Translate Your Language

October 5, 2026 12:22 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ‘ਚ ਜ਼ਮੀਨ ਖ੍ਰੀਦਣ, ਸਰਕਾਰੀ ਜਾਂ ਪ੍ਰਾਈਵੇਟ ਰੁਜ਼ਗਾਰ ਦੇਣ ‘ਚ ਪੰਜਾਬ ਦੇ ਨਾਗਰਿਕਾਂ ਨੂੰ ਦਿੱਤੀ ਜਾਵੇ ਪਹਿਲ : ਯੂਥ ਆਗੂ ਦੀਦਾਰ ਸਿੰਘ ਸਹੋੜਾਂ

ਪੰਜਾਬ ‘ਚ ਜ਼ਮੀਨ ਖ੍ਰੀਦਣ, ਸਰਕਾਰੀ ਜਾਂ ਪ੍ਰਾਈਵੇਟ ਰੁਜ਼ਗਾਰ ਦੇਣ ‘ਚ ਪੰਜਾਬ ਦੇ ਨਾਗਰਿਕਾਂ ਨੂੰ ਦਿੱਤੀ ਜਾਵੇ ਪਹਿਲ : ਯੂਥ ਆਗੂ ਦੀਦਾਰ ਸਿੰਘ ਸਹੋੜਾਂ

ਕਰਾਈਮ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਯੂਪੀ-ਬਿਹਾਰ ਦੇ ਮਜਦੂਰਾਂ ਨੂੰ ਰੱਖਿਆ ਜਾਵੇ ਕਾਬੂ…
ਚੰਡੀਗੜ੍ਹ 12 ਜੁਲਾਈ (ਮੰਗਤ ਸਿੰਘ ਸੈਦਪੁਰ) : ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਅਤੇ ਕੰਪਨੀਆਂ ਵਿੱਚ ਸਥਾਨਕ ਨੌਜਵਾਨ ਮੁੰਡੇ ਅ ਕੁੜੀਆਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣ ਅਤੇ ਪੰਜਾਬ ਦੇ ਸਰੋਤਾਂ ਦਾ ਲਾਭ ਸਭ ਤੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਦੀਦਾਰ ਸਿੰਘ ਸਹੋੜਾ ਮੀਤ ਪ੍ਧਾਨ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਕਮੀ ਅਤੇ ਖੇਤੀਬਾੜੀ ਦੀ ਜ਼ਮੀਨ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੂਬੇ ਦੀ ਜ਼ਮੀਨ ਅਤੇ ਰੁਜ਼ਗਾਰ ਸੰਬੰਧੀ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਪੰਜਾਬ ਦੇ ਵਸਨੀਕਾਂ ਦੇ ਹਿੱਤਾ ਨੂੰ ਤਰਜੀਹ ਦੇਣ। ਹਾਲਾਂਕਿ ਅਜਿਹੀਆਂ ਕਿਸੇ ਵੀ ਨੀਤੀਆਂ ਨੂੰ ਲਾਗੂ ਕਰਨ ਲਈ ਭਾਰਤ ਦੇ ਸੰਵਿਧਾਨ ਅਤੇ ਮੌਜੂਦਾ ਕਾਨੂੰਨਾ ਦੇ ਅਨੁਸਾਰ ਹੀ ਫੈਸਲੇ ਲਏ ਜਾ ਸਕਦੇ ਹਨ। ਇਸ ਮਾਮਲੇ ‘ਤੇ ਵੱਖ ਵੱਖ ਧਿਰਾਂ ਵੱਲੋਂ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਜਾ ਰਹੇ ਹਨ ਅਤੇ ਜਨਤਕ ਪੱਧਰ ‘ਤੇ ਚਰਚਾ ਜਾਰੀ ਹੈ। ਉਹਨਾਂ ਕਿਹਾ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਲੋਕ ਜਮੀਨਾਂ ਨਹੀਂ ਖਰੀਦ ਸਕਦੇ ਉਸੇ ਤਰ੍ਹਾਂ ਪੰਜਾਬ ਵਿੱਚ ਕਿਸੇ ਵੀ ਬਾਹਰਲੇ ਸਟੇਟ ਦੇ ਵਿਅਕਤੀ ਨੂੰ ਜਮੀਨਾਂ ਵਗੈਰਾ ਖਰੀਦਣ ਦੀ ਇਜਾਜਤ ਨਹੀਂ ਹੋਣੀ ਚਾਹੀਦੀ ਹੈ ਅਤੇ ਨਾ ਹੀ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਵੋਟਰ ਕਾਰਡ ਜਾਂ ਆਧਾਰ ਕਾਰਡ ਵਗੈਰਾ ਨਹੀਂ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਯੂਪੀ ਅਤੇ ਬਿਹਾਰ ਦੇ ਮਜ਼ਦੂਰ ਜੋ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਉਂਦੇ ਹਨ ਅਤੇ ਇੱਥੇ ਆ ਕੇ ਕ੍ਰਾਈਮ ਕਰਦੇ ਹਨ। ਉਹਨਾਂ ‘ਤੇ ਵਿਸ਼ੇਸ਼ ਤੌਰ ‘ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਜਿੰਨਾ ਕ੍ਰਾਈਮ ਯੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਕਰਦੇ ਹਨ ਉਹ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਬਹੁਤ ਖਤਰਨਾਕ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਯੂਪੀ-ਬਿਹਾਰ ਦੇ ਨਾਗਰਿਕ ਇੱਥੇ ਇੰਨਾ ਹੀ ਜਿਆਦਾ ਸਾਜਿਸ਼ ਤਹਿਤ ਵਸਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਪੀ ਬਿਹਾਰ ਦੇ ਮਜ਼ਦੂਰ ਗੜ ਬਣ ਜਾਵੇਗਾ ਅਤੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਜਾਵੇਗਾ ਕਿ ਮੁੜ ਕਾਬੂ ਕਰਨਾ ਬਹੁਤ ਔਖਾ ਹੋ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਰੋਜਾਨਾ ਹੀ ਕਿਤੇ ਨਾ ਕਿਤੇ ਬਿਹਾਰੀਆ ਵੱਲੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਬਹੁਤ ਹੀ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬੀ ਦਾ ਬਿਨ੍ਹਾਂ ਕਿਸੇ ਕਾਰਨ ਛੋਟੀ ਮੋਟੀ ਬਹਿਸ ਉੱਤੇ ਹੀ ਕਤਲ ਕਰ ਦਿੱਤਾ ਜਾਂਦਾ ਹੈ। ਖਾਸ ਕਰਕੇ ਮੋਹਾਲੀ ਸ਼ਹਿਰ ‘ਚ ਜਾਂ ਸ਼ਹਿਰ ਦੇ ਨੇੜੇ ਤੇੜੇ  ਕਲੋਨੀਆਂ ਵਿੱਚ ਰਹਿ ਰਹੇ ਯੂਪੀ-ਬਿਹਾਰ ਦੇ ਮਜ਼ਦੂਰਾਂ ਵੱਲੋਂ ਕਈ ਪੰਜਾਬੀ ਨੌਜਵਾਨਾਂ ਦੇ ਕਤਲ ਵੀ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਲੁਧਿਆਣੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਕਾਫੀ ਵਾਪਰ ਚੁੱਕੀਆਂ ਹਨ ਜਿਨਾਂ ਵਿੱਚ ਯੂਪੀ ਬਿਹਾਰ ਦੇ ਮਜ਼ਦੂਰ ਸ਼ਰੇਆਮ ਕਿਰਪਾਨਾਂ, ਰਾੜਾ, ਚਾਕੂ ਅਤੇ ਹੋਰ ਜਾਨਲੇਵਾ ਹਥਿਆਰਹ ਲੈ ਕੇ ਘੁੰਮਦੇ ਵੇਖੇ ਗਏ ਹਨ। ਉਹਨਾਂ ਕਿਹਾ ਕਿ ਚੋਰੀਆਂ ਕਰਨ ਕਰਨ ਦੇ ਇਰਾਦੇ ਨਾਲ ਘਰਾਂ ਵਿੱਚ ਨੌਕਰ ਰੱਖੇ ਯੂਪੀ-ਬਿਹਾਰ ਦੇ ਨਾਗਰਿਕਾਂ ਵੱਲੋਂ ਘਰੇਲੂ ਔਰਤਾਂ ਅਤੇ ਮਰਦਾਂ ਦੇ ਵੀ ਕਤਲ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਪੰਜਾਬੀ ਲੋਕਾਂ ਦੀ ਮਾਰਕੁੱਟ ਕਰਨ ਲਈ ਇੱਕ ਦਮ ਸਾਰੇ ਯੂਪੀ-ਬਿਹਾਰ ਦੇ ਮਜ਼ਦੂਰ ਇਕੱਠੇ ਹੋ ਜਾਂਦੇ ਹਨ ਜਦੋਂ ਕਿ ਪੰਜਾਬੀ ਲੋਕ ਆਪਸ ਵਿੱਚ ਇਹਨਾਂ ਦਾ ਟਾਕਰਾ ਕਰਨ ਲਈ ਇਕੱਠੇ ਨਹੀਂ ਹੁੰਦੇ। ਇਸ ਕਰਕੇ ਸ਼ਰੇਆਮ ਹੀ ਇਹਨਾਂ ਲੋਕਾਂ ਵੱਲੋਂ ਪੰਜਾਬੀਆਂ ‘ਤੇ ਹਮਲੇ ਹੋਣੇ ਆਮ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦੇਣਾ ਚਾਹੀਦਾ ਹੈ ਕਿ ਯੂਪੀ ਬਿਹਾਰ ਤੋਂ ਇਹ ਲੋਕ ਕੇਵਲ ਤੇ ਕੇਵਲ ਮਜ਼ਦੂਰੀ ਲਈ ਆ ਸਕਦੇ ਹਨ। ਪਰ ਇੱਥੇ ਪੱਕੇ ਤੌਰ ‘ਤੇ ਇਹਨਾਂ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਨਹੀਂ ਬਣਾਏ ਜਾ ਸਕਦਾ। ਉਹਨਾਂ ਕਿਹਾ ਕਿ ਯੂਪੀ ਬਿਹਾਰ ਦੇ ਮਜ਼ਦੂਰਾਂ ਤੋਂ ਇਲਾਵਾ ਇੱਥੇ ਹਿਮਾਚਲ ਨੇਪਾਲ ਅਤੇ ਹੋਰ ਵੀ ਲੋਕ ਰਹਿੰਦੇ ਹਨ। ਪਰ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦਿੱਤਾ ਜਾ ਜਾਂਦਾ ਜਿਸ ਨਾਲ ਮਾਲੀ ਦਾ ਨੁਕਸਾਨ ਜਾਨੀ ਨੁਕਸਾਨ ਹੋਵੇ। ਉਹ ਕੇਵਲ ਆਪਣਾ ਕੰਮ ਕਰਦੇ ਹਨ ਅਤੇ ਆਪਣੇ ਬੱਚੇ ਪਾਲਦੇ ਹਨ ਕਰਾਈਮ ਵਗੈਰਾ ਨਹੀਂ ਕਰਦੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਸ ਮਾਰਚ ਵੀ ਕੱਢੇ ਜਾਣਗੇ ਤਾਂ ਕਿ ਯੂਪੀ-ਬਿਹਾਰ ਤੋਂ ਆਏ ਲੋਕਾਂ ਵੱਲੋਂ ਕਿਸੇ ਕਿਸਮ ਦਾ ਕੋਈ ਕਰਾਇਮ ਵਰਗੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਅਤੇ ਪੰਜਾਬ ਸਰਕਾਰ ਇਹਨਾਂ ਉੱਤੇ ਕਾਬੂ ਪਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾ ਸਕੇ। ਕਿਉਂਕਿ ਕਈ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਯੂਪੀ ਬਿਹਾਰ ਅਤੇ ਪੰਜਾਬ ਦੇ ਲੋਕਾਂ ਵਿੱਚ ਸ਼ਰੇਆਮ ਡਾਗਾਂ ਅਤੇ ਹੋਰ ਹਥਿਆਰ ਚੱਲੇ ਹਨ ਅਤੇ ਜਾਨੀ-ਮਾਲੀ ਨੁਕਸਾਨ ਦੀ ਹੋਇਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਤੌਰ ‘ਤੇ ਧਿਆਨ ਦੇ ਕੇ ਪੰਜਾਬ ‘ਚ ਵੱਧ ਰਹੀਆਂ ਕਰਾਇਮ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *