Translate Your Language

August 6, 2026 5:38 am

PUNPUN03583/19/1/2007-TC

PUNPUN03583/19/1/2007-TC

Home » Uncategorized » ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਇਕਾਈ ਵੱਲੋਂ ਕਰ ਮੁਕਤ ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ‘ਚ ਡੀ ਸੀ ਮੋਹਾਲੀ ਨੂੰ ਦਿੱਤਾ ਹੱਕ ਪੱਤਰ : ਪ੍ਰਧਾਨ ਜਗਵੀਰ ਸਿੰਘ ਘੜੂੰਆਂ

ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਇਕਾਈ ਵੱਲੋਂ ਕਰ ਮੁਕਤ ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ‘ਚ ਡੀ ਸੀ ਮੋਹਾਲੀ ਨੂੰ ਦਿੱਤਾ ਹੱਕ ਪੱਤਰ : ਪ੍ਰਧਾਨ ਜਗਵੀਰ ਸਿੰਘ ਘੜੂੰਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਅਗਸਤ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਦੇ ਸੱਦੇ ‘ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਜਗਬੀਰ ਸਿੰਘ ਘੜੂੰਆਂ ਦੀ ਅਗਵਾਈ ਵਿੱਚ ਅੱਜ ਡੀ ਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਕਰ ਮੁਕਤ ਵਪਾਰਕ ਸਮਝੌਤਾ, ਨਵੀਂ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕੀਤਾ ਜਾਵੇ, ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਬਿਜਲੀ ਐਕਟ-2025 ਨੂੰ ਰੱਦ ਕਰਨ ਲਈ ਭੇਜਿਆ ਜਾਵੇ, ਬਿਜਲੀ ਦੇ ਨਿੱਜੀਕਰਨ ਨੂੰ ਰੋਕਿਆ ਜਾਵੇ, ਪੰਜਾਬ ਸਰਕਾਰ ਤੁਰੰਤ ਪ੍ਰਭਾਵ ਨਾਲ ਸਮਾਰਟ ਮੀਟਰ ਲਾਉਣੇ ਬੰਦ ਕਰੇ, 2025 ਬੀਜ ਐਕਟ ਕੇਦਰ ਸਰਕਾਰ ਲਾਗੂ ਕਰਨ ਜਾ ਰਹੀ ਹੈ। ਜਿਸ ਦਾ ਸਿੱਧੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਅੰਤਰਾਸ਼ਟਰੀ ਕੰਪਨੀਆਂ ਨੂੰ ਫਾਇਦਾ ਪਹਿਚਾਉਣਾ ਹੈ। ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਐਕਟ ਤੋਂ ਬਾਹਰ ਰੱਖਿਆ ਜਾਵੇ, ਡੇਅਰੀ ਫਾਰਮਿੰਗ ਇੱਕ ਸਹਾਇਕ ਧੰਦਾ ਹੈ ਡੇਅਰੀ ਫਾਰਮਰਾਂ ਤੋ ਬਿਜਲੀ ਦਾ ਬਿੱਲ ਕਮਰਸ਼ੀਅਲ ਦੇ ਅਧਾਰ ‘ਤੇ ਲੈਣਾ ਬੰਦ ਕੀਤਾ ਜਾਵੇ। ਆਗੂ ਸਾਹਿਬਾਨਾਂ ਦਾ ਕਹਿਣਾ ਹੈ 2007 ਦੀ ਪਾਲਸੀ ਵਾਲੇ 19200 ਕਿਸਾਨ ਪਰਿਵਾਰਾਂ ਦੀ ਜਮੀਨ ਦੇ ਰੱਦ ਕੀਤੇ ਗਏ ਇੰਤਕਾਲ ਬਹਾਲ ਕਰਵਾਏ ਜਾਣ। 2 ਅਗਸਤ 2023 ਨੂੰ ਹੋਈ ਮੀਟਿੰਗ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਇੰਤਕਾਲ ਬਹਾਲ ਕਰਵਾਉਣ ਦੀ ਸਹਿਮਤੀ ਦਿੱਤੀ ਗਈ ਸੀ। ਕਿਸਾਨਾਂ ਦੀ ਕਰਜ਼ ਮੁਕਤੀ ਕੀਤੀ ਜਾਵੇ। ਇਸ ਸਮੇਂ ਹਾਜ਼ਰ ਆਗੂ ਬਲਾਕ ਪ੍ਰਧਾਨ ਕੁਲਵੀਰ ਸਿੰਘ ਬਾਕਰਪੁਰ, ਰੁਪਿੰਦਰ ਸਿੰਘ ਰਿੰਕੂ ਸਾਰੰਗਪੁਰ, ਬਰਿੰਦਰ ਸਿੰਘ ਬਾਕਰਪੁਰ, ਗੁਰਿੰਦਰ ਸਿੰਘ ਭਜੌਲੀ, ਬਲਜਿੰਦਰ ਸਿੰਘ ਖਾਲਸਾ, ਪਰਵਿੰਦਰ ਸਿੰਘ ਕਾਲਾ ਮੁਗਲ ਮਾਜਰੀ, ਗੁਰਵਿੰਦਰ ਸਿੰਘ ਧਨਾਸ ਬਿੱਲੂ, ਮਾਨ ਸਿੰਘ ਧਨਾਸ, ਦਿਲਬਾਗ ਸਿੰਘ ਸੰਧੂ, ਪੁਰਸ਼ੋਤਮ ਲਾਲ ਚੰਡੀਗੜ੍ਹ, ਭਿੰਦਾ ਜੱਟ ਘੜੂੰਆਂ, ਮੇਵਾ ਸਿੰਘ ਧਨੋਆ, ਜਸਵੀਰ ਸਿੰਘ ਬੈਦਵਾਣ, ਸ਼ੈਂਟੀ ਲਾਲੜੂ, ਸਰਦੂਲ ਸਿੰਘ ਅਭੇਪੁਰ, ਮੇਜਰ ਸਿੰਘ ਉਦਮਪੁਰਾ, ਜੋਗਾ ਸਿੰਘ ਘੜੂੰਆਂ, ਬਲਜੀਤ ਸਿੰਘ ਰੁੜਕੀ ਪੁਖਤਾ, ਕਰਮਜੀਤ ਸਿੰਘ ਲੰਬੜਦਾਰ, ਦੀਪ ਚੀਮਾ, ਬਲਕਾਰ ਸਿੰਘ ਬਾਕਰਪੁਰ, ਸੁਖਵਿੰਦਰ ਸਿੰਘ ਬੋਪਾਰਾਏ ਆਦਿ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *