Home » Uncategorized » ਐਸਆਈਆਰ ‘ਚ ਨਾਮ ਨਾ ਹੋਣ ‘ਤੇ ਔਰਤਾਂ ਨੂੰ ਨਹੀਂ ਮਿਲਣਗੇ 1000 ਰੁਪਏ ਅਤੇ ਨਾ ਹੀ ਹੋਵੇਗਾ ਹਸਪਤਾਲਾਂ ‘ਚ 10 ਲੱਖ ਤੱਕ ਕੈਸ਼ਲੈੱਸ ਸਿਹਤ ਇਲਾਜ : ਮੁੱਖ ਮੰਤਰੀ ਪੰਜਾਬ

ਐਸਆਈਆਰ ‘ਚ ਨਾਮ ਨਾ ਹੋਣ ‘ਤੇ ਔਰਤਾਂ ਨੂੰ ਨਹੀਂ ਮਿਲਣਗੇ 1000 ਰੁਪਏ ਅਤੇ ਨਾ ਹੀ ਹੋਵੇਗਾ ਹਸਪਤਾਲਾਂ ‘ਚ 10 ਲੱਖ ਤੱਕ ਕੈਸ਼ਲੈੱਸ ਸਿਹਤ ਇਲਾਜ : ਮੁੱਖ ਮੰਤਰੀ ਪੰਜਾਬ

ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਸ਼ਗਨ ਸਕੀਮ ਤਹਿਤ 51,000 ਰੁਪਏ ਦੀ ਸਹਾਇਤਾ ਲਈ ਜ਼ਰੂਰੀ ਮਾਤਾ-ਪਿਤਾ ਦਾ ਪੰਜਾਬ ਦਾ ਵੋਟਰ ਕਾਰਡ ਪਰਿਮਾਣ ਪੱਤਰ….

ਚੰਡੀਗੜ੍ਹ 9 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੰਦੀ ਹੈ। ਲੋਕਾਂ ਨੂੰ ਇਹ ਸਹੂਲਤ ਦੇਸ਼ ਅਤੇ ਰਾਜ ਦੇ ਪੈਨਲ ਵਿਚ ਸ਼ਾਮਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਿਲਦੀ ਹੈ। ਇਸ ਵਿਚ ਗੰਭੀਰ ਬੀਮਾਰੀਆਂ ਦੀਆਂ ਓਪਰੇਸ਼ਨਾਂ, ਦਵਾਈਆਂ ਅਤੇ ਟੈਸਟ ਸ਼ਾਮਿਲ ਹਨ। ਇਸ ਯੋਜਨਾ ਦਾ ‘ਹੈਲਥ ਕਾਰਡ’ ਬਣਵਾਉਣ ਲਈ ਆਧਾਰ ਕਾਰਡ ਦੇ ਨਾਲ ਪੰਜਾਬ ਦਾ ਵੋਟਰ ਕਾਰਡ ਲਗਾਉਣਾ 100% ਲਾਜ਼ਮੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਮਲੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਦਾ ਵੋਟਰ ਕਾਰਡ ਚੈੱਕ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੀਆਂ ਅਜਿਹੀਆਂ 7 ਮੁੱਖ ਸਕੀਮਾਂ ਹਨ, ਜਿਨ੍ਹਾਂ ਵਿਚ ਵੋਟਰ ਕਾਰਡ ਭਾਵੇਂ ਪੂਰੀ ਤਰ੍ਹਾਂ ਲਾਜ਼ਮੀ ਨਹੀਂ ਹੈ, ਪਰ ਪੰਜਾਬ ਦਾ ਸਥਾਈ ਨਿਵਾਸੀ ਸਾਬਤ ਕਰਨ ਲਈ ਵੋਟਰ ਕਾਰਡ ਨੂੰ ਸਭ ਤੋਂ ਮਜ਼ਬੂਤ ਅਤੇ ਵਿਕਲਪਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਕੋਲ ਪੰਜਾਬ ਦਾ ਨਿਵਾਸ ਪ੍ਰਮਾਣ ਪੱਤਰ ਨਹੀਂ ਹੈ, ਤਾਂ ਵੋਟਰ ਕਾਰਡ ਦੇ ਕੇ ਕੰਮ ਚਲਾਇਆ ਜਾ ਸਕਦਾ ਹੈ। ਇਨ੍ਹਾਂ ਸੱਤ ਯੋਜਨਾਵਾਂ ਵਿਚ ਪੰਜਾਬ ਦਾ ਨਿਵਾਸ ਪ੍ਰਮਾਣ ਪੱਤਰ ਦੇਣਾ ਹੁੰਦਾ ਹੈ। ਬੁਢਾਪਾ ਪੈਨਸ਼ਨ ਯੋਜਨਾ: ਬਜ਼ੁਰਗ ਪੁਰਸ਼ਾਂ (65 ਸਾਲ+) ਅਤੇ ਔਰਤਾਂ (58 ਸਾਲ+) ਦੀ ਉਮਰ ਅਤੇ ਪੰਜਾਬ ਵਿਚ ਲੰਬੇ ਸਮੇਂ ਦੇ ਨਿਵਾਸ ਨੂੰ ਪ੍ਰਮਾਣਿਤ ਕਰਨ ਲਈ ਵੋਟਰ ਕਾਰਡ ਜਾਂ ਵੋਟਰ ਲਿਸਟ ਨੂੰ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਸ ਤਹਿਤ 1,500 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਮਿਲਦੀ ਹੈ। ਵਿਧਵਾ ਅਤੇ ਨਿਰਾਸ਼੍ਰਿਤ ਔਰਤ ਪੈਨਸ਼ਨ: ਸਮਾਜ ਦੀਆਂ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਮਿਲਣ ਵਾਲੀ 1,500 ਰੁਪਏ ਦੀ ਮਾਸਿਕ ਪੈਨਸ਼ਨ ਵਿਚ ਪਛਾਣ ਅਤੇ ਪਤੇ ਦੇ ਵਿਕਲਪ ਵਜੋਂ ਵੋਟਰ ਕਾਰਡ ਦੀ ਵਰਤੋਂ ਹੁੰਦੀ ਹੈ।ਆਪਣੇ ਖੇਤਰ ਦੇ ਵੋਟਿੰਗ ਸੈਂਟਰ ਵਿਚ ਜਾ ਕੇ ਪਤਾ ਕਰੋ ਕਿ ਤੁਹਾਡੇ ਵਾਰਡ ਜਾਂ ਬੂਥ ਦਾ ਬੀਐੱਲਓ. ਕੌਣ ਹੈ। ਬੀ.ਐੱਲ.ਓ. ਨੂੰ ਮਿਲ ਕੇ ਆਪਣਾ ਵੋਟਰ ਕਾਰਡ ਵਿਖਾਓ ਅਤੇ ਆਪਣਾ ਰਿਕਾਰਡ ਅੱਪਡੇਟ ਕਰਵਾਓ। ਜੇਕਰ ਤੁਹਾਡੇ ਵੋਟਰ ਕਾਰਡ ਵਿਚ ਕੋਈ ਗਲਤੀ ਹੈ ਜਾਂ ਨਾਮ ਕੱਟਣ ਦੀ ਆਸ਼ੰਕਾ ਹੈ, ਤਾਂ ਬੀ.ਐੱਲ.ਓ. ਤੋਂ ਫਾਰਮ ਨੰਬਰ 8 (ਸੁਧਾਰ ਲਈ) ਜਾਂ ਨਵਾਂ ਨਾਮ ਜੋੜਨ ਲਈ ਫਾਰਮ ਨੰਬਰ 6 ਲਓ। ਫਾਰਮ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਬੀ.ਐੱਲ.ਓ. ਨੂੰ ਸੌਂਪ ਦਿਓ। ਉਹ ਮੌਕੇ ‘ਤੇ ਹੀ ਤੁਹਾਡਾ ਵੈਰੀਫਿਕੇਸ਼ਨ (SIR) ਪੂਰਾ ਕਰ ਦੇਵੇਗਾ। ਵੋਟਰ ਹੈਲਪਲਾਈਨ ਐਪ ਰਾਹੀਂ ਕਰੋ: ਜੇਕਰ ਤੁਸੀਂ ਬੀ.ਐੱਲ.ਓ. ਕੋਲ ਨਹੀਂ ਜਾਣਾ ਚਾਹੁੰਦੇ ਜਾਂ ਕੰਮ ਦੇ ਸਿਲਸਿਲੇ ਵਿਚ ਰੁੱਝੇ ਹੋ, ਤਾਂ ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਨੇ ਇਸਦਾ ਪੂਰਾ ਡਿਜੀਟਲ ਹੱਲ ਦਿੱਤਾ ਹੈ। ਵੋਟਰ ਹੈਲਪਲਾਈਨ ਐਪ ਨੂੰ ਆਪਣੇ ਮੋਬਾਈਲ ਦੇ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰੋ। ਲੌਗਿਨ ਅਤੇ ਵੈਰੀਫਿਕੇਸ਼ਨ ਕਰਕੇ ਆਪਣੇ ਮੋਬਾਈਲ ਨੰਬਰ ਨਾਲ ਰਜਿਸਟਰ ਕਰੋ। ਐਪ ਦੇ ਅੰਦਰ ‘ਵੋਟਰ ਸਰਵਿਸਿਜ਼’ ਵਿਚ ਜਾ ਕੇ ਆਪਣਾ ਵੋਟਰ ਆਈ.ਡੀ. (Voter ID) ਨੰਬਰ ਪਾਓ। ਇੱਥੇ ਤੁਹਾਨੂੰ ਦਿਖਾਈ ਦੇਵੇਗਾ ਕਿ ਤੁਹਾਡਾ ਨਾਮ ਐਕਟਿਵ ਸੂਚੀ ਵਿਚ ਹੈ ਜਾਂ ਨਹੀਂ। ਤੁਸੀਂ ਆਪਣੀ ਡਿਟੇਲ (ਨਾਮ, ਉਮਰ, ਪਤਾ) ਨੂੰ ਡਿਜੀਟਲੀ ਵੈਰੀਫਾਈ ਕਰ ਸਕਦੇ ਹੋ। ਆਸ਼ਰਮ ਅਤੇ ਦਿਵਿਆਂਗ ਬੱਚਿਆਂ ਲਈ ਪੈਨਸ਼ਨ ਯੋਜਨਾ: ਅਨਾਥ ਜਾਂ 50% ਤੋਂ ਵੱਧ ਦਿਵਿਆਂਗਤਾ ਵਾਲੇ ਬੱਚਿਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਨੂੰ ਆਪਣੀ ਪ੍ਰਮਾਣਿਕਤਾ ਸਾਬਤ ਕਰਨ ਲਈ ਵੋਟਰ ਕਾਰਡ ਦੇਣਾ ਪੈਂਦਾ ਹੈ। ਸਮਾਰਟ ਰਾਸ਼ਨ ਕਾਰਡ ਯੋਜਨਾ: ਡਿੱਪੋ ਤੋਂ ਸਸਤਾ ਜਾਂ ਮੁਫ਼ਤ ਅਨਾਜ ਲੈਣ ਦੀ ਸਹੂਲਤ ਲਈ ਨਵੇਂ ਰਾਸ਼ਨ ਕਾਰਡ ਦੀ ਅਰਜ਼ੀ ਜਾਂ ਪਰਿਵਾਰ ਦੇ ਕਿਸੇ ਬਾਲਗ ਦਾ ਨਾਮ ਜੋੜਨ ਲਈ ਮੁਖੀ ਦਾ ਵੋਟਰ ਕਾਰਡ ਐਡਰੈੱਸ ਪ੍ਰੂਫ਼ ਬਣਦਾ ਹੈ।
ਪੰਜਾਬ ਅਸ਼ੀਰਵਾਦ ਯੋਜਨਾ: ਅਨੁਸੂਚਿਤ ਜਾਤੀ, ਪਿਛੜਾ ਵਰਗ ਅਤੇ ਜਨਰਲ ਵਰਗ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮੇਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 51,000 ਰੁਪਏ ਦੀ ਇੱਕਮੁਸ਼ਤ ਸਹਾਇਤਾ ਲਈ ਮਾਤਾ-ਪਿਤਾ ਦਾ ਪੰਜਾਬ ਦਾ ਵੋਟਰ ਹੋਣਾ ਇਕ ਵੱਡਾ ਪ੍ਰਮਾਣ ਮੰਨਿਆ ਜਾਂਦਾ ਹੈ। ਪੰਜਾਬ ਲੇਬਰ ਕਾਰਡ: ਰਜਿਸਟਰਡ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਵਿੱਤੀ ਸਹਾਇਤਾਵਾਂ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ਾ ਅਤੇ ਡਾਕਟਰੀ ਸਹਾਇਤਾ ਲਈ ਲੇਬਰ ਵਿਭਾਗ ਵਿਚ ਰਜਿਸਟ੍ਰੇਸ਼ਨ ਕਰਾਉਂਦੇ ਸਮੇਂ ਵੋਟਰ ਕਾਰਡ ਨੂੰ ਵੈਧ ਪਛਾਣ ਪੱਤਰ ਮੰਨਿਆ ਜਾਂਦਾ ਹੈ। ਰਾਸ਼ਟਰੀ ਪਾਰਿਵਾਰਕ ਲਾਭ ਯੋਜਨਾ ਤਹਿਤ ਪਰਿਵਾਰ ਦੇ ਕਮਾਊ ਮੁਖੀ ਦੀ ਕੁਦਰਤੀ ਜਾਂ ਹਾਦਸੇ ਵਿਚ ਮੌਤ ਹੋਣ ‘ਤੇ ਮਿਲਣ ਵਾਲੀ ₹20,000 ਦੀ ਇੱਕਮੁਸ਼ਤ ਸਹਾਇਤਾ ਲਈ ਅਰਜ਼ੀ ਦੇਣ ਵਾਲੇ ਦਾ ਪੰਜਾਬ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਜਿਸ ਨੂੰ ਵੋਟਰ ਕਾਰਡ ਰਾਹੀਂ ਸਾਬਤ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ