Translate Your Language

July 29, 2026 3:53 am

PUNPUN03583/19/1/2007-TC

PUNPUN03583/19/1/2007-TC

Home » Uncategorized » ਕਾਕਰੋਚ ਪਾਰਟੀ ਦਾ ਜਾਹੋ ਜਲਾਲ-ਅੰਡਰਕਰੰਟ ਫਿਲਾਸਫੀ ਦੀ ਕਰਾਮਾਤ।

ਕਾਕਰੋਚ ਪਾਰਟੀ ਦਾ ਜਾਹੋ ਜਲਾਲ-ਅੰਡਰਕਰੰਟ ਫਿਲਾਸਫੀ ਦੀ ਕਰਾਮਾਤ।

ਮੋਬਾਇਲ ਫੋਨਾਂ ਉੱਤੇ ਗੁੱਸਾ ਜੰਤਰ ਮੰਤਰ ਵਿੱਚ ਆਣ ਉਤਰਿਆ।
 ਸਿੱਖ ਕੌਮ ਇਸ ਵਰਤਾਰੇ ਵਿੱਚ ਨਾਇਕ ਬਣ ਕੇ ਸਾਹਮਣੇ ਆਈ ਪਰ ਲੀਡਰਸ਼ਿਪ ਤੋਂ ਬਿਨਾਂ ਹੀ।
 ਹੰਨੇ ਹੰਨੇ ਮੀਰੀ,ਹੰਨੇ ਹੰਨੇ ਪੀਰੀ ਦੀ ਕਰਾਮਾਤ ਦਾ ਜ਼ਮੀਨ ਉੱਤੇ ਪ੍ਰਕਾਸ਼ ਹੋਇਆ।

ਕਰਮਜੀਤ ਸਿੰਘ ਚੰਡੀਗੜ੍ਹ।
ਸੀਨੀਅਰ ਪੱਤਰਕਾਰ।
ਦੋਸਤੋ, ਜੇਕਰ ਜੰਤਰ ਮੰਤਰ ਤੇ ਕਾਕਰੋਚ ਪਾਰਟੀ ਦੇ ਧਰਨੇ ਨੂੰ ਸਮਝਣਾ ਹੈ ਤਾਂ ਅੰਡਰਕਰੰਟਸ ਦੀ ਤਾਕਤ ਨੂੰ,ਅੰਡਰਕਰੰਟਸ ਦੇ ਪ੍ਰਭਾਵ ਨੂੰ ਤੇ ਅੰਡਰ ਕਰੰਟਸ ਦੇ ਭੇਤ ਨੂੰ ਸਮਝਣ ਦੀ ਕੋਸ਼ਿਸ਼ ਕਰੋ।
 ਅੰਡਰਕਰੰਟ ਜਾਂ ਅੰਦਰਲੀ ਲਹਿਰ ਹੌਲੀ ਹੌਲੀ, ਚੁੱਪ ਚਪੀਤੇ ਅਤੇ ਅੰਦਰੋਂ ਅੰਦਰੀ ਧੁਖਦੀ ਤੇ ਰਿਝਦੀ ਰਹਿੰਦੀ ਹੈ। ਅਸਲ ਵਿੱਚ :undercurrents dictate the mood of the era ਅਰਥਾਤ ਇਹ ਕਿਸੇ ਵਿਸ਼ੇਸ਼ ਯੁਗ ਦਾ ਜਾਂ ਵਿਸ਼ੇਸ਼ ਦੌਰ ਦਾ ਅਸਲ ਹਾਕਮ ਹੁੰਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇਹ ਦਿਸਦਾ ਨਹੀਂ,ਅਦਿਖ ਤੇ ਛੁਪਿਆ ਹੁੰਦਾ ਹੈ।
ਦੋਸਤੋ 2014 ਤੋਂ ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਤਾਂ ਇਹਨਾਂ 12 ਸਾਲਾਂ ਵਿੱਚ ਭਲਾ ਕੀ ਹੁੰਦਾ ਰਿਹਾ? ਜਦੋਂ ਵੀ ਕਿਸੇ ਨੇ ਹੱਕਾਂ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਇਹ ਭਾਜਪਾ ਐਂਟੀ ਇੰਡੀਅਨ,ਦੇਸ਼ ਧਰੋਹੀ, ਹਿੰਦੂ-ਮੁਸਲਮ, ਆਈਐਸਆਈ ਦੇ ਏਜੰਟ, ਟੁਕੜੇ ਟੁਕੜੇ ਗੈਂਗ, ਅੱਤਵਾਦੀ,ਖਾਲਿਸਤਾਨੀ, ਸਰਟੀਫਕੇਟ ਵੰਡਦੀ ਰਹੀ।
 ਦੂਜੇ ਪਾਸੇ ਸੱਤਾ ਦੇ ਹੱਕ ਵਿੱਚ ਅੰਨੇ ਵਾਹ ਹਮਾਇਤ ਕਰਨ ਲਈ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ।ਉਹਨਾਂ ਹੀ ਦਿਨਾਂ ਵਿੱਚ ਇਸ ਵਰਤਾਰੇ ਨੂੰ ਕਿਸੇ ਨੇ ਗੋਦੀ ਮੀਡੀਏ ਦੇ ਨਾਂ ਨਾਲ ਯਾਦ ਕੀਤਾ ਅਤੇ ਇਹ ਟਰਮ ਹੁਣ ਸਾਰੀ ਦੁਨੀਆ ਵਿੱਚ ਫੈਲ ਗਈ।ਅੰਡਰਕਰੰਟ ਬਾਰੇ ਮਨੋਵਿਗਿਆਨੀ ਕਹਿੰਦੇ ਹਨ ਕਿ ਸੱਤਾ ਤੇ ਮੀਡੀਆ ਜੋ ਬਿਰਤਾਂਤ ਸਿਰਜਦੇ ਹਨ, ਉਸਦੇ ਮੁਕਾਬਲੇ ਤੇ ਸਮਾਨਅੰਤਰ ਅੰਡਰਕਰੰਟ ਇਹੋ ਜਿਹੇ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿ ਕੇ ਵੱਡੀਆਂ ਤਬਦੀਲੀਆਂ ਦੀ ਨੀਹ ਰੱਖਦਾ ਹੈ।ਇੱਕ ਨਵਾਂ ਵਰਤਾਰਾ ਸਿਰਜਿਆ ਗਿਆ ਤੇ ਪੱਕੇ ਪੈਰੀ ਸਥਾਪਿਤ ਵੀ ਕਰ ਦਿੱਤਾ ਗਿਆ ਪਰ ਹੁਣ ਇਕ ਨਵਾਂ ਬਿਰਤਾਂਤ ਉਭਰ ਕੇ ਸਾਹਮਣੇ ਆ ਰਿਹਾ.ਹੈ।ਕਾਕਰੋਚ ਜਨਤਾ ਪਾਰਟੀ ਇਸ ਬਿਰਤਾਂਤ ਦੀ ਅਗਵਾਈ ਕਰ ਰਹੀ ਹੈ। ਦੂਜੇ ਸ਼ਬਦਾਂ ਵਿੱਚ ਗੁਰਦਿਆਲ ਸਿੰਘ ਦੇ ਨਾਵਲ ਮੁਤਾਬਕ ਇੱਕ ਬਿਰਤਾਂਤ “ਜਾ ਰਿਹਾ” ਹੈ ਤੇ ਦੂਜਾ ਬਿਰਤਾਂਤ “ਆ ਰਿਹਾ” ਹੈ ਹਾਲਾਂਕਿ ਜਾ ਰਿਹਾ ਬਿਰਤਾਂਤ ਭਾਵੇਂ ਕਮਜ਼ੋਰ ਹੈ, ਮੁਰਝਾ ਵੀ ਰਿਹਾ ਹੈ ਪਰ ਤਾਕਤਵਰ ਵੀ ਬਰਾਬਰ ਤੇ ਹੈ ਕਿਉਂਕਿ ਬੁਝ ਰਿਹਾ ਦੀਵਾ ਇੱਕ ਲੰਮੀ ਲਾਟ ਛੱਡ ਕੇ ਹੀ ਵਿਦਾ ਹੁੰਦਾ ਹੈ।
ਪਰ ਫਿਰ ਵੀ ਇੱਕ ਹਕੀਕਤ ਹੈ ਕਿ ਨਵਾਂ ਬਿਰਤਾਂਤ ਅਜੇ ਸਥਾਪਿਤ ਹੋਣਾ ਹੈ ਪਰ ਉਸਦੀ ਜੜ ਤਾਂ ਜ਼ਰੂਰ ਲੱਗ ਹੀ ਗਈ ਹੈ।ਦੋਸਤੋ, ਅਬੀਜੀਤ ਦਿਪਕੇ ਨੇ ਤਾਂ ਮਜ਼ਾਕ ਮਜ਼ਾਕ ਵਿੱਚ ਭਾਰਤ ਦੇ ਚੀਫ ਜਸਟਿਸ ਵੱਲੋਂ ਨੌਜਵਾਨਾਂ ਨੂੰ ਕਾਕਰੋਚ ਆਖਣ ਵਾਲੀ ਟਿੱਪਣੀ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਉੱਤੇ ਕਾਕਰੋਚ ਪਾਰਟੀ ਕਾਇਮ ਕਰ ਲਈ ਅਤੇ ਨੌਜਵਾਨਾਂ ਦਾ ਹੋ ਰਿਹਾ ਅਪਮਾਨ ਇਕ ਹਥਿਆਰ ਬਣ ਗਿਆ।ਦੋ ਚਾਰ ਦਿਨਾਂ ਵਿੱਚ ਹੀ ਦੋ ਕਰੋੜ ਤੋਂ ਉੱਪਰ ਨੌਜਵਾਨ ਇਸ ਪਾਰਟੀ ਵਿੱਚ ਸ਼ਾਮਿਲ ਵੀ ਹੋ ਗਏ।ਬਸ ਅੰਦਰੇ ਅੰਦਰ ਧੁਖਦੀ ਲਹਿਰ ਅੱਗ ਬਣ ਕੇ ਉਪਰਲੀ ਸਤੇ ਉੱਤੇ ਆ ਗਈ। ਇਤਿਹਾਸ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਬਹੁਤ ਘੱਟ ਮਿਲਦੇ ਹਨ।ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਫੇਸ ਬੁੱਕ ਅਤੇ ਇੰਸਟਾਗਰਾਮ ਦੇ ਭਲਵਾਨ  ਸੜਕਾਂ ਉੱਤੇ ਵੀ ਉਤਰ ਆਏ।ਇਸ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦਾ ਬਾਹੂਬਲ ਤੇ ਜਾਹੋ ਜਲਾਲ ਜ਼ਮੀਨੀ ਹਕੀਕਤ ਵੀ ਬਣ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਅੰਦਰ ਚੱਲ ਰਹੀ ਘੁਟਣ,ਰੋਸ ਜਾਂ ਗੁੱਸਾ ਜ਼ਮੀਨੀ ਹਕੀਕਤ ਵਿੱਚ ਬਦਲ ਗਿਆ। ਜਿਹੜਾ ਗੁੱਸਾ ਮੋਬਾਈਲ ਫੋਨਾਂ ਉੱਤੇ ਸੀ,ਉਹ ਲੱਖਾਂ ਦੀ ਭੀੜ ਵਿੱਚ ਜੰਤਰ ਮੰਤਰ ਵਿੱਚ ਆਣ ਉਤਰਿਆ।
ਵਰਤਾਰਿਆਂ ਨੂੰ ਉੱਪਰੋਂ ਉੱਪਰੋਂ ਵੇਖਣ ਵਾਲੇ ਦੋਸਤੋ,ਕਈ ਵਾਰ ਇਕ ਘਟਨਾ ਵੀ ਦਹਾਕਿਆਂ ਦੇ ਦੁੱਖਾਂ ਤਕਲੀਫਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦੀ ਹੈ। ਮਿਸਾਲ ਵਜੋਂ ਸਤਿਲੁਜ ਫਿਲਮ ਨੇ 20 ਤੋਂ 30 ਸਾਲ ਦੀ ਜਵਾਨੀ ਨੂੰ ਯਕਲਖਤ ਇਕ ਮੰਚ ਉੱਤੇ ਇਕੱਠਿਆ ਕਰ ਦਿੱਤਾ ਅਤੇ ਰਾਜਨੀਤਿਕ ਸੱਤਾ ਦੇ ਚੱਲ ਰਹੇ ਤਮਾਮ ਬਿਰਤਾਂਤਾਂ ਨੂੰ ਢਹਿ ਢੇਰੀ ਕਰਕੇ ਰੱਖ ਦਿੱਤਾ।ਮਨੋਵਿਗਿਆਨ ਦੇ ਮੁਹਾਵਰੇ ਵਿੱਚ ਇਹ ਅੰਡਰਕਰੰਟ ਦੀ ਹੀ ਕਰਾਮਾਤ ਹੈ।
ਇਸ ਧਰਨੇ ਵਿੱਚ ਹੋਰ ਤਾਂ ਹੋਰ ਆਏ ਪਰ 15 -16 -17 ਸਾਲਾਂ ਦੀਆਂ ਕੁੜੀਆਂ ਬੇਬਾਕ ਹੋ ਕੇ ਇਹੋ ਜਿਹੀਆਂ ਟਿੱਪਣੀਆਂ ਕਰ ਰਹੀਆਂ ਸਨ, ਇਹੋ ਜਿਹੀਆਂ ਦਲੀਲਾਂ ਅਤੇ ਸੁਲਝੀਆ ਗੱਲਾਂ ਪੇਸ਼ ਕਰ ਰਹੀਆਂ ਹਨ ਕਿ ਇਉਂ ਲੱਗਦਾ ਹੈ ਕਿ ਭਾਜਪਾ ਨੇ ਧਰਮ ਦੇ ਆਧਾਰ ਤੇ ਜੋ ਬਿਰਤਾਂਤ ਸਿਰਜੇ ਹੋਏ ਸਨ ਉਹ ਪਲਾਂ ਵਿੱਚ ਮੂਧੜੇ ਮੂੰਹ ਡਿੱਗ ਪਏ ਹਨ।
ਦੋਸਤੋ,ਅੱਜ ਅੰਗਰੇਜ਼ੀ ਦੇ ਇਕ ਅਖਬਾਰ ਵਿੱਚ ਬਹੁਤ ਗਹਿਰ ਗੰਭੀਰ ਰਚਨਾ ਪੜਨ ਨੂੰ ਮਿਲੀ ਜੋ ਇਸ ਧਰਨੇ ਦਾ ਵਿਸ਼ਲੇਸ਼ਣ ਕਰ ਰਹੀ ਸੀ। ਲੇਖਕ ਲੋਕਪ੍ਰੀਅਤਾ ਅਤੇ ਪ੍ਰਮਾਣਿਕਤਾ ਵਿੱਚ “ਵੱਡੇ ਫਰਕ” ਨੂੰ ਬਿਆਨ ਕਰ ਰਿਹਾ ਸੀ. ਉਸਦਾ ਆਖਣਾ ਸੀ ਪਈ ਇਹ ਠੀਕ ਹੈ ਕਿ ਮੋਦੀ ਸਰਕਾਰ ਨੂੰ ਲੋਕ ਸਭਾ ਵਿੱਚ ਭਾਰੀ ਬਹੁਤ ਗਿਣਤੀ ਹਾਸਲ ਹੈ ਅਤੇ ਇਸ ਪਹਿਲੂ ਤੋਂ ਉਹ ਲੋਕਪ੍ਰੀਯ ਵੀ ਹੈ ਪਰ ਜਿੱਥੋਂ ਤੱਕ ਪ੍ਰਮਾਣਿਕਤਾ ਦੀ ਗੱਲ ਹੈ, ਉਹ ਸਰਕਾਰ ਇਹ ਹੱਕ ਗਵਾ ਚੁੱਕੀ ਹੈ।ਇਹ ਧਰਨਾ ਉਸਦੀ ਮਿਸਾਲ ਹੈ।
ਦੋਸਤੋ, ਹੁਣ ਆਪਣੀ ਕੌਮ ਦੀ ਗੱਲ ਵੀ ਆਪਾਂ ਕਰਨੀ ਹੈ। ਤੁਹਾਨੂੰ ਪਤਾ ਹੈ ਕਿ ਵੱਡੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਤੁਹਾਡਾ ਪੱਤਰਕਾਰ ਸਿੱਖ ਰੋਸ਼ਨੀ ਵਿੱਚ ਵੀ ਪਰਖਦਾ ਤੇ ਪੇਸ਼ ਕਰਦਾ ਹੈ।ਜਦੋਂ ਬੱਚਿਆਂ ਉੱਤੇ ਲਾਠੀਚਾਰਜ ਦਾ ਮੀਹ ਵਸ ਰਿਹਾ ਸੀ ਤਾਂ ਹਜ਼ਾਰਾਂ ਬੱਚਿਆਂ ਨੂੰ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਸ਼ਰਨ ਮਿਲੀ, ਲੰਗਰ ਮਿਲਿਆ ਆਰਾਮ ਹਾਸਲ ਹੋਇਆ, ਜ਼ਖਮੀਆਂ ਦਾ ਇਲਾਜ ਹੋਇਆ ‌‌।ਮੰਦਰਾਂ ਦੇ ਦਰਵਾਜੇ ਬੰਦ ਹੋ ਗਏ ਤੇ ਅੱਠਵੇਂ ਪਾਤਸ਼ਾਹ ਦੀ ਯਾਦ ਵਿੱਚ ਬਣੇ ਇਸ ਗੁਰੂ ਘਰ ਵਿੱਚ ਸਿੰਘ ਪਹਿਰੇਦਾਰ ਬਣ ਕੇ ਪੁਲਿਸ ਦੇ ਜੁਲਮਾਂ ਤੋਂ ਬੱਚਿਆਂ ਦੀ ਰਾਖੀ ਕਰਦੇ ਰਹੇ।
ਬੀਤੀ ਰਾਤ ਮੈਂ ਤੇ ਮੇਰਾ ਇੱਕ ਦੋਸਤ ਕਾਕਰੋਚ ਪਾਰਟੀ ਦੇ ਧਰਨੇ ਦੀ ਮਨੋਵਿਗਿਆਨਿਕ ਤੇ ਦਾਰਸ਼ਨਕ ਵਿਆਖਿਆ ਕਰ ਰਹੇ ਸੀ।ਵੈਸੇ ਵੀ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਵਿੱਚ ਭਾਰਤ ਦੇ ਡਰਾਇੰਗ ਰੂਮਾਂ ਅੰਦਰ ਪਿਛਲੇ 12 ਸਾਲਾਂ ਤੋਂ ਸਤਾਏ ਤੇ ਬੁਰੀ ਤਰ੍ਹਾਂ ਰੋਲ ਦਿੱਤੇ ਬੁੱਧੀਜੀਵੀ ਇਸ ਅਨੋਖੇ ਵਰਤਾਰੇ ਬਾਰੇ ਗਰਮਾ ਗਰਮ ਬਹਿਸਾਂ ਵਿੱਚ ਰੁਝੇ ਹੋਏ ਹਨ।ਦੋਸਤੋ, ਮੈਂ ਆਪਣੇ ਦੋਸਤ ਨੂੰ ਸਵਾਲ ਕੀਤਾ ਕਿ ਮਾਸੂਮ ਬੱਚਿਆਂ ਲਈ ਮੰਦਰਾਂ ਦੇ ਦਰਵਾਜੇ ਬੰਦ ਹੋ ਗਏ,ਗੁਰੂ ਘਰਾਂ ਦੇ ਖੁੱਲ ਗਏ, ਪਰ ਇਸ ਵਰਤਾਰੇ ਦੀ ਉਹ ਵਿਆਖਿਆ ਕਰ ਕਿ ਰੂਹ ਖੁਸ਼ ਹੋ ਜਾਵੇ। ਤੂੰ ਇਹ ਦੱਸ ਕੇ ਇਸ ਵਰਤਾਰੇ ਦਾ ਨਾਇਕ ਕੌਣ ਹੈ? ਮੇਰੇ ਦੋਸਤ ਦੀ ਟਿੱਪਣੀ ਨੇ ਸੱਚਮੁੱਚ ਰੂਹ ਨੂੰ ਜਗਮਗ ਜਗਮਗ ਕਰ ਦਿੱਤਾ ਅਤੇ ਅਕਲ ਨੂੰ ਸਰਦ ਕਰ ਦਿੱਤਾ।ਉਹ ਆਖਣ ਲੱਗਾ ਇਸ ਵਰਤਾਰੇ ਵਿੱਚ ਸਿੱਖ ਕੌਮ ਤਾਂ ਨਾਇਕ ਬਣ ਕੇ ਉਭਰੀ ਪਰ ਲੀਡਰਸ਼ਿਪ ਤੋਂ ਬਿਨਾਂ  ਹੀ ਯਾਨੀ ਹਨੇ ਹਨੇ ਮੀਰੀ ਤੇ ਹਨੇ ਹਨੇ ਪੀਰੀ ਦਾ ਪਵਿੱਤਰ ਸਿਧਾਂਤ ਅਮਲ ਵਿੱਚ ਲਾਗੂ ਹੋ ਗਿਆ। ਪਰ ਨਾਲ ਹੀ ਇਹ ਵੀ ਅਹਿਸਾਸ ਹੋ ਗਿਆ ਕਿ ਸਿੱਖ ਲੀਡਰਸ਼ਿਪ ਬਿਲਕੁਲ ਮੁਰਝਾਈ ਹੋਈ ਹੈ, ਉਸ ਉੱਤੇ ਅੱਜ ਕੱਲ ਪੱਤਝੜ ਦਾ ਪਹਿਰਾ ਹੈ।ਉਹ ਅੱਜ ਦੀ ਘੜੀ ਵਿੱਚ ਤੁਰਦੀ ਫਿਰਦੀ ਲਾਸ਼ ਹੀ ਤਾਂ ਹੈ।
ਇਕ ਹੋਰ ਦਿਲਚਸਪ ਤੱਥ ਸੁਣਦੇ ਜਾਇਓ। ਜਿੰਨੀ ਟੀਆਰਪੀ ਧਰਨੇ ਉੱਤੇ ਬੈਠੇ ਬੱਚਿਆਂ ਨੂੰ ਦੁਨੀਆਂ ਭਰ ਵਿੱਚ ਹਾਸਲ ਹੋਈ ਜੋ ਸੱਚਮੁੱਚ ਕਰੋੜਾਂ ਵਿੱਚ ਹੈ  ਪਰ ਉਨੀ ਹੀ ਟੀਆਰਪੀ ਸਿੱਖ ਕੌਮ ਨੂੰ ਹਾਸਲ ਹੋਈ।
ਖਵਾਰ ਹਏ ਸਭ ਮਿਲੈਂਗੇ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ