Home » Uncategorized » ਚੰਡੀਗੜ੍ਹ ‘ਚ ਕੈਸ਼ੀਅਰ ਮਰਡਰ ਦੇ 2 ਕਾਤਲਾਂ ਨੂੰ ਸਵੇਰੇ ਹੋਏ ਐਨਕਾਊਂਟਰ ‘ਚ ਪੁਲਸ ਦੀਆਂ ਗੋਲੀ ਨਾਲ ਫੱਟੜਾਂ ਨੂੰ ਸੈਕਟਰ 16 ਦੇ ਹਸਪਤਾਲ ‘ਚ ਕਰਾਇਆ ਭਰਤੀ…

ਚੰਡੀਗੜ੍ਹ ‘ਚ ਕੈਸ਼ੀਅਰ ਮਰਡਰ ਦੇ 2 ਕਾਤਲਾਂ ਨੂੰ ਸਵੇਰੇ ਹੋਏ ਐਨਕਾਊਂਟਰ ‘ਚ ਪੁਲਸ ਦੀਆਂ ਗੋਲੀ ਨਾਲ ਫੱਟੜਾਂ ਨੂੰ ਸੈਕਟਰ 16 ਦੇ ਹਸਪਤਾਲ ‘ਚ ਕਰਾਇਆ ਭਰਤੀ…

ਚੰਡੀਗੜ੍ਹ 20 ਜੂਨ (ਮੰਗਤ ਸਿੰਘ ਸੈਦਪੁਰ) : 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11 ਵਿਖੇ ਕੁਮਾਰ ਮੈਡੀਕਲ ਦੀ ਦੁਕਾਨ ਵਿਖੇ ਕੰਮ ਕਰਦੇ ਜਾਨਕੀ ਦਾਸ ਨੂੰ ਗੈਂਗਸਟਰਾ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਬਣਾ ਕੇ ਉਪਰੋਕਤ ਗੈਂਗਸਟਰਾਂ ਨੂੰ ਫੜਨ ਵਾਸਤੇ ਚੰਡੀਗੜ੍ਹ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਅਤੇ ਸਪੈਸ਼ਲ ਸੈਲ ਦੀ ਟੀਮ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਜਾਂ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਦਬੋਚਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਪਰੋਕਤ ਗੈਂਗਸਟਰ ਵਾਰਦਾਤ ਕਰਕੇ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਜੰਮੂ ਚਲੇ ਗਏ ਸੀ ਪਰੰਤੂ ਕੱਲ ਸ਼ਾਮ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਜੰਮੂ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਡੀਗੜ੍ਹ ਪੁਲਸ ਦੀ ਆਪਰੇਸ਼ਨ ਸੈੱਲ ਦੀ ਕ੍ਰਾਈਮ ਬ੍ਰਾਂਚ ਨੇ ਜੰਮੂ ਅਤੇ ਕਸ਼ਮੀਰ ਪੁਲਸ ਦੇ ਸਾਂਝੇ ਆਪਰੇਸ਼ਨ ਤੇ ਮਦਦ ਨਾਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਤੀਜਾ ਮੁਲਜ਼ਮ ਫ਼ਰਾਰ ਚੱਲ ਰਿਹਾ ਹੈ। ਮੁਲਜ਼ਮ ਸੰਨੀ ਤੇ ਆਰਿਆਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਚੰਡੀਗੜ੍ਹ ਲਿਆ ਰਹੀ ਸੀ। ਜਦੋਂ ਗਿਰਫਤਾਰੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੋ ਗੈਂਗਸਟਰ ਅਤੇ ਆਰਿਅਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਲੈ ਕੇ ਆ ਰਹੀ ਤਾਂ ਧਨਾਸ ਨੇੜੇ ਚੰਡੀਗੜ੍ਹ ਪੁਲਿਸ ਦੇ ਡਰਾਈਵਰ ਨੂੰ ਨੀਂਦ ਆ ਗਈ। ਜਿਸ ਦੇ ਕਾਰਨ ਗੱਡੀ ਫੁੱਟਪਾਥਾਂ ‘ਤੇ ਜਾ ਵੱਜੀ ਉਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਗੈਂਗਸਟਰਾਂ ਨੇ ਪੁਲਿਸ ਦਾ ਅਸਲਾ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਸੀ ਗੋਲੀ ਚਲਾਈ ਗਈ ਜਿਸ ਦੇ ਕਾਰਨ ਦੋਨੇ ਸੂਟਰਾਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ ਜੋ ਕਿ 16 ਸੈਕਟਰ ਹਸਪਤਾਲ ਵਿੱਚ ਜੇਰੇ ਇਲਾਜ ਹਨ ਪੁਲਿਸ ਦੀ ਜਾਂਚ ਜਾਰੀ ਹੈ। ਹੁਣ ਤੱਕ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਜਿਹੜਾ ਮੁਲਜ਼ਮ ਫ਼ਰਾਰ ਹੈ ਉਸੀ ਨੇ ਗੋਲੀਆਂ ਚਲਾਈਆਂ ਸਨ। ਉਸ ਦਾ ਟ੍ਰਾਈਸਿਟੀ ਵਿਚ ਵੀ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਤੇ ਇੱਥੇ ਰਹਿ ਕੇ ਉਸ ਨੇ ਰੇਕੀ ਵੀ ਕੀਤੀ ਸੀ। ਦੂਜੇ ਪਾਸੇ ਦੋਵਾਂ ਮੁਲਜ਼ਮਾਂ ਨੂੰ ਰਾਜੌਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਜੰਗਲੀ ਇਲਾਕਾ ਹੈ। ਪੁਲਸ ਨੂੰ ਸ਼ੱਕ ਸੀ ਕਿ ਮੁਲਜ਼ਮ ਇੱਥੇ ਹੀ ਲੁਕੇ ਹੋਏ ਹਨ ਤੇ ਇਸੇ ਕਰਕੇ ਜੰਮੂ ਅਤੇ ਕਸ਼ਮੀਰ ਪੁਲਸ ਦੀ ਇਸ ਵਿਚ ਮਦਦ ਲਈ ਗਈ ਹੈ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ