ਮਿਤੀ 30 ਜੂਨ ਚਰਨ ਸਿੰਘ ਮੈਣ ਮਾਜਰੀ। ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਕਚਹਿਰੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ। ਇਹ ਸਿੱਖ ਇਤਿਹਾਸ ਵਿੱਚ ਦੂਜਾ ਮੌਕਾ ਹੈ ਜਦੋਂ ਇੱਕ ਇੱਕ ਪਰਿਵਾਰ ਦੇ ਦੋ ਦੋ ਮੈਂਬਰ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ। ਕਰੀਬ 42 ਸਾਲ ਪਹਿਲਾਂ ਕੁਲਤਾਰ ਸਿੰਘ ਸੰਧਵਾਂ ਤੇ ਦਾਦਾ ਅਤੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਜੂਨ 1984 ਦੇ ਬਲਿਊ ਸਟਾਰ ਆਪਰੇਸ਼ਨ ਕਰਾਉਣ ਲਈ ਨੈਤਿਕ ਅਤੇ ਸੰਵਿਧਾਨਕ ਤੌਰ ਤੇ ਜਿੰਮੇਵਾਰ ਤੇ ਦੋਸ਼ੀ ਮੰਨਦੇ ਹੋਏ ਤਲਬ ਕੀਤਾ ਗਿਆ ਸੀ ਉਹਨੂੰ 1984 ਚ ਦਰਬਾਰ ਸਾਹਿਬ ਵਿਖੇ ਭਾਰਤੀ ਫੌਜਾਂ ਨੇ ਹਮਲਾ ਕਰਕੇ ਦਰਬਾਰ ਸਾਹਿਬ ਤੇ ਭਾਰੀ ਗੋਲਾਬੰਦੀ ਕੀਤੀ ਤੇ ਦਰਬਾਰ ਸਾਹਿਬ ਅੰਦਰ ਬਹੁਤ ਸਾਰੇ ਸ਼ਰਧਾਲੂ ਜਿਨਾਂ ਵਿੱਚ ਛੋਟੇ ਬੱਚੇ ਬੱਚੀਆਂ ਮਰਦ ਬਜ਼ੁਰਗ ਮਾਤਾ ਅਤੇ ਹੋਰ ਬਹੁਤ ਸਾਰੇ ਬੇਕਸੂਰ ਸੰਗਤਾਂ ਨੂੰ ਫੌਜੀਆਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਸਮੇਂ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਨ, ਜਿਨ੍ਹਾਂ ਦੇ ਹੁਕਮਾਂ ਨਾਲ ਦਰਬਾਰ ਸਾਹਿਬ ਦੇ ਅੰਦਰ ਫੌਜਾਂ ਨੇ ਰਾਕਟ ਲੰਚਰਾਂ ਨਾਲ ਦਰਬਾਰ ਸਾਹਿਬ ਤੇ ਗੋਲਾ ਬੰਦੀ ਕੀਤੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਤੇ ਇਸ ਪਰਿਵਾਰ ਦਾ ਅੱਜ ਦੂਜਾ ਮੈਂਬਰ ਕੁਲਤਾਰ ਸਿੰਘ ਸੰਧਵਾਂ ਜੋ ਕਿ ਗਿਆਨੀ ਜੈਲ ਸਿੰਘ ਦੇ ਭਰਾ ਦੇ ਪੋਤੇ ਹਨ ਉਹਨਾਂ ਨੂੰ ਵੀ ਅੱਜ ਅਕਾਲ ਤਖਤ ਵਿਖੇ ਤਲਬ ਕੀਤਾ ਗਿਆ। ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਦੋ ਮੈਂਬਰ ਅਕਾਲ ਤਖਤ ਤੇ ਪੇਸ਼ ਹੋ ਚੁੱਕੇ ਹਨ। ਸੰਨ 1978 ਵਿਖੇ ਸਿੱਖ ਨਿਰੰਕਾਰੀ ਟਕਰਾ ਮਗਰੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਗਿਆ ਸੀ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 2007 ਅਤੇ 2017 ਦੌਰਾਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਬਾਰੇ ਮਾਮਲੇ ਵਿੱਚ 30 ਅਗਸਤ 2024 ਨੂੰ ਤਨਖਾਹੀਆ ਐਲਾਨਿਆ ਗਿਆ ਸੀ। ਜੇਕਰ ਕੱਲ ਤਖਤ ਸਾਹਿਬ ਦੇ ਇਤਿਹਾਸ ਦੇ ਨਜ਼ਰ ਮਾਰੀਏ ਤਾਂ 19ਵੀਂ ਸਦੀ ਦੇ ਸ਼ੁਰੂ ਵਿੱਚ ਜਥੇਦਾਰ ਅਕਾਲੀ ਫੁੱਲਾ ਸਿੰਘ ਨੇ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਸੀ ਅਤੇ ਮਹਾਰਾਜ ਨੇ ਸਿਰ ਝੁਕਾ ਕੇ ਧਰਮ ਕੁ ਸਜਾ ਪ੍ਰਵਾਨ ਕੀਤੀ ਸੀ। ਆਪਰੇਸ਼ਨ ਬਲੂ ਸਟਾਰ ਤੋ ਬਾਦ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਤੇ ਬਲੈਕ ਥੰਡਰ ਆਪਰੇਸ਼ਨ ਦੌਰਾਨ ਦਰਬਾਰ ਸਾਹਿਬ ਅੰਦਰ ਪੁਲਿਸ ਭੇਜਣ ਦੇ ਮਾਮਲੇ ਵਿੱਚ ਵੀ ਤੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਧਰਮ ਸਜਾ ਲਾਈ ਗਈ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਵਿਵਾਦਤ ਵੀਡੀਓ ਦੇ ਮਾਮਲੇ ਕੰਮ ਕਰਨਾ ਕੰਮ ਦੇ ਸੰਬੰਧ ਵਿੱਚ ਇੱਥੇ ਸਪਸ਼ਟੀਕਰਨ ਲਈ ਸੱਦਿਆ ਗਿਆ ਹੈ


