤ ਮਰਿਆਦਾਵਾਂ ਅਤੇ ਸਿਧਾਂਤਾਂ ਉੱਤੇ ਹਮਲੇ ਕਰਨ ਵਾਲੇ ਹਮਲਾਵਰਾਂ ਨੂੰ ਨਹੀਂ ਬਖਸ਼ਿਆ ਇਸ ਲਈ ਪੰਥਕ ਮਾਮਲੇ ਨੂੰ ਲੈ ਕੇ ਬੇਗੁਰੇ ਅਤੇ ਆਰਐਸਐਸ ਦੇ ਦੱਲਿਆਂ ਨੂੰ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤੇ ਗਏ ਤਖਤਾਂ ਅਤੇ ਹੋਰ ਪੰਥਕ ਰਹਿਤ ਮਰਿਆਦਾਵਾਂ ਦਾ ਘਾਣ ਕਰਨ ਤੋਂ ਵਾਂਝੇ ਹੋ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *